ਕਰਤਾਰ ਸਿੰਘ ਸਰਾਭਾ ਕਲੱਬ ਪੰਜੋਲੀ ਕਲਾਂ ਨੇ ਖਿਡਾਰੀਆਂ ਲਈ ਕਰਵਾਇਆ "ਸੁਪਨਿਆਂ ਦੀ ਪਰਵਾਜ਼" ਪ੍ਰੋਗਰਾਮ 

ਕਰਤਾਰ ਸਿੰਘ ਸਰਾਭਾ ਕਲੱਬ ਪੰਜੋਲੀ ਕਲਾਂ ਨੇ ਖਿਡਾਰੀਆਂ ਲਈ ਕਰਵਾਇਆ
ਕੈਪਸ਼ਨ:  ਟੌਹੜਾ ਯਾਦਗਾਰੀ ਭਵਨ ਦੇ ਸਾਹਮਣੇ ਹੈਂਡਬਾਲ ਸੈਂਟਰ ਦੇ ਖਿਡਾਰੀਆਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਸੁੱਖੀ ਬਾਠ, ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਤੇ ਹੋਰ।

*ਸੁੱਖੀ ਬਾਠ ਨੇ ਖਿਡਾਰੀਆਂ ਨੂੰ ਦ੍ਰਿੜ੍ਹ ਇਰਾਦਿਆਂ ਦਾ ਸੰਕਲਪ ਅਪਣਾਉਣ ਦੀ ਦਿੱਤੀ ਪ੍ਰੇਰਨਾ

*ਹਰ ਖਿਡਾਰੀ ਨੂੰ ਚੰਗਾ ਇਨਸਾਨ ਬਣਨ ਲਈ ਨੈਤਿਕ ਕਦਰਾਂ-ਕੀਮਤਾਂ ਅਪਨਾਉਣੀਆਂ ਜ਼ਰੂਰੀ: ਸੁੱਖੀ ਬਾਠ

ਅੰਮ੍ਰਿਤਸਰ ਟਾਈਮਜ਼

ਫਤਹਿਗਡ਼੍ਹ ਸਾਹਿਬ (ਪੱਤਰ ਪ੍ਰੇਰਕ):ਪਿਛਲੇ ਦਿਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ (ਫਤਹਿਗੜ੍ਹ ਸਾਹਿਬ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਰਪ੍ਰਸਤੀ ਹੇਠ  ਅਤੇ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਦੀ ਸੁਚੱਜੀ ਅਗਵਾਈ ਵਿੱਚ ਹੈਂਡਬਾਲ ਸੈਂਟਰ ਪੰਜੋਲੀ ਕਲਾਂ ਦੇ ਖਿਡਾਰੀਆਂ ਲਈ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ  ਵਿਚ ਰੂਬਰੂ ਪ੍ਰੋਗਰਾਮ "ਸੁਪਨਿਆਂ ਦੀ ਪਰਵਾਜ਼" ਦੇ ਬੈਨਰ ਹੇਠ ਕਰਵਾਇਆ ਗਿਆ। ਇਸ ਵਿਚ ਪ੍ਰਸਿੱਧ ਸਮਾਜ ਸੇਵਕ ਸੁੱਖੀ ਬਾਠ ਜੀ (ਸੰਸਥਾਪਕ, ਪੰਜਾਬ ਭਵਨ, ਸਰੀ, ਕੈਨੇਡਾ) ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸ ਮੌਕੇ ਸ੍ਰੀ ਬਾਠ ਨੇ ਖਿਡਾਰੀਆਂ ਅੰਦਰ ਖੇਡ ਭਾਵਨਾ ਦੇ ਨਾਲ-ਨਾਲ ਵੱਡੇ ਸੁਪਨੇ ਲੈਣ ਤੇ ਸੁਪਨਿਆਂ ਦੀ ਪ੍ਰਾਪਤੀ ਲਈ ਖਿਡਾਰੀਆਂ ਨੂੰ ਦ੍ਰਿੜ੍ਹ ਇਰਾਦਿਆਂ ਦਾ ਸੰਕਲਪ ਅਪਣਾਉਣ ਦੀ ਪ੍ਰੇਰਨਾ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਇਨਸਾਨ ਬਣਨ ਲਈ ਨੈਤਿਕ ਕਦਰਾਂ-ਕੀਮਤਾਂ ਵੀ ਅਪਨਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਲਈ 21 ਹਜ਼ਾਰ ਦੀ ਆਰਥਿਕ ਸਹਾਇਤਾ ਵੀ ਦਿੱਤੀ। ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਖੇਡ ਭਾਵਨਾ ਸਾਨੂੰ ਸਮੇਂ ਦਾ ਹਾਣੀ, ਸਮੇਂ ਦੀ ਕਦਰ ਕਰਨੀ ਤੇ ਸਮੇਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੀ ਹੈ।ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ  ਆਏ ਮਹਿਮਾਨਾਂ ਦਾ ਧੰਨਵਾਦ ਸੀਨੀਅਰ ਮੁਲਾਜ਼ਮ ਆਗੂ ਰਣਧੀਰ ਸਿੰਘ ਨਲੀਨਾ  ਨੇ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਲੋਕ ਨਾਚਾਂ ਦੀ ਕੋਚ ਰਾਜਿੰਦਰ ਟਾਂਕ, ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ, ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸੋਨੀ,  ਵਾਤਾਵਰਨ ਹਰਮਨਪ੍ਰੀਤ ਸਿੰਘ, ਹੈਂਡਬਾਲ ਕੋਚ ਕੁਲਵਿੰਦਰ ਸਿੰਘ ਸਨੌਰ, ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਦੇ ਮੈਨੇਜਰ ਸਤਨਾਮ ਸਿੰਘ ਬਾਠ, ਖਜ਼ਾਨਚੀ ਗਿਆਨ ਸਿੰਘ ਧਾਲੀਵਾਲ,  ਹਰਜਿੰਦਰ ਸਿੰਘ ਪੰਜੋਲੀ, ਨਰਿੰਦਰ ਸਿੰਘ ਬਾਠ,  ਵਰਿੰਦਰ ਸਿੰਘ ਧਾਲੀਵਾਲ, ਜਥੇਦਾਰ ਜਗਰਾਜ ਸਿੰਘ,  ਚੰਦ ਸਿੰਘ ਜੀ ਬਾਠ ਆਦਿ ਸਮੇਤ ਵੱਡੀ ਗਿਣਤੀ ਵਿਚ ਹੈਂਡਬਾਲ ਸੈਂਟਰ ਪੰਜੋਲੀ ਕਲਾਂ ਦੇ ਖਿਡਾਰੀ ਹਾਜ਼ਰ ਸਨ।