ਸੱਚ ਦੀ ਚੁੱਪ

ਸੱਚ ਦੀ ਚੁੱਪ

ਸੱਚ ਦੀ ਚੁੱਪ

 

ਸੱਚ ਲਿਖਾ ਕੇ ਝੂਠ ਲਿਖਾਂ ਮੈਂ  

ਜਾਂ ਕੀਤਾ ਹੋਇਆ ਮਹਿਸੂਸ ਲਿਖਾ ਮੈਂ 

ਹਾਸੇ ਲਿਖਾ ਜਾਂ ਗ਼ਮ ਲਿਖਾਂ ਮੈਂ  

ਦੱਸ ਕੀ ਸੱਚ ਕਲਮ ਲਿਖਾ ਮੈਂ 

 

ਅੱਖਾਂ ਦੇ ਵਿਚ ਵਗਦੇ ਨੀਰ  

ਜਦ ਸੱਚ ਇਬਾਦਤ ਲਿਖਾਂ ਮੈਂ  

ਰੂਹ ਦੀ ਹਾਣੀ, ਗ਼ਮਾਂ ਦੀ ਰਾਣੀ  

ਦੱਸ ਕੀ ਸੱਚ ਲਿਖਾਂ ਕਹਾਣੀ  

 

ਪੰਜਾਬ ਦਾ ਇੱਕ ਦਰਦ ਏ ਲੁਕਿਆ  

ਧੁਰ ਅੰਦਰੋਂ ਇਹ ਜਾਏ ਨਾ ਛੁਪਿਆ  

ਜਵਾਨੀ ਚੜ੍ਹਗੀ ਨਸ਼ਿਆਂ ਦੀ ਭੇਟਾ  

ਦੱਸ ਕੀ ਸੱਚ ਕਿੱਥੋਂ ਮੈਂ ਦੇਖਾਂ  

 

ਮਲੂਕ ਕਰੂੰਬਲਾਂ  ਸੋਚੀ ਪੈ ਜਾਵੇ  

ਕਿੱਥੋਂ ਮੁੜ ਸੱਭਿਆਚਾਰ ਲਿਆ ਵੇ

ਸੂਰਮਗਤੀ ਦੀ ਲਲਕਾਰ ਨਾ ਲੱਭੇ  

ਦੱਸ ਕੀ ਸੱਚ ਹਕੀਕਤ  ਸਭ ਏ

 

ਜਵਾਨੀ ਨੂੰ ਪੁੱਠੇ ਰਾਹ ਤੇ ਪਾ ਕੇ  

ਨਾਮ ਗੈਂਗਸਟਰ ਦਾ ਲੇਬਲ ਲਾ ਕੇ  

 ਸਿਆਸਤ ਨੇ ਹੈ ਨਾਮ ਏ ਖੱਟਿਆ  

  ਦੱਸ ਕੀ ਸੱਚ ਕਿੱਥੋਂ ਮੈਂ ਰਟਿਆ  

 

ਸਿੱਧੂ ਬਣ ਗਿਆ ਹਕੀਕਤ ਸਮੇਂ ਦੀ  

ਜਿਸ ਨੇ ਸੱਚ ਦਰਵੇਸ਼ੀ ਦੱਸਿਆ  

ਘੋਲ ਪਤਾਸੇ ਦੁਨੀਆਂ ਪੀ ਗਈ  

ਦਸ ਕਿ ਸੱਚ ਕਿੱਥੇ ਸੀ ਰੱਖਿਆ  

 

 

       ਅਜਮੇਰ ਸਿੰਘ ਸਿੱਧੂ