ਕੈਲੀਫੋਰਨੀਆ ਵਿਚ ਹੋਈਆਂ 6 ਹੱਤਿਆਵਾਂ ਦੇ ਮਾਮਲੇ ਵਿਚ ਕਈ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਕੈਲੀਫੋਰਨੀਆ ਵਿਚ ਹੋਈਆਂ 6 ਹੱਤਿਆਵਾਂ ਦੇ ਮਾਮਲੇ ਵਿਚ ਕਈ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਕੈਪਸ਼ਨ ਐਲ ਮਿਰਾਜ ਵਿਚ ਹੋਈਆਂ 6 ਹੱਤਿਆਵਾਂ ਉਪਰੰਤ ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪਿਛਲੇ ਹਫਤੇ ਦੱਖਣੀ ਕੈਲੀਫੋਰਨੀਆ ਦੇ ਰੇਗਿਸਤਾਨੀ ਖੇਤਰ ਐਲ ਮੀਰਾਜ ਵਿਚ ਹੋਈਆਂ 6 ਹੱਤਿਆਵਾਂ ਦੇ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਮਾਰਾ ਰੌਡਰਿਗਜ ਨੇ ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਸ਼ੈਰਿਫ ਦਫਤਰ ਨੇ ਗ੍ਰਿਫਤਾਰ ਵਿਅਕਤੀਆਂ ਦੀ ਗਿਣਤੀ ਨਹੀਂ ਦਸੀ ਹੈ ਤੇ ਨਾ ਹੀ ਮ੍ਰਿਤਕਾਂ ਦੇ ਨਾਂ ਜਾਰੀ ਕੀਤੇ ਹਨ। ਕੇਵਲ ਏਨਾ ਕਿਹਾ ਹੈ ਕਿ ਇਸ ਸਬੰਧੀ ਛੇਤੀ ਪ੍ਰੈਸ ਕਾਨਫਰੰਸ ਸੱਦੀ ਜਾਵੇਗੀ। ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਫਸਰ ਐਲ ਮਿਰਾਜ ਦੇ ਦੂਰ ਦਰਾਜ ਦੇ ਖੇਤਰ ਵਿਚ ਪੁੱਜੇ ਤਾਂ ਮੌਕੇ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ।