ਮਰਹੂਮ ਸ਼ਾਇਰ ਦੇਵ ਦਰਦ ਹੁਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ

ਮਰਹੂਮ ਸ਼ਾਇਰ ਦੇਵ ਦਰਦ ਹੁਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ
ਕੈਪਸ਼ਨ:- ਮਰਹੂਮ ਦੇਵ ਦਰਦ ਸਾਹਬ ਦੇ ਪਰਿਵਾਰ ਨਾਲ ਹਮਦਰਦੀ ਜਾਹਿਰ ਸਮੇਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਹਰਭਜਨ ਸਿੰਘ ਈ ਟੀ ਓ,ਦੀਪ ਦੇਵਿੰਦਰ ਸਿੰਘ,ਪ੍ਰਤੀਕ ਸਹਿਦੇਵ , ਮੋਹਿਤ ਸਹਿਦੇਵ ਅਤੇ ਹੋਰ ਪਰਿਵਾਰਕ ਮੈਂਬਰ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ 10 ਅਪ੍ਰੈਲ:- ਪਿਛਲੇ ਦਿਨੀਂ ਦਰਦਨਾਕ ਵਿਛੋੜਾ ਦੇ ਗਏ ਪ੍ਰਮੁਖ ਸਾਹਿਤਕਾਰ ਅਤੇ ਗਜਲਗੋ ਦੇਵ ਦਰਦ ਸਾਹਬ ਦੇ ਪਰਿਵਾਰ ਨਾਲ ਹਮਦਰਦੀ ਜਾਹਿਰ ਕਰਨ ਲਈ ਪੰਜਾਬ ਸਰਕਾਰ ਦੇ ਮੌਜੂਦਾ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪਹੁੰਚੇ। 

 ਦੇਵ ਦਰਦ ਸਾਹਬ ਦੀ ਪਤਨੀ ਕੁਸਮ ਲਤਾ, ਪੁੱਤਰ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਉਹਨਾਂ ਦੇ ਕਰੀਬੀ ਮਿੱਤਰ ਕਥਾਕਾਰ  ਦੀਪ ਦੇਵਿੰਦਰ ਸਿੰਘ ਅਤੇ ਪਰਿਵਾਰ ਦੇ ਬਾਕੀ ਜੀਆਂ ਨਾਲ ਦੁੱਖ ਸਾਂਝਾ ਕਰਦਿਆਂ  ਉਹਨਾ ਦਸਿਆ ਕਿ ਉਹਨਾਂ ਅਤੇ ਦੇਵ ਦਰਦ ਸਾਹਬ ਨੇ ਇਕੱਠਿਆਂ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ ਸੀ। "ਕੰਮ ਹੀ ਭਗਤੀ " ਦਾ ਦ੍ਰਿੜ ਸੰਕਲਪ ਜਿਥੇ ਆਪ ਦੇਵ ਦਰਦ ਨੇ  ਜਿੰਦਗੀ ਭਰ ਅਪਣਾ ਕੇ ਰਖਿਆ ਉਥੇ ਸਿਖਿਆਰਥੀਆਂ ਨੂੰ ਵੀ ਇਸ ਲੜੀ ਦਾ ਧਾਰਨੀ ਬਣਾਉਣ ਲਈ ਉਹ ਪ੍ਰੇਰਤ ਕਰਦੇ ਸਨ। ਉਹਨਾਂ ਦਸਿਆ ਕਿ ਦੇਵ ਦਰਦ ਸਾਹਬ  ਕੋਲ ਜਿਥੇ  ਕੰਮ ਕਰਨ ਦਾ ਉੱਤਮ ਦਰਜੇ ਦਾ  ਤਰੀਕਾ ਅਤੇ ਸਲੀਕਾ ਸੀ  ਉਥੇ ਉਹ ਦੋਸਤੀਆਂ ਦੇ ਤੰਦ ਨੂੰ ਬੰਨ੍ਹ ਕੇ ਰੱਖਣ ਦੀ ਬਾਕਮਾਲ ਜੁਗਤ ਰੱਖਦੇ ਸਨ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਦੇ ਇੰਝ ਬੇਵਕਤੀ ਤੁਰ ਜਾਣ ਤੇ ਘਰ ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਉਹਨਾਂ ਨੂੰ ਵੀ ਨਿੱਜੀ ਤੌਰ ਤੇ ਗਹਿਰਾ ਸਦਮਾ ਪੁੱਜਾ ਹੈ। 

ਇਸ ਸਮੇਂ ਆਤਮ ਪਬਲਿਕ ਸਕੂਲ ਦੇ ਪ੍ਰਿੰ.ਅੰਕਿਤਾ ਸਹਿਦੇਵ ,ਕੋਮਲ ਸਹਿਦੇਵ, ਪ੍ਰਭਜੋਤ ਗੋਗਨਾ, ਅਸ਼ਵਨੀ ਕੁਮਾਰ ਨਾਮੇ ਸ਼ਾਹ,ਮਾਸਟਰ ਗੁਰਸੇਵਕ ਸਿੰਘ,  ਬਲਦੇਵ ਸਿੰਘ ਵਡਾਲੀ,ਮਨਪ੍ਰੀਤ ਸਿੰਘ ਐਡਵੋਕੇਟ  ਅਤੇ ਦਲਜੀਤ ਸਿੰਘ ਆਦਿ ਹਾਜਰ ਸਨ।