ਸਿੱਖਾਂ ਨੂੰ ਵਿਸ਼ਵ ਭਰ ਦੇ ਆਗੂਆਂ ਨੇ ਦਿੱਤੀਆਂ ਖਾਲਸਾ ਪ੍ਰਕਾਸ਼ ਦਿਹਾੜੇ ਵਿਸਾਖੀ ਦੀਆਂ ਮੁਬਾਰਕਾਂ

ਸਿੱਖਾਂ ਨੂੰ ਵਿਸ਼ਵ ਭਰ ਦੇ ਆਗੂਆਂ ਨੇ ਦਿੱਤੀਆਂ ਖਾਲਸਾ ਪ੍ਰਕਾਸ਼ ਦਿਹਾੜੇ ਵਿਸਾਖੀ ਦੀਆਂ ਮੁਬਾਰਕਾਂ

ਦੱਖਣੀ ਏਸ਼ੀਆ ਵਿਚ ਪੰਜਾਬ ਖਿੱਤੇ ਤੋਂ ਪ੍ਰਕਾਸ਼ ਹੋਏ ਸਿੱਖ ਧਰਮ ਦੇ ਲੋਕ ਆਪਣੀ ਧਾਰਮਿਕ ਪਛਾਣ ਲਈ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਆਪਣੇ ਧਰਮ ਦੀਆਂ ਸਿੱਖਿਆਵਾਂ ਅਤੇ ਸਖਤ ਮਿਹਨਤ ਨਾਲ ਪੂਰੀ ਦੁਨੀਆ ਵਿਚ ਸਥਾਪਤ ਹੋ ਚੁੱਕੇ ਹਨ। ਇਸ ਦਾ ਅੰਦਾਜ਼ਾ ਸਿੱਖਾਂ ਲਈ ਦੁਨੀਆ ਭਰ ਦੇ ਪ੍ਰਮੁੱਖ ਆਗੂਆਂ ਵੱਲੋਂ ਆ ਰਹੇ ਖਾਲਸਾ ਪ੍ਰਕਾਸ਼ ਦਿਹਾੜੇ ਦੇ ਵਧਾਈ ਸੁਨੇਹਿਆਂ ਤੋਂ ਵੀ ਲਾਇਆ ਜਾ ਸਕਦਾ ਹੈ। 

ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਦਿੱਤੀ ਵਧਾਈ
ਬਰਤਾਨੀਆ ਰਾਜ ਘਰਾਣੇ ਦੇ ਅਗਲੇ ਵਾਰਸ ਪ੍ਰਿੰਸ ਚਾਰਲਸ ਨੇ ਵੀਡੀਓ ਸੁਨੇਹੇ ਰਾਹੀਂ ਸਿੱਖਾਂ ਨੂੰ ਖਾਲਸਾ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੁਨੇਹੇ ਦੀ ਸ਼ੁਰੂਆਤ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾ ਕੇ ਕੀਤੀ। 

ਉਹਨਾਂ ਆਪਣੇ ਸੁਨੇਹੇ ਵਿਚ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਰਾਹੀਂ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਦੀ ਸਿਫਤ ਕੀਤੀ। ਉਹਨਾਂ ਕਿਹਾ ਕਿ ਸਿੱਖ ਭਾਈਚਾਰ ਅੱਜ ਵੀ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ। 

"In these challenging times, the Sikh community is making an extraordinary and invaluable contribution to the life of this country, and to so many others, just as it has always done."

A message from HRH to Sikhs in the UK and across the Commonwealth, on the festival of Vaisakhi. pic.twitter.com/MK8e8D0rby

— Clarence House (@ClarenceHouse) April 13, 2020

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸਿੱਖਾਂ ਨੂੰ ਖਾਲਸਾ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਵੀ ਸਿੱਖ ਭਾਈਚਾਰੇ ਵੱਲੋਂ ਕੋਰੋਨਾਵਾਇਰਸ ਦੀ ਆਫਤ ਸਮੇਂ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸਿੱਖਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਕੋਰੋਨਾਵਾਇਰਸ ਦੀ ਆਫਤ ਕਰਕੇ ਵਿਸਾਖੀ ਦੇ ਨਗਰ ਕੀਰਤਨ ਨਹੀਂ ਸਜਾਏ ਗਏ।

Vaisakhi is a time to focus on what matters - family, friends, and being there for our neighbours. And although we can’t come together at a Nagar Kirtan or a Gurdwara this year, I want to wish all Sikh Canadians celebrating a very happy Vaisakhi! https://t.co/mF9PbUdTLq pic.twitter.com/s0i56qGBXB

— Justin Trudeau (@JustinTrudeau) April 13, 2020

ਯੂ.ਐਨ ਅੰਡਰ ਸੈਕਟਰੀ ਵੱਲੋਂ ਵਧਾਈ ਸੁਨੇਹਾ
ਯੂ.ਐਨ.ਓ ਦੇ ਅੰਡਰ ਸੈਕਟਰੀ ਜਨਰਲ ਐਡਮਾ ਡਿਆਂਗ ਨੇ ਕਿਹਾ ਕਿ 
"ਜਦੋਂ ਸਿੱਖ ਕੌਮ ਵਿਸਾਖੀ ਦਾ ਤਿਉਹਾਰ ਮਨਾ ਰਹੀ ਹੈ, ਤਾਂ ਮੈਂ ਉਹਨਾਂ ਨੂੰ ਸ਼ੁਭ-ਇੱਛਾਵਾਂ ਦਿੰਦਾਂ ਹਾਂ। ਸਿੱਖਾਂ ਲਈ ਵਿਸਾਖੀ ਇੱਕ ਬਹੁਤ ਖਾਸ ਦਿਨ ਹੈ। ਇਹ ਦਿਨ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕਰਨ ਲਈ ਯਾਦਗਰ ਹੈ। ਭਾਰਤ ਅਤੇ ਦੁਨੀਆਂ ਵਿਚ ਇਹ ਇੱਕ ਨਵੇਂ ਵਰ੍ਹੇ ਦਾ ਦਿਨ ਵੀ ਹੈ। ਇਹ ਉਹ ਦਿਨ ਹੈ ਜਦੋਂ ਸਿੱਖ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋ ਕੇ ਬੰਦਗੀ ਕਰਦੇ ਹਨ ਅਤੇ ਮਿਲ ਕੇ ਨਗਰ ਕੀਰਤਨਾਂ ਵਿਚ ਸ਼ਮੂਲੀਅਤ ਕਰਦੇ ਹਨ। ਅੱਜ ਇਹ ਅਵਸਰ ਵੀ ਹੈ ਜਦੋਂ ਅਸੀਂ ਦੇਖੀਏ ਕਿ ਸਿੱਖਾਂ ਨੇ ਵਿਸ਼ਵ ਭਰ ‘ਚ ਕਿਵੇਂ ਆਪਣਾ ਯੋਗਦਾਨ ਦਿੱਤਾ। ਸਿੱਖ ਕੌਮ ਦੇ ਇਨਸਾਫ਼, ਬਰਾਬਰਤਾ ਅਤੇ ਹੋਰਾਂ ਲਈ ਕੰਮ ਕਰਨ ਜਿਹੇ ਸਿਧਾਂਤ ਹੀ ਯੂ.ਐਨ.ਓ ਦੇ ਸਿਧਾਂਤ ਹਨ। ਖਾਲਸਾ ਕੌਮ ਯੂ.ਐਨ.ਓ ਵਾਂਗ ਹੀ ਕੰਮ ਕਰ ਰਹੀ ਹੈ।"

ਯੂ.ਐਨ.ਓ ਦੇ ਅੰਡਰ ਸੈਕਟਰੀ ਜਨਰਲ ਐਡਮਾ ਡਿਆਂਗ