‘ਰੈਡੀਕਲ ਦੇਸੀ’ ਵੱਲੋਂ ਪੀਪਲ’ਜ਼ ਵੌਇਸ (ਅਖ਼ਬਾਰ), ਮਹਿਕ ਪੰਜਾਬ ਦੀ, ਟੀਵੀ ਚੈਨਲ ਪੰਜਾਬੀ, ਸਪਾਈਸ ਰੇਡੀਓ ਅਤੇ ਇਨਡਿਜੀਨਸ ਵਿਜ਼ਨ ਦੇ ਸਹਿਯੋਗ ਜਲਵਾਯੂ ਚੇਤਨਾ ਬਾਰੇ ਕੈਲੰਡਰ ਰਿਲੀਜ਼

‘ਰੈਡੀਕਲ ਦੇਸੀ’ ਵੱਲੋਂ ਪੀਪਲ’ਜ਼ ਵੌਇਸ (ਅਖ਼ਬਾਰ), ਮਹਿਕ ਪੰਜਾਬ ਦੀ, ਟੀਵੀ ਚੈਨਲ ਪੰਜਾਬੀ, ਸਪਾਈਸ ਰੇਡੀਓ ਅਤੇ ਇਨਡਿਜੀਨਸ ਵਿਜ਼ਨ ਦੇ ਸਹਿਯੋਗ ਜਲਵਾਯੂ ਚੇਤਨਾ ਬਾਰੇ ਕੈਲੰਡਰ ਰਿਲੀਜ਼

ਨਸਲਪ੍ਰਸਤੀ ਵਿਰੋਧੀ ਐਨੀ ਓਹਾਨਾ,ਜਲਵਾਯੂ ਚੇਤਨਾ ਬਾਰੇ ਅੰਜਲੀ ਅੱਪਾਦੁਰਈ ਨੂੰ ‘ਐਨਵਾਇਰਨਮੈਂਟਲ ਜਸਟਿਸ ਹੀਰੋ ਐਵਾਰਡ’

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਰੀ : ਇੱਥੇ ਵਾਤਾਵਰਨ ਕਾਰਕੁਨਾਂ ਨੇ ਚੰਡੀਗੜ੍ਹ ਵਿਚ ਰੌਕ ਗਾਰਡਨ ਦੇ ਸਿਰਜਕ ਨੇਕ ਚੰਦ ਨੂੰ ਸਮਰਪਿਤ ਕੈਲੰਡਰ ਰਿਲੀਜ਼ ਕੀਤਾ। ਨੇਕ ਚੰਦ ਦਾ ਜਨਮ 15 ਦਸੰਬਰ 1924 ਨੂੰ ਹੋਇਆ ਸੀ ਅਤੇ ਉਨ੍ਹਾਂ ਰਹਿੰਦ-ਖੂੰਹਦ ਤੋਂ ਬੁੱਤ ਸਿਰਜ ਕੇ ਸੰਸਾਰ ਪ੍ਰਸਿੱਧ ਰੌਕ ਗਾਰਡਨ ਦੀ ਰਚਨਾ ਕੀਤੀ ਸੀ। ਇਹ ਕੈਲੰਡਰ ਬਦਲਵੀਂ ਸਿਆਸਤ ਬਾਰੇ ਲਗਾਤਾਰ ਟਿੱਪਣੀਆਂ ਕਰਨ ਵਾਲੇ ਆਨਲਾਈਨ ਮੈਗਜ਼ੀਨ ‘ਰੈਡੀਕਲ ਦੇਸੀ’ ਨੇ ਪੀਪਲ’ਜ਼ ਵੌਇਸ (ਅਖ਼ਬਾਰ), ਮਹਿਕ ਪੰਜਾਬ ਦੀ ਟੀਵੀ, ਚੈਨਲ ਪੰਜਾਬੀ, ਸਪਾਈਸ ਰੇਡੀਓ ਅਤੇ ਇਨਡਿਜੀਨਸ ਵਿਜ਼ਨ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਕੈਲੰਡਰ ਜਲਵਾਯੂ ਚੇਤਨਾ ਬਾਰੇ ਕਾਰਕੁਨ ਅੰਜਲੀ ਅੱਪਾਦੁਰਈ ਨੇ ਰਿਲੀਜ਼ ਕੀਤਾ। ਇਸ ਮੌਕੇ ਨਸਲਪ੍ਰਸਤੀ ਵਿਰੋਧੀ ਐਜੂਕੇਟਰ ਐਨੀ ਓਹਾਨਾ ਨੇ ਉਨ੍ਹਾਂ ਨੂੰ ‘ਰੈਡੀਕਲ ਦੇਸੀ’ ਵੱਲੋਂ ‘ਐਨਵਾਇਰਨਮੈਂਟਲ ਜਸਟਿਸ ਹੀਰੋ ਐਵਾਰਡ’ ਦਿੱਤਾ। ਇਸ ਦੌਰਾਨ ਅੰਜਲੀ ਅੱਪਾਦੁਰਈ ਨੇ ਆਪਣੇ ਸਿਆਸੀ ਸਫ਼ਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਮੌਕੇ ਕੈਨੇਡਾ ਵਿਚ ਅੱਗ ਦੀਆਂ ਘਟਨਾਵਾਂ ਦੌਰਾਨ ਮਾਰੇ ਗਏ ਫਾਇਰਫਾਈਟਰਾਂ ਅਤੇ ਇਜ਼ਰਾਇਲੀ ਹਮਲਿਆਂ ਵਿਚ ਮਾਰੇ ਗਏ ਫ਼ਲਸਤੀਨੀਆਂ ਦੀ ਯਾਦ ਵਿਚ ਮੌਨ ਧਾਰਿਆ ਗਿਆ।

                                       

ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਵੇਸਟ ਮੈਨੇਜਮੈਂਟ ਨੂੰ ਸਮਰਪਿਤ ਗਰੁੱਪ ‘ਹਮਸੂ’ ਦੇ ਨੁਮਾਇੰਦੇ ਸ਼ਕੋਹ ਫਰਸ਼ੀਦਫਰ, ਵੈਸਟ ਕੋਸਟ ਕਲਾਈਮੇਟ ਐਕਸ਼ਨ ਨੈੱਟਵਰਕ ਦੀ ਤਾਰਾ ਸ਼ੁਸ਼ਤਾਰੀਆਂ, ਇਨਡਿਜੀਨਸ ਵਿਜ਼ਨ ਤੋਂ ਜੈਨੀਫਰ ਸ਼ੈਰਿਫ, ਈਕੋ ਸਿੱਖ ਤੋਂ ਰਵਨੀਤ ਸਿੰਘ, ਮਸ਼ਹੂਰ ਜੌਕੀ ਗੌਰਵ ਸ਼ਾਹ, ਪੱਤਰਕਾਰ ਡਾ. ਗੁਰਵਿੰਦਰ ਸਿੰਘ ਅਤੇ ‘ਰੈਡੀਕਲ ਦੇਸੀ’ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਸ਼ਾਮਲ ਸਨ।