ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਧਾਰਮਿਕ ਘੱਟ ਗਿਣਤੀਆਂ ਦਾ ਦਮਨ ਕੀਤਾ ਹੈ : ਇਲਹਾਨ ਉਮਰ

ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਧਾਰਮਿਕ ਘੱਟ ਗਿਣਤੀਆਂ ਦਾ ਦਮਨ ਕੀਤਾ ਹੈ : ਇਲਹਾਨ ਉਮਰ

 ਇਹ ਸ਼ਰਮਨਾਕ ਹੈ ਕਿ ਮੋਦੀ ਨੂੰ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਇੱਕ ਪਲੇਟਫਾਰਮ ਦਿੱਤਾ ਗਿਆ ਹੈ: ਰਸ਼ੀਦਾ ਤਲੈਬ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ:  ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਕਾਂਗਰਸ ਦੇ ਸੰਬੋਧਨ ਤੋਂ ਪਹਿਲਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।  ਦੋ ਕਾਂਗਰਸ ਵੂਮੈਨਾਂ ਨੇ ਅਮਰੀਕੀ ਸਦਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ

 ਸੰਸਦ ਮੈਂਬਰਾਂ ਰਸ਼ੀਦਾ ਤਲੈਬ ਅਤੇ ਇਲਹਾਨ ਉਮਰ ਨੇ ਐਲਾਨ ਕੀਤਾ ਕਿ ਉਹ ਮੋਦੀ ਦੇ ਭਾਸ਼ਣ ਨੂੰ ਛੱਡ ਦੇਣਗੇ। ਅਮਰੀਕੀ ਸੰਸਦ ਮੈਂਬਰਾਂ ਨੇ ਵੀ ਭਾਰਤੀ ਪ੍ਰਧਾਨ ਮੰਤਰੀ 'ਤੇ ਗੰਭੀਰ ਦੋਸ਼ ਲਗਾਏ ਹਨ।

ਰਸ਼ੀਦਾ ਤਲੈਬ ਨੇ ਟਵੀਟ ਕਰਦੇ ਲਿਖਿਆ, ਇਹ ਸ਼ਰਮਨਾਕ ਹੈ ਕਿ ਮੋਦੀ ਨੂੰ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਇੱਕ ਪਲੇਟਫਾਰਮ ਦਿੱਤਾ ਗਿਆ ਹੈ - ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਲੋਕਤੰਤਰ ਵਿਰੋਧੀ ਕਾਰਵਾਈਆਂ, ਮੁਸਲਮਾਨਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ, ਅਤੇ ਪੱਤਰਕਾਰਾਂ ਨੂੰ ਸੈਂਸਰ ਕਰਨ ਦਾ ਉਸਦਾ ਲੰਮਾ ਇਤਿਹਾਸ ਅਸਵੀਕਾਰਨਯੋਗ ਹੈ। ਮੈਂ ਕਾਂਗਰਸ ਨੂੰ ਮੋਦੀ ਦੇ ਸਾਂਝੇ ਸੰਬੋਧਨ ਦਾ ਬਾਈਕਾਟ ਕਰਾਂਗੀ।ਰਸ਼ੀਦਾ ਤਲੈਬ ਅਮਰੀਕੀ ਰਾਜਨੇਤਾ ਅਤੇ ਵਕੀਲ ਹੈ ਜੋ 2019 ਤੋਂ ਮਿਸ਼ੀਗਨ ਦੇ 12ਵੇਂ ਕਾਂਗਰੇਸ਼ਨਲ ਡਿਸਟ੍ਰਿਕਟ 2023 ਤੱਕ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਵਜੋਂ ਜਾਣਿਆ ਜਾਂਦਾ ਹੈ, ਲਈ ਅਮਰੀਕੀ ਪ੍ਰਤੀਨਿਧੀ ਵਜੋਂ ਸੇਵਾ ਕਰ ਰਿਹਾ ਹੈ।

ਇਲਹਾਮ ਉਮਰ ਨੇ ਟਵੀਟ ਕਰਦੇ ਲਿਖਿਆ ਕਿ, ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਧਾਰਮਿਕ ਘੱਟ ਗਿਣਤੀਆਂ ਦਾ ਦਮਨ ਕੀਤਾ ਹੈ ਅਤੇ ਹਿੰਸਕ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੂੰ ਉਤਸ਼ਾਹਤ ਕੀਤਾ ਹੈ। ਪੱਤਰਕਾਰਾਂ/ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੂੰ ਟਾਰਗੇਟ ਕੀਤਾ ਹੈ। ਇਸ ਲਈ ਮੈਂ ਮੋਦੀ ਦੇ ਭਾਸ਼ਣ 'ਚ ਸ਼ਾਮਲ ਨਹੀਂ ਹੋਵਾਂਗੀ।

ਕਾਂਗਰਸ ਵੂਮੈਨ ਉਮਰ ਨੂੰ ਅਮਰੀਕੀ ਰਾਜਨੀਤੀ ਵਿਚ ਧਰੁਵੀਕਰਨ ਵਾਲੀ ਹਸਤੀ ਵਜੋਂ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਲਹਾਨ ਅਬਦੁੱਲਾਹੀ ਉਮਰ ਇੱਕ ਪ੍ਰਭਾਵੀ ਅਮਰੀਕੀ ਸਿਆਸਤਦਾਨ ਹੈ ਜੋ 2019 ਤੋਂ ਮਿਨੇਸੋਟਾ ਦੇ 5ਵੇਂ ਕਾਂਗਰੇਸ਼ਨਲ ਜ਼ਿਲ੍ਹੇ ਲਈ ਅਮਰੀਕੀ ਪ੍ਰਤੀਨਿਧੀ ਵਜੋਂ ਸੇਵਾ ਕਰ ਰਹੀ ਹੈ। ਉਹ ਡੈਮੋਕਰੇਟਿਕ-ਕਿਸਾਨ-ਲੇਬਰ ਪਾਰਟੀ ਦੀ ਮੈਂਬਰ ਹੈ।ਕਾਂਗਰਸ ਲਈ ਆਪਣੀ ਚੋਣ ਤੋਂ ਪਹਿਲਾਂ, ਉਮਰ ਨੇ 2017 ਤੋਂ 2019 ਤੱਕ ਮਿਨੀਸੋਟਾ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਸੇਵਾ ਕੀਤੀ ਤੇ ਮਿਨੀਆਪੋਲਿਸ ਦੇ ਹਿੱਸੇ ਦੀ ਨੁਮਾਇੰਦਗੀ ਕੀਤੀ।