ਭਾਰਤ ਵਿੱਚ ਹਾਈ-ਪ੍ਰੋਫਾਈਲ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਦੀ ਵਰਤੋਂ ਜਾਰੀ 

ਭਾਰਤ ਵਿੱਚ ਹਾਈ-ਪ੍ਰੋਫਾਈਲ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਦੀ ਵਰਤੋਂ ਜਾਰੀ 

ਭਾਰਤ ਵਿੱਚ ਹਾਈ-ਪ੍ਰੋਫਾਈਲ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਦੀ ਵਰਤੋਂ ਜਾਰੀ 

*ਐਮਨੈਸਟੀ ਇੰਟਰਨੈਸ਼ਨਲ ਤੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਰਿਪੋਟ ਜਾਰੀ ਕਰਕੇ ਕੀਤਾ ਦਾਅਵਾ

28 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ, ਐਮਨੈਸਟੀ ਇੰਟਰਨੈਸ਼ਨਲ ਅਤੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਸਾਂਝੇ ਤੌਰ ਉਪਰ ਜਾਂਚ ਦੀ ਰਿਪੋਰਟ ਜਾਰੀ ਕਰਦੇ ਹੋਏ, ਐਮਨੈਸਟੀ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਕੁਝ ਪ੍ਰਮੁੱਖ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਐਨਐਸਓ ਸਮੂਹ ਦੇ ਬੇਹੱਦ ਘਾਤਕ ਸਪਾਈਵੇਅਰ ਪੈਗਾਸਸ ਦੀ ਲਗਾਤਾਰ ਵਰਤੋਂ   ਵੇਰਵੇ ਹੱਥ ਆਏ ਹਨ । ਇਸ ਹਮਲੇ ਦਾ ਸ਼ਿਕਾਰ ਇਕ ਅਜਿਹੇ ਪੱਤਰਕਾਰ ਨੂੰ ਬਣਾਇਆ ਗਿਆ ਹੈ, ਜਿਸ ਨੂੰ ਪਹਿਲਾਂ ਵੀ ਇਸੇ ਸਪਾਈਵੇਅਰ ਦੀ ਵਰਤੋਂ ਕਰਕੇ ਸ਼ਿਕਾਰ ਬਣਾਇਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ  27 ਦਸੰਬਰ 2022 ਨੂੰ ਵਾਸ਼ਿੰਗਟਨ ਪੋਸਟ ਨੇ ਇੱਕ ਲੰਬੇ ਲੇਖ ਵਿੱਚ ਦਾਅਵਾ ਕੀਤਾ ਸੀ ਕਿ ਅਕਤੂਬਰ ਦੇ ਮਹੀਨੇ ਵਿੱਚ ਜਦੋਂ ਆਈਫੋਨ ਨੇ ਆਪਣੇ ਭਾਰਤੀ ਖਪਤਕਾਰਾਂ ਨੂੰ  ਸੰਦੇਸ਼ ਜਾਰੀ ਕਰਕੇ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਆਈਫੋਨ ਨੂੰ ਸਰਕਾਰੀ ਸਪਾਂਸਰਡ ਹੈਕਰਾਂ ਦੁਆਰਾ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਦ ਪ੍ਰਧਾਨ ਮੰਤਰੀ  ਮੋਦੀ ਦੀ ਅਗਵਾਈ ਵਿਚ ਕੰਮ ਕਰ ਰਹੇ ਅਧਿਕਾਰੀਆਂ ਵਲੋਂ ਐਪਲ ਕੰਪਨੀ ਖਿਲਾਫ ਤੁਰੰਤ ਨੋਟਿਸ ਲਿਆ ਗਿਆ।

ਵਾਸ਼ਿੰਗਟਨ ਪੋਸਟ ਦੇ ਇਸ ਲਗਭਗ 4,500 ਸ਼ਬਦਾਂ ਦੇ ਲੇਖ ਦੇ ਨਿਚੋੜ ਵਿੱਚ ਕਿਹਾ ਗਿਆ ਹੈ ਕਿ ਐਪਲ ਕੰਪਨੀ ਦੇ ਭਾਰਤੀ ਸ਼ਾਖਾ ਦੇ ਅਧਿਕਾਰੀਆਂ ਉਪਰ  ਅਚਾਨਕ ਇੰਨਾ ਦਬਾਅ ਪਾਇਆ ਗਿਆ ਸੀ  ਕਿ ਉਹ ਅਸਹਿਜ ਮਹਿਸੂਸ ਕਰ ਰਹੇ ਸਨ। ਸੱਤਾਧਾਰੀ ਭਾਜਪਾ ਦੇ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਸਵਾਲ ਕੀਤਾ ਗਿਆ ਕਿ ਕੀ ਸਿਲੀਕਾਨ ਵੈਲੀ ਕੰਪਨੀ ਦੇ ਅੰਦਰੂਨੀ ਖਤਰੇ ਦੇ ਐਲਗੋਰਿਦਮ ਵਿੱਚ ਕੋਈ ਨੁਕਸ ਪੈਦਾ ਹੋ ਗਿਆ ਸੀ। ਉਨ੍ਹਾਂ ਨੇ ਐਪਲ ਡਿਵਾਈਸਾਂ ਦੀ ਸੁਰੱਖਿਆ ਦੀ ਜਾਂਚ ਦਾ ਐਲਾਨ ਕਰ ਦਿਤਾ ਗਿਆ।

ਅਖਬਾਰ ਦੇ ਅਨੁਸਾਰ, ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ  ਦੁਆਰਾ ਐਪਲ ਦੇ ਭਾਰਤੀ ਪ੍ਰਤੀਨਿਧੀਆਂ ਨੂੰ ਬੁਲਾਕੇ ਮੰਗ ਕੀਤੀ ਗਈ ਸੀ ਕਿ  ਕੰਪਨੀ ਇਨ੍ਹਾਂ ਚੇਤਾਵਨੀਆਂ ਦੇ ਸਿਆਸੀ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰੇ। ਇੱਥੋਂ ਤੱਕ ਕਿ ਦੇਸ਼ ਦੇ ਬਾਹਰੋਂ ਇੱਕ ਐਪਲ ਸੁਰੱਖਿਆ ਮਾਹਿਰ ਨੂੰ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਲਈ ਬੁਲਾਇਆ ਗਿਆ ਸੀ, ਜਿੱਥੇ ਸਰਕਾਰੀ ਨੁਮਾਇੰਦਿਆਂ ਨੇ ਐਪਲ ਅਧਿਕਾਰੀ 'ਤੇ ਉਪਭੋਗਤਾਵਾਂ ਨੂੰ ਚੇਤਾਵਨੀਆਂ ਸੰਬੰਧੀ  ਸਪੱਸ਼ਟੀਕਰਨ ਦੇਣ ਲਈ ਦਬਾਅ ਪਾਇਆ।

ਵਾਸ਼ਿੰਗਟਨ ਪੋਸਟ ਦੀਆਂ ਖਬਰਾਂ ਤੋਂ ਬਾਅਦ, ਹੁਣ ਐਮਨੈਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਲੈਬ ਦੁਆਰਾ ਫੋਰੈਂਸਿਕ ਜਾਂਚ ਤੋਂ ਪੁਸ਼ਟੀ ਆਈਫੋਨ ਅਤੇ ਸਪਾਈਵੇਅਰ ਪੈਗਾਸਸ ਦੀ ਕੜੀ ਨੂੰ ਜੋੜਨ ਵਾਲੀ ਸਾਬਤ ਹੋ ਰਹੀ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਅਨੁਸਾਰ,  ਦ ਵਾਇਰ ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਦਰਾਜਨ,  ਅਤੇ ਆਰਗੇਨਾਈਜਡ ਕਰਾਈਮ ਅਤੇ ਕੁਰਪਸ਼ਨ ਰਿਪੋਰਟ ਪ੍ਰੋਜੈਕਟ (ਓਸੀਸੀਆਰਪੀ) ਦੇ ਦੱਖਣ ਏਸ਼ੀਆ ਸੰਪਾਦਕ ਆਨੰਦ ਮੰਗਨਾਲੇ, ਉਨ੍ਹਾਂ ਪੱਤਰਕਾਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਹਾਲ ਹੀ ਵਿੱਚ ਉਨ੍ਹਾਂ ਦੇ ਆਈਫੋਨਜ਼ 'ਤੇ ਪੈਗਾਸਸ ਸਪਾਈਵੇਅਰ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਹ ਨਵਾਂ ਮਾਮਲਾ ਅਕਤੂਬਰ 2023 ਵਿੱਚ ਸਾਹਮਣੇ ਆਇਆ ਸੀ, ਜਿਸ ਬਾਰੇ ਆਈਫੋਨ ਕੰਪਨੀ ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਮੈਸੇਜ ਕੀਤਾ ਸੀ।

ਪੱਤਰ ਵਿੱਚ ਪੈਗਾਸਸ ਸਪਾਈਵੇਅਰ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਇਜ਼ਰਾਈਲੀ ਨਿਗਰਾਨੀ ਫਰਮ ਐਨਐਸਓ ਗਰੁੱਪ ਦੁਆਰਾ ਵਿਕਸਤ ਕੀਤਾ ਗਿਆ ਇੱਕ ਬਹੁਤ ਹੀ ਖਤਰਨਾਕ ਸਪਾਈਵੇਅਰ ਹੈ, ਜਿਸਦੀ ਵਰਤੋਂ ਭਾਰਤੀ ਅਧਿਕਾਰੀਆਂ ਦੁਆਰਾ ਸਿਵਲ ਸੁਸਾਇਟੀ ਸੰਗਠਨਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ, ਅਤੇ ਇਹ ਉਨ੍ਹਾਂ ਦੇ ਜੀਵਨ 'ਤੇ ਭਿਆਨਕ ਪ੍ਰਭਾਵ ਪੈ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਲੈਬ ਦੇ ਮੁਖੀ ਡੋਨਚਾ ਓ ਸੀਅਰਭੈਲ ਨੇ  ਕਿਹਾ, “ਸਾਡੇ ਤਾਜ਼ਾ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਪੱਤਰਕਾਰਾਂ ਨੂੰ ਸਿਰਫ਼ ਆਪਣੀ ਪੱਤਰਕਾਰੀ ਕਰਨ ਲਈ ਸਖ਼ਤ ਕਾਨੂੰਨਾਂ ਦੇ ਤਹਿਤ ਗੈਰ-ਕਾਨੂੰਨੀ ਨਿਗਰਾਨੀ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੈ। ਵਾਰ-ਵਾਰ ਖੁਲਾਸਿਆਂ ਦੇ ਬਾਵਜੂਦ, ਭਾਰਤ ਵਿੱਚ ਪੈਗਾਸਸ ਸਪਾਈਵੇਅਰ ਦੀ ਵਰਤੋਂ ਦੇ ਸਬੰਧ ਵਿੱਚ ਸਪਸ਼ਟੀਕਰਨ ਨਹੀਂ ਦਿਤਾ ਜਾ ਰਿਹਾ , ਜੋ  ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।"

ਤੁਹਾਨੂੰ ਦੱਸ ਦੇਈਏ ਕਿ ਐਮਨੈਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਲੈਬ ਨੇ ਪਹਿਲੀ ਵਾਰ ਜੂਨ 2023 ਵਿੱਚ ਇੱਕ ਰੁਟੀਨ ਤਕਨੀਕੀ ਨਿਗਰਾਨੀ ਅਭਿਆਸ ਦੌਰਾਨ ਭਾਰਤ ਵਿੱਚ ਵਿਅਕਤੀਆਂ ਲਈ ਨਵੇਂ ਪੈਗਾਸਸ ਸਪਾਈਵੇਅਰ ਖਤਰੇ ਦੇ ਸੰਕੇਤ ਦੇਖੇ ਸਨ, ਜਿਸਦੀ ਕਈ ਮਹੀਨਿਆਂ ਬਾਅਦ ਮੀਡੀਆ ਦੁਆਰਾ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਇੱਕ ਨਵੇਂ ਵਪਾਰਕ ਸਪਾਈਵੇਅਰ ਸਿਸਟਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਅਕਤੂਬਰ 2023 ਵਿੱਚ ਆਈਫੋਨ ਵੱਲੋਂ ਭਾਰਤੀ ਖਪਤਕਾਰਾਂ ਨੂੰ ਚੇਤਾਵਨੀ ਜਾਰੀ ਕਰਨ ਤੋਂ ਬਾਅਦ, ਐਮਨੈਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਲੈਬ ਦੁਆਰਾ ਇਨ੍ਹਾਂ ਵਿਅਕਤੀਆਂ ਦੇ ਫੋਨਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਗਿਆ ਸੀ, ਜਿਸ ਵਿੱਚ ਸਿਧਾਰਥ ਵਰਦਰਾਜਨ ਅਤੇ ਆਨੰਦ ਮੰਗਨਾਲੇ ਵੀ ਸ਼ਾਮਲ ਹਨ। ਇਨ੍ਹਾਂ ਦੋਵਾਂ ਭਾਰਤੀ ਪੱਤਰਕਾਰਾਂ ਦੀ ਮਲਕੀਅਤ ਵਾਲੇ ਡਿਵਾਈਸਾਂ 'ਤੇ ਪੈਗਾਸਸ ਸਪਾਈਵੇਅਰ ਗਤੀਵਿਧੀ ਦੇ ਨਿਸ਼ਾਨ ਮਿਲੇ ਹਨ। 

ਐਮਨੈਸਟੀ ਇੰਟਰਨੈਸ਼ਨਲ ਦੇ ਅਨੁਸਾਰ,  ਪੈਗਾਸਸ ਪ੍ਰੋਜੈਕਟ ਦੇ ਖੁਲਾਸਿਆਂ ਤੋਂ ਬਾਅਦ ਭਾਰਤ ਦੀ ਸੁਪਰੀਮ ਕੋਰਟ ਦੁਆਰਾ ਗਠਿਤ ਇੱਕ ਤਕਨੀਕੀ ਕਮੇਟੀ ਦੁਆਰਾ 2021 ਵਿੱਚ ਉਨ੍ਹਾਂ ਦੇ ਉਪਕਰਣ ਦਾ ਫੋਰੈਂਸਿਕ ਤੌਰ 'ਤੇ ਵਿਸ਼ਲੇਸ਼ਣ ਕੀਤਾ ਗਿਆ ਸੀ।

 ਇਸ ਕਮੇਟੀ ਨੇ 2022 ਵਿੱਚ ਆਪਣੀ ਜਾਂਚ ਪੂਰੀ ਕਰ ਲਈ, ਪਰ ਸੁਪਰੀਮ ਕੋਰਟ ਨੇ ਤਕਨੀਕੀ ਰਿਪੋਰਟ ਦੇ ਨਤੀਜਿਆਂ ਨੂੰ ਜਨਤਕ ਨਹੀਂ ਕੀਤਾ। ਹਾਲਾਂਕਿ, ਅਦਾਲਤ ਨੇ ਮੰਨਿਆ ਕਿ ਭਾਰਤੀ ਅਧਿਕਾਰੀਆਂ ਨੇ ਤਕਨੀਕੀ ਕਮੇਟੀ ਦੀ ਜਾਂਚ ਵਿੱਚ "ਸਹਿਯੋਗ" ਨਹੀਂ ਕੀਤਾ। ਐਮਨੈਸਟੀ ਨੇ ਅੱਗੇ ਕਿਹਾ ਕਿ ਸਿਧਾਰਥ ਵਰਦਰਾਜਨ ਨੂੰ 16 ਅਕਤੂਬਰ 2023 ਨੂੰ ਪੈਗਾਸਸ ਦੁਆਰਾ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਸੀ। ਆਨੰਦ ਮੰਗਨਾਲੇ ਦੇ ਖਿਲਾਫ ਪੈਗਾਸਸ ਹਮਲੇ ਵਿਚ ਇਸਤੇਮਾਲ ਕੀਤਾ ਗਿਆ ਉਹੀ ਹਮਲਾਵਰ-ਨਿਯੰਤਰਿਤ ਈਮੇਲ ਪਤਾ ਸਿਧਾਰਥ ਵਰਦਰਾਜਨ ਦੇ ਫੋਨ 'ਤੇ ਵੀ ਪਾਇਆ ਗਿਆ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦੋਵੇਂ ਪੱਤਰਕਾਰਾਂ ਨੂੰ ਉਸੇ ਪੈਗਾਸਸ ਗਾਹਕ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।

ਦੂਜੇ ਪਾਸੇ ਪੈਗਾਸਸ ਸਪਾਈਵੇਅਰ ਬਣਾਉਣ ਵਾਲੀ ਕੰਪਨੀ ਅੰਦਰ ਐਨਐਸਓ ਗਰੁੱਪ ਦਾ ਕਹਿਣਾ ਹੈ ਕਿ ਉਹ ਆਪਣੇ ਉਤਪਾਦ ਸਿਰਫ਼ ਸਰਕਾਰੀ ਖ਼ੁਫ਼ੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹੀ ਵੇਚਦੀ ਹੈ। ਪਰ ਅੱਜ ਤੱਕ ਭਾਰਤੀ ਅਧਿਕਾਰੀਆਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਕੀ ਉਨ੍ਹਾਂ ਨੇ ਭਾਰਤ ਵਿੱਚ ਪੈਗਾਸਸ ਸਪਾਈਵੇਅਰ ਖਰੀਦਿਆ ਹੈ ਜਾਂ ਕੀ ਇਹ ਉਨ੍ਹਾਂ ਦੁਆਰਾ ਵਰਤਿਆ ਜਾ ਰਿਹਾ ਹੈ।

ਡੋਨਚਾ ਓ'ਕੇਅਰਬੇਲ ਨੇ ਕਿਹਾ, "ਐਮਨੈਸਟੀ ਇੰਟਰਨੈਸ਼ਨਲ ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਪੈਗਾਸਸ ਦੀ ਵਰਤੋਂ ਅਤੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦਾ ਹੈ, ਇੱਕ ਬਹੁਤ ਜ਼ਿਆਦਾ ਹਮਲਾਵਰ ਸਪਾਈਵੇਅਰ ਜਿਸਦਾ ਸੁਤੰਤਰ ਤੌਰ 'ਤੇ ਆਡਿਟ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸਦੀ ਕਾਰਜਸ਼ੀਲਤਾ ਨੂੰ ਸੀਮਤ ਕੀਤਾ ਜਾ ਸਕਦਾ ਹੈ।"ਇਸ ਦੇ ਨਾਲ ਹੀ ਸੰਗਠਨ ਭਾਰਤ ਵਿੱਚ ਪੈਗਾਸਸ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਦੀ ਤਕਨੀਕੀ ਕਮੇਟੀ ਦੀ ਰਿਪੋਰਟ ਦੇ ਨਤੀਜਿਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਵੀ ਕਰਦਾ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਤਾਜ਼ਾ ਖੁਲਾਸਿਆਂ ਸਮੇਤ ਸਾਰੇ ਮਾਮਲਿਆਂ ਦੀ ਤੁਰੰਤ, ਸੁਤੰਤਰ, ਪਾਰਦਰਸ਼ੀ ਅਤੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।