ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਦੀਵੀ ਵਿਛੋੜਾ

ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਦੀਵੀ ਵਿਛੋੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ :ਸਿੱਖ ਪੰਥ ਦੀ ਮਾਣਮੱਤੀ ਹਸਤੀ ਉੱਚ ਕੋਟੀ ਦੇ ਵਿਦਵਾਨ ਲੰਮਾ ਸਮਾ ਸੱਚਖੱਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਗਿਆਨੀ ਜੋਗਿੰਦਰ  ਸਿੰਘ ਵੇਦਾਂਤੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਮੁੱਚੇ ਪੰਥ ਨੂੰ ,ਪਰਿਵਾਰ ਨੂੰ ਸਦੀਵੀ ਵਿਛੌੜਾ ਦੇ ਗਏ ।ਸਿੰਘ ਸਾਹਿਬ ਦੇ ਵਿਛੌੜੇ  ਨਾਲ ਦੇਸ਼ ਬਦੇਸ਼ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਫੈਲ ਗਈ ।ਗੁਣੀ ਤੇ ਵਿਦਵਾਨ ਪੁਰਸ਼ ਦਾ ਵਿਛੌੜਾ ਕੋਮ  ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਗੁਰਦੁਆਰਾ ਸਾਹਿਬ ਫਰੀਮੌਟ ,ਸਿੱਖ ਪੰਚਾਇਤ ,ਸਿੱਖਸ ਫਾਰ ਹਿਊਮੈਨਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮੁੱਚੀ ਕੌਮ ਨਾਲ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਵਿੱਛੜੀ ਹੋਈ ਜੀਵ ਆਤਮਾ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਪਰਿਵਾਰ ਨੂੰ ਚੜ੍ਹਦੀ ਕਲਾ ਦਾ ਬਲ ਬਖ਼ਸ਼ਣ ।ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਤੋਂ ਵਿਦਿੱਆ ਪ੍ਰਾਪਤ ਕਰਕੇ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ ਨੇ ਸਮੁੱਚਾ ਜੀਵਨ ਗੁਰਮਤਿ ਵਿੱਦਿਆ ਦਾ ਪ੍ਰਚਾਰ ਅਤੇ ਪ੍ਰਸਾਰ ਆਪਣੇ ਅੰਤਲੇ ਸਵਾਸਾਂ ਤੱਕ ਕਰਦਿਆ ਗੁਜ਼ਾਰਿਆ ।ਅਜ ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਖੇ ਬਤੌਰ ਗੁਰਮਤਿ ਦੇ ਪ੍ਰੋਫੈਸਰ ਸੇਵਾ ਨਿਭਾ ਰਹੇ ਸਨ ।