ਰਾਮ ਮੰਦਰ ਜਾਂ ਬਾਬਰੀ ਮਸਜ਼ਿਦ, ਰਾਜਨੀਤਕ ਜਿੱਤ ਪਰ ਮਨੁੱਖਤਾ ਦੀ ਹਾਰ।
ਰਾਮ ਮੰਦਰ ਬਨਣ ਦੀ ਤਿਆਰੀ ਚੱਲ ਰਹੀ ਹੈ।
22 ਜਨਵਰੀ 2024 ਨੂੰ ਇਸ ਦੇ ਉਦਘਾਟਨ ਨੂੰ ਕਾਹਲੀ ਪਈ ਭਾਰਤੀ ਜਨਤਾ ਪਾਰਟੀ ਤੀਸਰੀ ਵਾਰ ਪਾਰਲੀਮੈਂਟ ਵਿੱਚ ਪਹੁੰਚਣ ਲਈ, ਕੋਈ ਜ਼ੋਖਮ ਨਾ ਲੈ ਕੇ ਇਸ ਉਦਘਾਟਨ ਵਿੱਚੋ ਆਪਣੀ ਜਿੱਤ ਦਾ ਅਕਸ ਵੇਖ ਰਹੀ ਹੈ। ਇਹ ਅਜਿਹੇ ਧਾਰਮਿਕ ਕੰਮਾਂ ਵਿੱਚ ਅਕਸਰ ਧਰਮ ਨਾਲ ਸਬੰਧਿਤ ਪੁਜਾਰੀ, ਮੁੱਖੀ ਜਾਂ ਅਚਾਰੀਆ ਦੁਆਰਾ ਹੀ ਰਸਮਾਂ ਕੀਤੀਆ ਜਾਦੀਆਂ ਹਨ ਪਰ ਭਾਰਤੀ ਜਨਤਾ ਪਾਰਟੀ ਨੇ ਹਰ ਉਸ ਧਾਮ, ਮੰਦਰਾਂ ਦੀਆ ਟਰੱਸਟਾਂ ਬਣਾ ਦਿੱਤੀਆਂ ਗਈਆਂ ਹਨ। ਜਿਥੇ ਚੜਾਵਾ ਬਹੁਤ ਜਿਆਦਾ ਹੁੰਦਾ ਹੈ ਅਤੇ ਲੋਕਾਂ ਦੀ ਆਸਥਾ ਦੇ ਮੁੱਖ ਕੇਂਦਰ ਹਨ। ਜਿੰਨਾਂ ਤੋ ਆਉਣ ਵਾਲੀ ਸੰਭਾਵਿਤ ਕਾਰਜ, ਪਾਰਟੀ ਦੀ ਰੂਹ-ਰਵਾਂ ਬਨਣਗੇ ਅਤੇ ਮੁੱਢੀ ਪਾਏ ਪਾਣੀ ਦਾ ਕੰਮ ਕਰਨਗੇ। ਭਾਵੇ ਕਿ ਹਿੰਦੂ ਧਰਮ ਦੇ ਚਾਰੇ ਅਚਾਰੀਆਂ ਨੇ ਇਹਨਾਂ ਦਾ ਬਾਈਕਾਟ ਕਰ ਦਿੱਤਾ ਹੈ। ਉਹ ਇਹ ਕਹਿਦੇ ਹੋਏ ਵਿਰੋਧ ਜਿਤਾ ਰਹੇ ਹਨ ਕਿ ਧਰਮ ਜਾਂ ਮੰਦਰ ਕਿਸੇ ਇਕ ਪਾਰਟੀ ਜਾਂ ਆਰਐਸਐਸ ਵਰਗੀ ਸੰਸਥਾ ਦਾ ਨਹੀ ਹੋ ਸਕਦਾ। ਜੋ ਸਿਆਸੀ ਮੁਫਾਜ਼ ਨੂੰ ਪੂਰਾ ਕਰਦੇ ਹੋਣ। ਇਸ ਲਈ ਰਾਜਨੀਤਕ ਲੋਕਾਂ ਨੂੰ ਪਰਾਂ ਹੱਟ ਜਾਣਾ ਚਾਹਿਦਾ ਹੈ। ਇਸ ਨਾਲ ਰਾਜਨੀਤਕ ਵਿਰੋਧੀ ਪਾਰਟੀਆਂ ਨੇ ਵੀ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ।
ਰਾਮ ਮੰਦਰ ਦਾ ਉਦਘਾਟਨ ਭਾਰਤੀ ਰਾਜਨੀਤੀ ਵਿੱਚ ਇਕ ਨਵੇ ਮੋੜ ਵਜੋਂ ਦਰਜ਼ ਹੋਵੇਗਾ। ਮੰਦਰ ਦੀ ਅਧੂਰੀ ਚਲ ਰਹੀ ਉਸਾਰੀ ਵਿੱਚ ਜਲਦੀ ਨਾਲ ਕੀਤਾ ਜਾ ਰਿਹਾ ਉਦਘਾਟਨ ਇਸ ਗੱਲ ਦਾ ਸਬੂਤ ਹੈ ਕਿ 2024 ਦੀਆਂ ਇਲੈਕਸ਼ਨਾਂ ਕਿੰਨੀਆ ਮਹੱਤਵ ਪੂਰਨ ਹਨ। ਜਿਸ ਵਿੱਚ ਆਉਣ ਵਾਲੇ ਸਮੇ ਵਿੱਚ ਬਹੁਤ ਕੁਝ ਕੇਂਦਰਤ ਕੀਤੇ ਜਾਣ ਦੇ ਕਾਨੂੰਨ ਬਨਣ ਅਤੇ ਦਬਾਆ ਵਧਾ ਕੇ ਘੱਟ ਗਿਣਤੀਆਂ ਦੀ ਪੂਰੀ ਦੀ ਪੂਰੀ ਰਾਜਨੀਤਕ ਅਤੇ ਧਾਰਮਿਕ ਅਜ਼ਾਦੀ ਨੂੰ ਦਬਾਉਣ ਦੇ ਯਤਨ ਹੋ ਸਕਣਗੇ। ਕੱਟੜ ਹਿੰਦੂਵਾਦੀ ਰਾਜਨੀਤੀ ਤੇ ਪੂਰੀ ਪਕੜ ਨਾਲ ਅੱਗੇ ਵਧ ਰਹੀ ਬੀਜੇਪੀ ਆਪਣੇ ਚਾਹੇ ਜਾਂ ਅਣਚਾਹੇ ਹਮ ਖਿਆਲੀ ਜਮਾਤਾਂ ਨੂੰ ਨਾਲ ਲੈਣ ਦਾ ਦਾਆਵਾ ਪੇਸ਼ ਕਰ ਰਹੀ ਹੈ। ਕਿ ਭਾਰਤ ਰਾਸ਼ਟਰ ਇਕ ਸੋਚ, ਇਕ ਵੋਟ ਨਾਲ ਹੀ ਅੱਗੇ ਵੱਧ ਸਕਦਾ ਹੈ! ਇਸ ਦੇ ਉਦਘਾਟਨ ਵਿੱਚ ਚੋਣਵੇ ਲੋਕਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਜਿਥੇ ਮੁਸਲਮਾਨਾਂ ਅਤੇ ਇਸਾਈਆਂ ਨੂੰ ਇਸ ਤੋ ਦੂਰ ਰੱਖਿਆ ਜਾ ਰਿਹਾ ਹੈ ਉਥੇ ਸਿੱਖਾਂ, ਬੋਧੀ, ਜੈਨੀਆਂ, ਲੰਗਾਇਤ ਸਮੇਤ ਹੋਰ ਧਰਮਾਂ ਨੂੰ ਸਨਾਤਨੀ ਵਰਗ ਦੀਆਂ ਸ਼ਾਖਾਵਾਂ ਮੰਨ ਕੇ ਅਧਿਕਾਰਤ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਸਿੱਖਾਂ ਦੀ ਆਪਣੀ ਹੋਂਦ ਲਈ ਖਤਰਾ ਬਣੀ ਆਰਐਸਐਸ ਗਰੂਪ ਹਰ ਹਰਬਾਂ ਵਰਤ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਹੀਲੇ ਵਸੀਲੇ ਵਰਤ ਰਹੀ ਹੈ। ਸਿੱਖਾਂ ਵਿੱਚ ਇਸ ਵਿੱਚ ਸ਼ਾਮਲ ਹੋਣ ਨਾਲੋ, ਵੱਧ ਨਾ ਸ਼ਾਮਲ ਹੋਣ ਲਈ ਚਰਚਾਵਾਂ ਚਲ ਰਹੀਆਂ ਹਨ। ਸਿੱਖ ਚਿੰਤਕ, ਪਾਰਟੀਆਂ, ਜਥੈਬੰਦੀਆਂ ਵੱਲੋਂ ਆਪਣੇ ਵੱਲੋ ਸ਼ਾਮਲ ਨਾ ਹੋ ਕੇ, ਨਾਲ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੀ੍ ਅਕਾਲ ਤਖਤ ਸਾਹਿਬ ਦੇ ਜਥੈਦਾਰ, ਪ੍ਧਾਨ ਸ਼ੌ੍ਮਣੀ ਕਮੇਟੀ ਅਮਿ੍ੰਤਸਰ ਸਮੇਤ ਹੋਰ ਆਗੂਆਂ ਤੇ ਇਸ ਗੱਲ ਦਾ ਦਬਾਆ ਬਣਾਇਆ ਜਾ ਰਿਹਾ ਹੈ ਕਿ ਇਹ ਰਾਮ ਮੰਦਰ ਨਾ ਹੋ ਕੇ ਇਕ ਪਾਰਟੀ ਦੀ ਰਾਜਨੀਤਕ ਤਾਕਤ ਦਾ ਮੁਜਾਹਰਾ ਹੈ। ਸੋ ਇਸ ਵਿੱਚ ਸ਼ਾਮਲ ਹੋਣਾ ਬੀਜੇਪੀ, ਆਰਐਸਐਸ ਦੇ ਹਿੰਦੂ ਰਾਸ਼ਟਰ ਬਨਣ ਵਿੱਚ ਆਪਣੀ ਹੋਂਦ ਨੂੰ ਖਤਮ ਕਰਨ ਦਾ ਰਾਹ ਖੋਹਲਣਾ ਹੈ। ਕੇਦਰੀ ਸਿੰਘ ਸਭਾ ਨੇ ਬਹੁਤ ਸਖਤ ਰੂਖ ਨਾਲ ਸੱਭ ਸਿੱਖਾਂ ਨੂੰ ਸ਼ਾਮਲ ਨਾ ਹੋਣ ਚਿਤਾਵਨੀ ਦਿੱਤੀ ਹੈ। ਪਰ ਦੂਜੇ ਪਾਸੇ ਸ਼ੀ੍ ਆਕਾਲ ਤਖਤ ਸਾਹਿਬ ਦੇ ਜਥੈਦਾਰ ਵੱਲੋਂ ਸਿੱਖ ਕੌਮ ਦੀ ਅਗਵਾਈ ਹੁੰਦੀ ਨਜ਼ਰ ਨਹੀ ਆ ਰਹੀ ! ਜਥੈਦਾਰ ਸ਼ੀ੍ ਅਕਾਲ ਤਖਤ ਸਾਹਿਬ ਅਤੇ ਸ਼ੌ੍ਮਣੀ ਕਮੇਟੀਆਂ ਅਮਿ੍ੰਤਸਰ, ਦਿੱਲੀ, ਹਰਿਆਣਾ ਆਪਣੇ ਦੰਦਾਂ ਤੋ ਦੰਦ ਨਹੀ ਚੁੱਕ ਰਹੇ। ਵੱਖਰੀ, ਨਿਰਾਲੀ ਹੋਂਦ ਦੀ ਮਾਲਕ ਸਿੱਖ ਕੌਮ ਨਿਕੱਮੀ ਲੀਡਰਸ਼ਿੱਪ ਦੇ ਬੀਜ਼ੇ ਕੰਢਿਆਂ ਤੇ ਮਜਬੁਰ ਹੋਈ ਪਈ ਹੈ। ਅਕਾਲੀ ਦਲ ਬਾਦਲ ਦੀ ਹਾਲਤ ਪਹਾੜੀ ਤੇ ਵਿਛੜੇ ਲੇਲੈ ਵਰਗੀ ਹੋ ਗਈ ਹੈ। ਭਾਰਤ ਦੀ ਅਜੋਕੀ ਬਣਤਰ ਵਿੱਚ ਰਾਜਨੀਤੀ ਦੁਆਰਾ ਪੈਦਾ ਕੀਤੇ ਡਰ, ਖਲਾਅ ਨੇ ਹੋਰ ਸਰੱਹਦਾਂ ਬਣਾਉਣ ਦਾ ਸਬੱਬ ਪੈਦਾ ਕਰਨ ਦੇ ਤੋਖਲੇ ਵਧਾਏ ਹਨ। ਹਿੰਦੂ ਧਰਮ ਕਿਸੇ ਵੇਲੇ ਬਹੁਤ ਉਦਾਰਵਾਦੀ ਮੰਨਿਆ ਜਾਦਾ ਸੀ। ਪਰ ਅੱਜ ਜਦੋ ਕੋਈ ਧਰਮ, ਵਰਗ ਦੂਜਿਆਂ ਉਪਰ ਆਪਣੀ ਧੌਂਸ ਜਮਾਉਣ ਲਈ ਜ਼ਬਰ, ਜੂਲਮ ਕਰਦਾ ਹੈ ਤਾਂ ਇਤਿਹਾਸ ਵਿੱਚ ਬੀਤੇ ਸਮੇ ਵਿੱਚ ਰਾਜ ਕਰ ਚੁੱਕੇ ਅੱਤਿਆਚਾਰੀ ਬਾਦਸ਼ਾਹੀਆਂ ਨਾਲੋ ਵੱਧ ਕਿਵੇ ਉਦਾਰਵਾਦੀ ਹੋ ਸਕਦਾ ਹੈ ?
ਸਦੀਆਂ ਵਿੱਚ ਧਰਮਾਂ ਨੇ ਆਪਣੇ ਪਸਾਰ ਲਈ ਜੰਗਾਂ ਲੜੀਆਂ ਜੋ ਨਿਰੋਲ ਧਾਰਮਿਕ ਸਨ। ਪਰ ਅੱਜ ਇਹ ਰਾਜਨੀਤਕ ਤਾਕਤ, ਮੰਨੂਵਾਦੀ ਗ੍ੰਥਾਂ ਦੇ ਸਿਧਾਤਾਂ ਨੂੰ ਲਾਗੂ ਕਰਨ ਦੇ ਯਤਨਾਂ ਵਿੱਚ ਹਨ। ਫਿਰ ਇਹ ਉਦਾਰਵਾਦੀ ਨਾ ਹੋ ਕੇ ਉਲਾਰਵਾਦੀ ਹੁੰਦਾ ਪ੍ਤੀਤ ਹੁੰਦਾ ਹੈ ਜਿਸ ਵਿੱਚ ਹਰ ਘੱਟਗਿਣਤੀ ਧਰਮ ਅਤੇ ਵਰਗ ਪਿਸੀਆ ਜਾ ਰਿਹਾ ਹੈ। ਡੇਰਾ ਸੱਚਾ ਸੋਦਾ ਦੇ ਬਲਾਤਕਾਰੀ ਸਾਧ ਅਤੇ ਕਤਲਾਂ ਦੇ ਦੋਸ਼ੀ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਮਿਲਣੀ ਭਾਰਤੀ ਨਿਆ ਪ੍ਣਾਲ਼ੀ ਦਾ ਚੁੱਪ ਰਹਿਣਾ ਸਵਿਧਾਨ ਦੇ ਬਣੇ ਕਾਨੂੰਨਾਂ ਨਾਲ ਕੌਝਾ ਮਜਾਕ ਹੈ। ਸਮੇ ਤੋ ਪਹਿਲਾਂ ਬਿਲਕੀਸ ਬਾਨੋ ਦੇ ਕੇਸ ਵਿੱਚ 11 ਬਲਾਤਕਾਰੀਆਂ ਨੂੰ ਗੁਜਰਾਤ ਸਰਕਾਰ ਵੱਲੋ 15 ਅਗਸਤ ਤੇ ਰਿਹਾਈ ਕਰਨਾ ਘੱਟ ਗਿਣਤੀਆਂ ਵਿੱਚੋ ਇੰਨਸਾਫ ਮੰਗਣ ਦੇ ਵਿਸ਼ਵਾਸ ਨੂੰ ਖਤਮ ਕਰਨ ਬਰਾਬਰ ਹੈ। ਦੇਸ਼ ਵਿੱਚ ਇਕ ਇਲੈਕਸ਼ਨ ਇਕ ਵੋਟ ਤੇ ਕਮੇਟੀਆਂ ਬਣ ਰਹੀਆਂ ਹਨ। ਜਿਸ ਦਾ ਮਕਸਦ ਵੀ ਸਾਰੀ ਰਾਜਨੀਤਕ ਤਾਕਤ ਕੇਂਦਰਤ ਕਰਨਾ ਹੈ ਜਿਸ ਨਾਲ ਰਾਜਨੀਤਕ ਵਿਰੋਧੀ ਧਿਰ ਅਤੇ ਧਰਮਾਂ, ਸੱਭਿਆਚਾਰ ਨੂੰ ਇਕ ਕਰਨ ਦੀ ਚਾਲ ਹੈ।
ਬੋਲਣ ਦਾ ਵਕਤ ਹੈ। ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਹਿੱਤਾਂ ਪ੍ਤੀ ਜਾਗਰੂਕ, ਚਿੰਤਨ ਹੋਣਾ ਸਮੇ ਦੀ ਮੰਗ ਹੈ।
" ਲਮਹੋਂ ਨੇ ਖਤਾ ਕੀ ਔਰ ਸਦੀਉ ਨੇ ਸਜ਼ਾ ਪਾਈ "
ਗੀਤਾ ਹਰੀਹਰਨ ਆਪਣੇ ਨਾਵਲ " ਇਨ ਟਾਇਮਜ਼ ਆਫ ਸੀਜ " ਵਿੱਚ ਜਰਮਨ ਪਾਦਰੀ ਮਾਰਟਿਨ ਨੀਮੋਲਰ ਬਾਰੇ ਜਿਸ ਉਪਰ ਨਾਜ਼ੀਆਂ ਨੇ ਬਹੁਤ ਜ਼ੁਲਮ ਢਾਹੇ, ਬਾਰੇ ਲਿਖਦੀ ਹੈ; ਕਿ
ਜਰਮਨ ਵਿੱਚ ਪਹਿਲਾਂ ਉਹ ਕਿਊਮਨਿਸਟਾਂ ਲਈ ਆਏ। ਮੈ ਨਹੀ ਬੋਲਿਆਂ ਕਿਉਕਿ ਮੈ ਕਿਉਮਨਿਸਟ ਨਹੀ ਸੀ।
ਫਿਰ ਉਹ ਯਹੂਦੀਆਂ ਲਈ ਆਏ। ਮੈ ਨਹੀ ਬੋਲਿਆ ਕਿਉਕਿ ਮੈ ਯਹੂਦੀ ਨਹੀ ਸੀ।
ਫਿਰ ਉਹ ਮਜ਼ਦੂਰ ਸੰਘ ਦੇ ਲੋਕਾਂ ਲਈ ਆਏ। ਮੈ ਨਹੀ ਬੋਲਿਆ ਕਿਉਕਿ ਮੈ ਮਜ਼ਦੂਰ ਸੰਘੀ ਨਹੀ ਸੀ।
ਫਿਰ ਉਹ ਕੈਥੋਲਿਕ ਲੋਕਾਂ ਲਈ ਆਏ। ਮੈ ਨਹੀ ਬੋਲਿਆ ਕਿਉਕਿ ਮੈ ਪੋ੍ਟੈਸਟੈਂਟ ਸੀ।
ਫਿਰ ਉਹ ਮੇਰੇ ਲਈ ਆਏ। ਪਰ ਉਦੋ ਤੱਕ ਕੋਈ ਨਹੀ ਸੀ ਜੋ ਮੇਰੇ ਲਈ ਬੋਲਦਾ।
ਸੋ ਗੁਰੂ ਪਾਤਿਸ਼ਾਹ ਨੇ ਵੀ ਨਫਰਤੀ ਸੋਚ ਦਾ ਵਿਰੋਧ ਕੀਤਾ। ਬਾਬਰ ਨੂੰ ਜ਼ਾਬਰ ਕਿਹਾ। ਦਸਾਂ ਪਾਤਿਸ਼ਾਹੀਆਂ ਤੱਕ ਜ਼ੁਲਮ ਨੂੰ ਵੰਗਾਰਿਆਂ ਗਿਆ। ਕਦੇ ਮੰਦਿਰ ਢੱਠਿਆ ਤਾਂ ਮਸਜਿਦ ਬਣੀ, ਕਦੇ ਮਸਜਿਦ ਢੱਠੀ ਤੇ ਮੰਦਿਰ ਬਣਿਆਂ। ਦੋਵੇ ਹਾਲਤਾਂ ਵਿੱਚ ਰਾਜਨੀਤੀ ਦਾ ਅਡੰਬਰ ਜਿੱਤਿਆ ਅਤੇ ਮਨੁੱਖਤਾ ਹਾਰੀ।
ਸਿਆਸਤ ਨੂੰ ਲੋਕਾਂ ਦੇ ਧਾਰਮਿਕ ਜ਼ਜਬਾਤਾਂ ਨਾਲ ਨਹੀ ਖੇਡਣਾ ਚਾਹਿਦਾ। ਜਿਸ ਵਿੱਚ ਲੋਕਾਂ ਦੀ ਆਹੂਤੀ ਲੱਗੇ ਅਤੇ ਧਾਰਮਿਕ ਆਸਥਾ ਟੁੱਟੇ।
ਸ. ਦਲਵਿੰਦਰ ਸਿੰਘ ਘੁੰਮਣ
+33630073111
Comments (0)