ਨੀਰਜ ਚੋਪੜਾ  ਡਾਇਮੰਡ ਲੀਗ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਨੀਰਜ ਚੋਪੜਾ  ਡਾਇਮੰਡ ਲੀਗ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਅੰਮ੍ਰਿਤਸਰ ਟਾਈਮਜ਼

ਲੁਸਾਨੇ-ਉਲੰਪਿਕ ਚੈਂਪੀਅਨ ਜੈਵਲਿਨ ਥਰੋ (ਨੇਤਾ ਸੁੱਟਣ ਵਾਲੇ) ਖਿਡਾਰੀ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇਕ ਹੋਰ ਇਤਿਹਾਸ ਰਚ ਦਿੱਤਾ ।ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ 2022 ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ ।ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋ ਦੇ ਨਾਲ ਲੁਸਾਨੇ ਡਾਇਮੰਡ ਲੀਗ ਜਿੱਤੀ ।ਦੇਸ਼ ਨੂੰ ਉਸ ਸਮੇਂ ਕਾਫੀ ਝਟਕਾ ਲੱਗਾ ਸੀ ਜਦੋਂ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਚਾਂਦੀ ਜਿੱਤਣ ਦੌਰਾਨ ਉਨ੍ਹਾਂ ਦੀ ਕਮਰ 'ਚ ਸੱਟ ਲੱਗਣ ਕਾਰਨ ਉਹ ਰਾਸ਼ਟਰਮੰਡਲ ਖੇਡਾਂ ਤੋਂ ਹਟ ਗਏ ਸਨ ।ਹਰਿਆਣਾ 'ਚ ਪਾਣੀਪਤ ਦੇ ਕੋਲ ਖੰਡਰਾ ਪਿੰਡ ਦੇ ਰਹਿਣ ਵਾਲੇ ਨੀਰਜ ਚੋਪੜਾ ਡਾਇਮੰਡ ਲੀਗ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ । ਉਥੇ ਹੀ ਉਨ੍ਹਾਂ ਤੋਂ ਪਹਿਲਾਂ ਡਿਸਕਸ ਥਰੋ ਖਿਡਾਰੀ ਵਿਕਾਸ ਗੌੜਾ ਡਾਇਮੰਡ ਲੀਗ ਮੀਟਿੰਗ 'ਵਿਚ ਪਹਿਲੇ 3 ਵਿਚ ਰਹਿਣ ਵਾਲੇ ਇਕੋ ਇਕ ਭਾਰਤੀ ਸਨ ।