ਟੋਕੀਓ ਓਲਪਿੰਕ ’ਚ ਨਹੀਂ ਜਾ ਸਕੇਗਾ ਭਾਰਤ ਦਾ ਕੋਈ ਗ੍ਰੀਕੋ ਰੋਮਨ ਰੈਸਲਰ 

ਟੋਕੀਓ ਓਲਪਿੰਕ ’ਚ ਨਹੀਂ ਜਾ ਸਕੇਗਾ ਭਾਰਤ ਦਾ ਕੋਈ ਗ੍ਰੀਕੋ ਰੋਮਨ ਰੈਸਲਰ 

 ਵਰਲਡ ਕੁਆਲੀਫਾਇਫਰ ’ਚ ਵੀ ਨਹੀਂ ਹਾਸਲ ਕਰ ਸਕੇ ਕੋਟਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿਲੀ:ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ ਗੁਰਪ੍ਰੀਤ ਸਿੰਘ ਤੇ ਸੁਨੀਲ ਕੁਮਾਰ ਨੂੰ ਵਿਸ਼ਵ ਓਲਪਿੰਕ ਕੁਆਲੀਫਾਇਰਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਹ ਓਲੰਪਿਕ ਕੋਟਾ ਹਾਸਲ ਕਰਨ ਵਿਚ ਅਸਫਲ ਰਹੇ। ਭਾਰਤੀ ਕੁਸ਼ਤੀ ਮਹਾਸੰਘ ਨੇ ਵਿਸ਼ਵ ਓਲੰਪਿਕ ਕੁਆਲੀਫਾਇਰਜ਼ ਵਿਚ ਗ੍ਰੀਕੋ ਰੋਮਨ ਇਵੈਂਟ ਲਈ ਛੇ ਮੈਂਬਰ ਟੀਮ ਚੁਣੀ ਸੀ। ਹਰ ਭਾਰ ਵਰਗ ਦੇ ਫਾਈਨਲ ਵਿਚ ਪਹੁੰਚਣ ਵਾਲੇ ਦੋ ਪਹਿਲਵਾਨਾਂ ਨੂੰ ਟੋਕੀਓ ਓਲੰਪਿਕਾਂ ਦਾ ਟਿਕਟ ਹਾਸਲ ਹੋਵੇਗਾ।ਚੀਫ ਕੋਚ ਹਰਗੋਬਿੰਦ ਸਿੰਘ ਨੂੰ ਗੁਰਪ੍ਰੀਤ ਦੇ ਪੁਰਸ਼ 77 ਕਿਲੋਗ੍ਰਾਮ ਦੇ ਫਾਈਨਲ ਵਿਚ ਪਹੁੰਚਣ ਦੀ ਉਮੀਦ ਸੀ। ਉਨ੍ਹਾਂ ਨੇ ਸ਼ੁਰੂਆਤੀ ਮੈਚ ਵਿਚ ਤਾਜਿਕਸਤਾਨ ਦੇ ਦਾਲੇਰ ਰੇਜਾ ਜਾਦੇ ਨੂੰ ਹਰਾਇਆ ਸੀ ਪਰ ਪ੍ਰੀ ਕੁਆਟਰ ਫਾਈਨਲ ਦੇ ਮੁਕਾਬਲੇ ਵਿਚ ਉਨ੍ਹਾਂ ਨੇ ਅਜਰਬੈਜਾਨ ਦੇ ਰਾਫਿਗ ਹੁਸੇਨੋਵ ਤੋਂ 0-8 ਹਾਰ ਦਾ ਸਾਹਮਣਾ ਕਰਨਾ ਪਿਆ।

ਗੁਰਪ੍ਰੀਤ ਪਿਛਲੇ ਮਹੀਨੇ ਅਲਮਾਤੀ ਹੋਏ ਏਸ਼ੀਅਨ ਓਲਪਿੰਕ ਕੁਆਲੀਫਾਈਕੇਸ਼ਨ ਟੂਰਨਾਮੈਂਟ ਵਿਚ ਪੁਰਸ਼ 77 ਕਿਲੋਗ੍ਰਾਮ ਵਰਗ ਵਿਚ ਓਲੰਪਿਕ ਕੋਟਾ ਹਾਸਲ ਕਰਨ ਤੋਂ ਚੂਕ ਗਏ ਸਨ। ਏਸ਼ੀਆ ਚੈਂਪੀਅਨ ਸੁਨੀਲ ਤੋਂ ਓਲਪਿੰਕ ਕੋਟਾ ਹਾਸਲ ਕਰਨ ਦੀ ਉਮੀਦ ਸੀ ਪਰ ਉਹ ਵੀ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਵਿਚ ਹਾਰ ਗਏ। ਉਨ੍ਹਾਂ ਨੇ ਰੂਸ ਦੇ ਡੇਵਿਤ ਚਹਕਵੇਤਾਦਜੇ ਨੇ 2-3 ਨਾਲ ਹਰਾਇਆ।ਇਸ ਤੋਂ ਪਹਿਲਾਂ ਵੀ ਭਾਰਤੀ ਰੈਸਲਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਵੀ ਕੋਟਾ ਹਾਸਲ ਨਹੀਂ ਕਰ ਸਕੇ ਸਨ। ਦੇਸ਼ ਦੇ ਸੀਨੀਰ ਗ੍ਰੀਕੋ ਪਹਿਲਵਾਨ ਏਸ਼ਿਆਈ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਹਾਰ ਕੇ ਹੋਰ ਚਾਰ ਭਾਰਤੀਆਂ ਦੇ ਨਾਲ ਟੋਕੀਓ ਓਲਪਿੰਕ ਲਈ ਕਟ ਹਾਸਲ ਨਹੀ ਸਕੇ ਸਨ। ਇਹ ਮੁਕਾਬਲੇ ਵਿਚ ਸਿਰਫ ਫਾਈਨਲ ਵਿਚ ਪਹੁੰਚਣ ਵਾਲੇ ਪਹਿਲਵਾਨਾਂ ਨੂੰ ਹੀ ਟੋਕੀਓ ਓਲਪਿੰਕ ਦਾ ਕੋਟਾ ਮਿਲਦਾ ਹੈ ਅਤੇ ਪੰਜ ਭਾਰਤੀ ਆਖਰੀ ਚਾਰ ਪਡ਼ਾਅ ਵਿਚ ਹਾਰ ਕੇ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਹੀ ਇਹ ਮੌਕਾ ਗਵਾ ਬੈਠੇ ਹਨ।