ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਵੀਡੀਓ ਨਿੱਜੀ ਪੇਜ 'ਤੇ ਪਾਉਣ ਦਾ ਸ੍ਰੋਮਣੀ ਕਮੇਟੀ ਵਲੋਂ ਸਖਤ ਨੋਟਿਸ

ਰਾਗੀ ਸਿੰਘਾਂ ਵੱਲੋਂ  ਕੀਰਤਨ ਦੀ ਵੀਡੀਓ ਨਿੱਜੀ ਪੇਜ 'ਤੇ ਪਾਉਣ ਦਾ  ਸ੍ਰੋਮਣੀ ਕਮੇਟੀ ਵਲੋਂ ਸਖਤ ਨੋਟਿਸ

ਮਾਮਲਾ ਗੁਰਬਾਣੀ ਪ੍ਰਸਾਰਨ ਦੇ ਅਧਿਕਾਰਾਂ ਦਾ 

ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਤੇ ਕਾਪੀ ਰਾਈਟ ਦੀ ਉਲੰਘਣਾ 

 ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਨ ਹੁੰਦੇ ਗੁਰਬਾਣੀ ਕੀਰਤਨ ਨੂੰ ਰਾਗੀ ਸਿੰਘਾਂ ਵੱਲੋਂ ਆਪਣੀ ਡਿਊਟੀ ਦੌਰਾਨ ਕੀਤੇ ਕੀਰਤਨ ਦੀ ਵੀਡੀਓ ਨਿੱਜੀ ਪੇਜ 'ਤੇ ਪਾਉਣ ਦਾ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਪੱਤਰ ਤੋਂ ਬਾਅਦ ਮੈਨੇਜਰ ਨੇ ਇਹ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਕੁਝ ਰਾਗੀ ਜਥੇ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਵੈੱਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਨ ਦਾ ਲਿੰਕ ਚੁੱਕ ਕੇ ਆਪਣੇ ਨਿੱਜੀ ਪੇਜ 'ਤੇ ਚਲਾ ਰਹੇ ਹਨ। ਲਿੰਕ ਆਪਣੇ ਨਿੱਜੀ ਪੇਜ ਜਾਂ ਚੈਨਲਾਂ 'ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਅਤੇ ਕਾਪੀ ਰਾਈਟ ਦੀ ਉਲੰਘਣਾ ਹੈ। ਇਸ ਲਈ ਸਮੁੱਚੇ ਰਾਗੀ ਸਿੰਘਾਂ ਨੂੰ ਨੋਟ ਕਰਵਾ ਦਿੱਤਾ ਜਾਵੇ। ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇ।