ਮੋਦੀ ਨੇ ਕਿਉਂ ਨਹੀਂ ਦਿੱਤੀ ਸਿੱਖਾਂ ਨੂੰ ਖਾਲਸਾ ਪ੍ਰਕਾਸ਼ ਦਿਹਾੜੇ ਦੀ ਵਧਾਈ?

ਮੋਦੀ ਨੇ ਕਿਉਂ ਨਹੀਂ ਦਿੱਤੀ ਸਿੱਖਾਂ ਨੂੰ ਖਾਲਸਾ ਪ੍ਰਕਾਸ਼ ਦਿਹਾੜੇ ਦੀ ਵਧਾਈ?

ਸਿੱਖ ਧਰਮ ਦੇ ਸਭ ਤੋਂ ਅਹਿਮ ਇਤਿਹਾਸਕ ਦਿਨਾਂ ਵਿਚੋਂ ਇਕ ਖਾਲਸਾ ਪ੍ਰਕਾਸ਼ ਦਿਹਾੜੇ ਉੱਤੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬਰਤਾਨਵੀ ਰਾਜ ਦੀ ਰਾਜ ਗੱਦੀ ਦੇ ਵਾਰਸ ਪ੍ਰਿੰਸ ਚਾਰਲਸ ਨੇ ਖਾਸ ਵੀਡੀਓ ਸਨੇਹਿਆਂ ਰਾਹੀਂ ਸਿੱਖਾਂ ਨੂੰ ਵਧਾਈ ਭੇਜੀ ਤੇ ਸਿੱਖਾਂ ਵੱਲੋਂ ਮਾਨਵਤਾ ਦੀ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਉੱਥੇ ਹੀ ਬਹਗਿਣਤੀ ਸਿੱਖ ਵਸੋਂ ਅਤੇ ਇਤਿਹਾਸਕ ਸਿੱਖ ਖਿੱਤੇ ਦੀ ਪ੍ਰਬੰਧਕ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮੌਕੇ ਖਾਲਸਾ ਪ੍ਰਕਾਸ਼ ਦਿਹਾੜੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। 

ਜਿੱਥੇ ਬਰਤਾਨੀਆ ਦੇ ਪ੍ਰਿੰਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਦਿਹਾੜੇ ਦੀ ਇਤਿਹਾਸਕ ਅਹਿਮੀਅਤ ਨੂੰ ਖਾਲਸੇ ਦੇ ਪ੍ਰਕਾਸ਼ ਨਾਲ ਜੋੜਿਆ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਫਸਲੀ ਤਿਉਹਾਰ ਵਜੋਂ ਵਸਾਖੀ ਦੀਆਂ ਮੁਬਾਰਕਾਂ ਦਿੱਤੀਆਂ। 

बैसाखी के पावन अवसर पर देशवासियों को बहुत-बहुत शुभकामनाएं। नई उमंगों से जुड़ा यह त्योहार सभी के जीवन में नई ऊर्जा और नए उत्साह का संचार करे।

— Narendra Modi (@narendramodi) April 13, 2020

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਤਰ੍ਹਾਂ ਦੇ ਵਤੀਰੇ ਬਾਰੇ ਫਿਲਾਹਲ ਕਿਸੇ ਸਿੱਖ ਆਗੂ ਦਾ ਬਿਆਨ ਨਹੀਂ ਆਇਆ। ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਾਂਭ ਰਹੀਆਂ ਦੋ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪਾ ਦੇ ਸਹਿਯੋਗੀਆਂ ਦੇ ਅਧੀਨ ਹਨ ਤੇ ਇਹ ਆਗੂ ਨਰਿੰਦਰ ਮੋਦੀ ਦੀਆਂ ਸਿਫਤਾਂ ਕਰਨ ਲਈ ਬੜੇ ਮਸ਼ਹੂਰ ਹਨ। 

ਸਬੰਧਿਤ ਖ਼ਬਰ: ਸਿੱਖਾਂ ਨੂੰ ਵਿਸ਼ਵ ਭਰ ਦੇ ਆਗੂਆਂ ਨੇ ਦਿੱਤੀਆਂ ਖਾਲਸਾ ਪ੍ਰਕਾਸ਼ ਦਿਹਾੜੇ ਵਿਸਾਖੀ ਦੀਆਂ ਮੁਬਾਰਕਾਂ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।