ਲੱਦਾਖ ਵਿਚ ਮਾਰੇ ਗਏ 20 ਭਾਰਤੀ ਫੌਜੀਆਂ ਦੀ ਸੂਚੀ ਜਾਰੀ; 4 ਪੰਜਾਬੀ ਜਵਾਨਾਂ ਦੀ ਮੌਤ

ਲੱਦਾਖ ਵਿਚ ਮਾਰੇ ਗਏ 20 ਭਾਰਤੀ ਫੌਜੀਆਂ ਦੀ ਸੂਚੀ ਜਾਰੀ; 4 ਪੰਜਾਬੀ ਜਵਾਨਾਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੋਮਵਾਰ ਰਾਤ ਨੂੰ ਲੱਦਾਖ ਦੇ ਗਾਲਵਾਨ ਇਲਾਕੇ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਝੜਪ ਵਿਚ ਮਾਰੇ ਗਏ 20 ਭਾਰਤੀ ਫੌਜੀਆਂ ਦੇ ਨਾਂ ਜਨਤਕ ਕੀਤੇ ਗਏ ਹਨ। ਇਸ ਸੂਚੀ ਮੁਤਾਬਕ ਮਰਨ ਵਾਲਿਆਂ ਵਿਚ 4 ਜਵਾਨ ਪੰਜਾਬ ਨਾਲ ਸਬੰਧਿਤ ਸਨ।

ਪਟਿਆਲਾ ਤੋਂ ਨੈਬ ਸੂਬੇਦਾਰ ਮਨਦੀਪ ਸਿੰਘ, ਗੁਰਦਾਸਪੁਰ ਤੋਂ ਨੈਬ ਸੂਬੇਦਾਰ ਸਤਨਾਮ ਸਿੰਘ, ਸੰਗਰੂਰ ਤੋਂ ਸਿਪਾਹੀ ਗੁਰਬਿੰਦਰ ਅਤੇ ਮਾਨਸਤਾ ਤੋਂ ਸਿਪਾਹੀ ਗੁਰਤੇਜ ਸਿੰਘ ਮਰਨ ਵਾਲੇ ਫੌਜੀਆਂ ਵਿਚ ਸ਼ਾਮਲ ਸਨ।

ਚੀਨ ਨਾਲ ਸਰਹੱਦ 'ਤੇ ਬਣ ਰਹੇ ਤਣਾਅ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸ਼ਾਮ 5 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ। ਮੋਦੀ ਦੇ ਦਫਤਰ ਨੇ ਟਵੀਟ ਕਰਦਿਆਂ ਦੱਸਿਆ ਕਿ ਵਰਚੂਅਲ ਸਾਧਨ ਰਾਹੀਂ ਹੋਣ ਵਾਲੀ ਇਸ ਬੈਠਕ ਵਿਚ ਕਈ ਰਾਜਨੀਤਕ ਪਾਰਟੀਆਂ ਦੇ ਪ੍ਰਧਾਨ ਸ਼ਾਮਲ ਹੋਣਗੇ।