ਸਿਮਰਨਜੀਤ ਸਿੰਘ ਮਾਨ ਨੇ ਟਾਰਗੇਟ ਕਿਲਿੰਗ ਦਾ ਮੁੱਦਾ ਚੁੱਕਿਆ

ਸਿਮਰਨਜੀਤ ਸਿੰਘ ਮਾਨ ਨੇ ਟਾਰਗੇਟ ਕਿਲਿੰਗ ਦਾ ਮੁੱਦਾ ਚੁੱਕਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 26 ਦਸੰਬਰ: ਲੋਕਸਭਾ ਵਿੱਚ 3 ਕ੍ਰਿਮਿਨਲ ਕਾਨੂੰਨ ‘ਤੇ ਬਹਿਸ ਦੌਰਾਨ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।ਉਨ੍ਹਾਂ ਨੇ ਕਿਹਾ ਤੁਸੀਂ ਨਵੇਂ ਕਾਨੂੰਨ ਵਿੱਚ ਖੁਫਿਆ ਏਜੰਸੀਆਂ,ਕੌਮੀ ਸੁਰੱਖਿਆ ਸਲਾਹਕਾਰ ਨੂੰ ਪਾਰਲੀਮੈਂਟ ਦੇ ਸਾਹਮਣੇ ਜਵਾਬਦੇਹੀ ਨਹੀਂ ਬਣਾਇਆ ਹੈ । ਤੁਸੀਂ ਸੀਕਰੇਟ ਫੰਡ ਬਾਰੇ ਵੀ ਜਾਣਕਾਰੀ ਨਹੀਂ ਦੇਵੋਗੇ । ਇਸੇ ਲਈ ਕੌਮਾਂਤਰੀ ਪੱਧਰ ਤੇ ਹਰਦੀਪ ਸਿੰਘ ਨਿੱਝਰ,ਰਿਪੂਦਮਨ ਸਿੰਘ ਮਲਿਕ,ਸਰਦੂਲ ਸਿੰਘ,ਅਵਤਾਰ ਸਿੰਘ ਖੰਡਾ,ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ। ਮਾਨ ਜਦੋਂ ਇਹ ਇਲਜ਼ਾਮ ਲੱਗਾ ਰਹੇ ਤਾਂ ਬੀਜੇਪੀ ਦੇ ਐੱਮਪੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਕੋਲੋ ਸਬੂਤ ਮੰਗੇ ਹਨ ਤੁਸੀਂ ਇਹ ਮੁੱਦਾ ਨਹੀਂ ਚੁੱਕ ਸਕਦੇ ਹੋ।

ਪਾਰਲੀਮੈਂਟ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘ਜਦੋ ਮੈਂ ਗੰਭੀਰ ਮੁੱਦੇ ਚੁੱਕੇ ਤਾਂ ਤੜਫ ਉੱਠੇ, ਆਖ਼ਰ ਪਾਰਲੀਮੈਂਟ ਵਿੱਚ ਅਸਲੀ ਮੁੱਦੇ ਚੁੱਕਣ ਅਤੇ ਸੁਣਨ ਤੋਂ ਭੱਜਦੇ ਕਿਉਂ ਹਨ ਸਾਂਸਦ?

ਮੈਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦਾ ਨਾਂ ਲੈਣ ਲੱਗਿਆ ਪਰ ਉਸ ਤੋਂ ਪਹਿਲਾਂ ਹੀ ਮੈਨੂੰ ਰੋਕ ਦਿੱਤਾ ਗਿਆ’ ।

ਸਿਮਰਨਜੀਤ ਸਿੰਘ ਮਾਨ ਨੇ ਨਵੇਂ ਕਾਨੂੰਨੀ ਵਿੱਚ ਮੌਤ ਦੀ ਸਜ਼ਾ ਰੱਖੇ ਜਾਣ ਨੂੰ ਲੈਕੇ ਵੀ ਸਵਾਲ ਕੀਤੇ । ਉਨ੍ਹਾਂ ਕਿਹਾ ਕਤਰ ‘ਚ 8 ਭਾਰਤੀ ਅਫਸਰਾਂ ਅਤੇ ਪਾਕਿਸਤਾਨ ਵਿੱਚ ਇੱਕ ਯਾਦਵ ਨੂੰ ਮੌਤ ਦੀ ਸਜ਼ਾ ਮਿਲੀ ਹੈ ਹੋਈ ਹੈ। ਜੇਕਰ ਤੁਸੀਂ ਨਵੇਂ ਕਾਨੂੰਨ ਵਿੱਚ ਮੌਤ ਦੀ ਸਜ਼ਾ ਰੱਖੋਗੇ ਤਾਂ ਤੁਸੀਂ ਉਸ ਦੇਸ਼ ਦੇ ਸਾਹਮਣੇ ਕਿਵੇਂ ਆਪਣੇ ਲੋਕਾਂ ਨੂੰ ਬਚਾ ਸਕੋਗੇ।