ਦਿੱਲੀ ਕਮੇਟੀ ਵਲੋਂ ਮਨਜਿੰਦਰ ਸਿੰਘ ਸਿਰਸਾ ਤੇ ਕੀਤੇ ਜਾ ਰਹੇ ਲੱਖਾਂ ਦੇ ਖਰਚੇ ਬਾਰੇ ਪੰਥ ਨੂੰ ਪਾਰਦਰਸ਼ੀਤਾ (ਟ੍ਰਾਂਸਪੈਰੰਸੀ) ਨਾਲ ਦਸਿਆ ਜਾਏ - ਕਰਤਾਰ ਸਿੰਘ ਚਾਵਲਾ

ਦਿੱਲੀ ਕਮੇਟੀ ਵਲੋਂ ਮਨਜਿੰਦਰ ਸਿੰਘ ਸਿਰਸਾ ਤੇ ਕੀਤੇ ਜਾ ਰਹੇ ਲੱਖਾਂ ਦੇ ਖਰਚੇ ਬਾਰੇ ਪੰਥ ਨੂੰ ਪਾਰਦਰਸ਼ੀਤਾ (ਟ੍ਰਾਂਸਪੈਰੰਸੀ) ਨਾਲ ਦਸਿਆ ਜਾਏ - ਕਰਤਾਰ ਸਿੰਘ ਚਾਵਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਕੁਝ ਦਿਨ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿੱਚ ਉਲੀਕੇ ਜਾਣ ਵਾਲੇ ਸਮਾਗਮਾਂ ਵਿੱਚ ਲੰਗਰਾ ਦੇ ਲਈ ਬਕਾਇਦਾ ਉਥੋਂ ਦੇ ਹੈਡ ਗ੍ਰੰਥੀ ਸਾਹਿਬਾਨ ਨੂੰ ਲੰਗਰਾ ਦੇ ਲਈ ਰਸਦ ਪ੍ਰੇਮੀਆਂ ਤੋਂ ਮੰਗਣ ਦਾ ਇੱਕ ਲਿਖਤੀ ਰੂਪ ਵਿੱਚ ਆਡਰ ਦਿਤਾ ਗਿਆ । ਜਦੋਂ ਸੰਗਤਾ਼ ਨੇ ਇਹਨਾਂ ਨੂੰ ਸਵਾਲ ਕੀਤਾ ਤਾਂ ਇਸਤੋਂ ਬਚਣ ਲਈ ਸਕੱਤਰ ਵਲੋਂ ਇਸ ਚਿੱਠੀ ਨੂੰ ਟ੍ਰਾਂਸਪੈਰੰਸੀ ਦਾ ਰੂਪ ਦੇ ਕੇ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਚਾਵਲਾ ਨੇ ਉਨ੍ਹਾਂ ਪੁੱਛਿਆ ਕਿ ਪੰਥ ਨੂੰ ਦਸਿਆ ਜਾਏ ਕੀ ਕਮੇਟੀ ਅੱਧੀਨ ਚੱਲਦੇ ਸਕੂਲ, ਕਾਲਜ਼, ਇੰਸਟੀਚਿਊਟ ਦੇ ਮਾੜੇ ਹੋਏ ਹਾਲਾਤ, ਗੁਰੂ ਦੀ ਗੋਲਕ ਵਿੱਚੋਂ ਪਾਏ ਜਾ ਰਹੇ ਲਖਾਂ ਰੁਪਏ ਪੈਟ੍ਰੋਲ ਦਾ ਖਰਚਾ, ਦਿੱਲੀ ਕਮੇਟੀ ਦੇ ਸਟਾਫ ਨੂੰ ਰਾਜਸਥਾਨ ਮਨਜਿੰਦਰ ਸਿੰਘ ਸਿਰਸਾ ਦੀ ਰੈਲੀ ਵਿਚ ਭੇਜਣਾ, ਗੁਰੂ ਦੀ ਗੋਲਕ ਤੋਂ ਦਿੱਤੀ ਜਾ ਰਹੀ ਮਨਜਿੰਦਰ ਸਿੰਘ ਸਿਰਸਾ ਦੇ ਕੇਸਾਂ ਵਿਚ ਵਕੀਲਾ ਨੂੰ ਲੱਖਾਂ ਰੁਪਏ ਦੀ ਫੀਸ ਬਾਰੇ ਪੰਥ ਨੂੰ ਪਾਰਦਰਸ਼ੀਤਾ (ਟ੍ਰਾਂਸਪੈਰੰਸੀ) ਨਾਲ ਦਸਿਆ ਜਾਏ ਜਿਸ ਨਾਲ ਕੌਮ ਨੂੰ ਕਮੇਟੀ ਦੇ ਅਨਾਪ ਸ਼ਨਾਪ ਖਰਚਿਆਂ ਬਾਰੇ ਪਤਾ ਲੱਗ ਸਕੇ । 

ਉਨ੍ਹਾਂ ਨੇ ਜਨਰਲ ਸਕੱਤਰ ਨੂੰ ਪੁੱਛਿਆ ਕਿ ਪੰਥ ਨੂੰ ਟਰਾਂਸਪੈਂਸੀ ਨਾਲ ਦਸਿਆ ਜਾਏ ਕਿ ਮਨਜਿੰਦਰ ਸਿੰਘ ਸਿਰਸਾ ਜੋ ਕਿ ਦਿੱਲੀ ਕਮੇਟੀ ਦੇ ਮੈਂਬਰ ਵੀਂ ਨਹੀਂ ਹਨ ਉਨ੍ਹਾਂ ਨੂੰ ਕਿਸ ਨਿਯਮ ਤਹਿਤ ਕਮੇਟੀ ਵਲੋਂ ਸੇਵਾਦਾਰ ਅਤੇ ਹੋਰ ਸਹੁਲੀਅਤਾ ਦਿੱਤੀਆਂ ਜਾ ਰਹੀਆਂ ਹਨ ਤੇ ਕਮੇਟੀ ਜੋ ਕਿ ਘਾਟੇ ਵਿਚ ਚਲ ਰਹੀ ਹੈ ਫਿਰ ਸਿਰਸਾ ਤੇ ਹਰ ਮਹੀਨੇ ਲੱਖਾਂ ਰੁਪਏ ਦੇ ਖਰਚੇ ਜਾ ਰਹੇ ਹਨ ।