ਰਾਸ਼ਟਰ ਗੀਤ ਦੀ ਸ਼ਾਨ ਨੂੰ ਨੀਵਾਂ ਨਾ ਕਰੋ

ਰਾਸ਼ਟਰ ਗੀਤ ਦੀ ਸ਼ਾਨ ਨੂੰ ਨੀਵਾਂ ਨਾ ਕਰੋ

ਗੱਲ 2003 ਵਿਸ਼ਵ ਕਪ ਦੀ ਹੈ। ਜਦੋਂ ਸੌਰਭ ਗਾਂਗੁਲੀ ਦੀ ਕਪਤਾਨੀ ‘ਚ ਭਾਰਤੀ ਟੀਮ ਫ਼ਾਈਨਲ ਵਿਚ ਪੁੱਜੀ ਸੀ। ਫ਼ਾਈਨਲ ਮੁਕਾਬਲਾ ਆਸਟ੍ਰੇਲੀਆ ਨਾਲ ਸੀ। ਦੱਖਣ ਅਫ਼ਰੀਕਾ ਦੇ ਸ਼ਹਿਰ ਜੋਹਨਸਬਰਗ ਦੇ ਵਾਂਡਰਸ ਸਟੇਡੀਅਮ ਵਿਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗੀਤ ਵੱਜਿਆ ਤਾਂ ਖਚਾਖਚ ਭਰਿਆ ਸਟੇਡੀਅਮ ਆਪਣੇ ਆਪ ਪੈਰਾਂ ‘ਤੇ ਸੀ। ਜਨ ਗਣ ਮਨ ਦੀ ਮਿੱਠੀ ਆਵਾਜ਼ ਨੇ ਜਿਵੇਂ ਹੀ ਕੰਨਾਂ ਨੂੰ ਛੋਹਿਆ, ਹਜ਼ਾਰਾਂ ਬੁੱਲਾਂ ‘ਚੋਂ ਆਵਾਜ਼ ਆਉਣ ਲੱਗੀ। ਛਾਤੀ ਮਾਣ ਨਾਲ ਚੌੜੀ ਹੋ ਗਈ, 56 ਇੰਚ ਤੋਂ ਵੀ ਵੱਧ। ਸਰੀਰ ਵਿਚ ਹਲਚਲ ਅਤੇ ਅੱਖਾਂ ਵਿਚ ਹੰਝੂ ਆ ਗਏ।

ਸੰਜੇ ਕਿਸ਼ੋਰ
ਦਾਦਾ ਕੋਂਡਕੇ ਬਾਰੇ ਸੁਣਿਆ ਹੈ? ਨੌਜਵਾਨ ਪੀੜ੍ਹੀ ਸ਼ਾਇਦ ਉਨ੍ਹਾਂ ਨੂੰ ਜਾਣਦੀ ਵੀ ਨਹੀਂ ਹੈ ਅਤੇ ਰੇਟ੍ਰੋ ਜੈਨਰੇਸ਼ਨ ਨੇ ਉਨ੍ਹਾਂ ਨੂੰ ਭੁਲਾ ਦਿੱਤਾ ਹੈ। ਮਰਾਠੀ ਦੇ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਰਹੇ ਹਨ। ਮਰਾਠੀ ਵਿਚ ਕਾਮਯਾਬੀ ਮਿਲੀ ਤਾਂ ਰਾਸ਼ਟਰ ਭਾਸ਼ਾ ਵਿਚ ਵੀ ਹੱਥ ਅਜ਼ਮਾਇਆ। ਉਨ੍ਹਾਂ ਦੀਆਂ 9 ਫ਼ਿਲਮਾਂ ਸਿਲਵਰ ਜੁਬਲੀ ਰਹੀਆਂ ਅਤੇ ਇਸ ਲਈ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਵੀ ਦਰਜ ਕੀਤਾ ਗਿਆ। ਨਾਂ, ਕੰਮ ਅਤੇ ਸ਼ਖ਼ਸੀਅਤ ਤਿੰਨਾਂ ਵਿਚ ਕਾਮੇਡੀ ਸੀ। ਪਰ ਸਿਹਤਮੰਦ ਮਨੋਰੰਜਨ ਨਾਲ ਉਨ੍ਹਾਂ ਦਾ ਦੂਰ ਦਾ ਸਬੰਧ ਵੀ ਨਹੀਂ ਸੀ। ਅਸ਼ਲੀਲਤਾ ਅਤੇ ਦੋ-ਅਰਥੀ ਸੰਵਾਦ ਨਾਲ ਉਨ੍ਹਾਂ ਨੇ ਪ੍ਰਸਿੱਧੀ ਖੱਟੀ। ਉਨ੍ਹਾਂ ਦੀਅੰ ਫ਼ਿਲਮਾਂ ਨੂੰ ਵੇਖਣ ਲਈ ਤੁਹਾਨੂੰ ਇੱਕ ਨੰਬਰ ਦਾ ‘ਬੇਗੈਰਤ’ ਹੋਣਾ ਪੈਂਦਾ ਸੀ। ਉਨ੍ਹਾਂ ਦੀਆਂ ਫ਼ਿਲਮਾਂ ਵੇਖਣਾ ਤਾਂ ਦੂਰ ਦੀ ਗੱਲ, ਉਨ੍ਹਾਂ ਦੀਆਂ ਫ਼ਿਲਮਾਂ ਦੇ ਨਾਂ ਵੀ ਜ਼ਬਾਨ ‘ਤੇ ਲਿਆਉਣ ਲਈ ਤੁਹਾਨੂੰ ਆਪਣੀ ਸ਼ਰਮ ਲਾਹੁਣੀ ਪੈਂਦੀ ਸੀ। ਖੁਦ ਹੀ ਵੇਖ ਲਓ ਉਨ੍ਹਾਂ ਦੀਆਂ ਫ਼ਿਲਮਾਂ ਦੇ ਨਾਂ -”ਅੰਧੇਰੀ ਰਾਤ ਮੇਂ ਦਿਯਾ ਤੇਰੇ ਹਾਥ ਮੇਂ’, ‘ਤੇਰੇ ਮੇਰੇ ਬੀਚ ਮੇਂ’, ‘ਖੋਲ੍ਹ ਦੇ ਮੇਰੀ ਜ਼ੁਬਾਨ’, ਆਗੇ ਕੀ ਸੋਚ’। ਡਾਇਲਾਗ ਸੁਣ ਲਓਗੇ ਤਾਂ ਸਰਾਫ਼ਤ ਪਾਣੀ-ਪਾਣੀ ਹੋ ਜਾਵੇਗੀ।
ਜ਼ਰਾ ਸੋਚੋ ਕਿ ਦਾਦਾ ਕੋਂਡਕੇ ਦੀ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗੀਤ ਵਜਾਇਆ ਜਾਂਦਾ ਤਾਂ ਕੀ ਇਸ ਨਾਲ ਰਾਸ਼ਟਰ ਗੀਤ ਦਾ ਮਾਣ ਨਹੀਂ ਡਿੱਗਦਾ। ਤੁਸੀਂ ਸੰਨੀ ਲਿਉਨ ਦੀ ਫ਼ਿਲਮਾਂ ਦੇ ਦਰਸ਼ਕਾਂ ਨੂੰ ਰਾਸ਼ਟਰ ਗੀਤ ਵਜਾ ਕੇ ਖੜ੍ਹਾ ਕਰਵਾਓਗੇ?
ਮੇਰੇ ਵਰਗੇ ‘ਦੇਸ਼’ ਦੇ ‘ਭਗਤਾਂ’ ਨੂੰ ਇਤਰਾਜ਼ ਰਾਸ਼ਟਰ ਗੀਤ ਲਈ 52 ਸਕਿੰਡ ਖੜ੍ਹੇ ਹੋਣ ‘ਤੇ ਨਹੀਂ ਹੈ ਅਤੇ ਨਾ ਹੀ ਕੋਈ ਪ੍ਰੇਸ਼ਾਨੀ ਹੈ। ਗੱਲ ਰਾਸ਼ਟਰ ਗੀਤ ਦੇ ਸਨਮਾਨ ਦੀ ਹੈ, ਮਾਣ ਦੀ ਹੈ। ਰਾਸ਼ਟਰ ਗੀਤ ਕੌਮੀ ਮਹੱਤਤਾ ਦੇ ਮੌਕੇ ‘ਤੇ ਵੱਜਣਾ ਚਾਹੀਦਾ ਹੈ। ਸਿਨੇਮਾ ਹਾਲ ਵਿਚ ਕੋਲਡ ਡਰਿੰਕ ਅਤੇ ਪੋਪ ਕੋਰਨ ਫੜੇ ਲੋਕਾਂ ਨੂੰ ਰਾਸ਼ਟਰ ਗੀਤ ਨਾਲ ਅਨੁਸ਼ਾਸਤ ਕਰਨਾ ਠੀਕ ਨਹੀਂ ਹੈ। ਅਜਿਹੀ ਕੋਸ਼ਿਸ਼ ਪਹਿਲਾਂ ਵੀ ਹੋ ਚੁੱਕੀ ਹੈ। 60 ਅਤੇ 70 ਦੇ ਦਹਾਕੇ ਵਿਚ ਸਿਨੇਮਾ ਹਾਲ ਵਿਚ ਕੌਮੀ ਗੀਤ ਵਜਾਇਆ ਜਾਂਦਾ ਸੀ। ਪਰ ਲੋਕ ਗੀਤ ਦੇ ਵਿਚਕਾਰ ਹਿਲਦੇ-ਜੁਲਦੇ ਰਹਿੰਦੇ ਸਨ। ਹੌਲੀ-ਹੌਲੀ ਇਹ ਪਰੰਪਰਾ ਖ਼ਤਮ ਹੁੰਦੀ ਗਈ। ਹਾਲਾਂਕਿ ਮਹਾਰਾਸ਼ਟਰ ਵਿਚ ਇਹ ਹੁਣ ਵੀ ਹੁੰਦਾ ਹੈ।
ਰਾਸ਼ਟਰ ਗੀਤ ਲਈ ਸਹੀ ਸਮਾਂ ਅਤੇ ਸਹੀ ਮੌਕਾ ਹੁੰਦਾ ਹੈ। ਖੇਡ ਦੇ ਮੈਦਾਨ ‘ਤੇ ਜਦੋਂ ਇਹ ਰਾਸ਼ਟਰ ਗੀਤ ਵੱਜਦਾ ਹੈ ਤਾਂ ਆਪਣੇ ਦੇਸ਼ ਦੀ ਟੀਮ ਲਈ ਭਾਵਨਾਵਾਂ ਉਬਾਲ ਮਾਰਦੀਆਂ ਹਨ। ਮਾਣ ਨਾਲ ਛਾਤੀ ਚੌੜੀ ਹੋ ਜਾਂਦੀ ਹੈ। ਮੇਰੇ ਮਨ ਵਿਚ ਅੱਜ ਵੀ 13 ਸਾਲ ਪੁਰਾਣੀ ਯਾਦ ਤਾਜ਼ਾ ਹੈ। ਗੱਲ 2003 ਵਿਸ਼ਵ ਕਪ ਦੀ ਹੈ। ਜਦੋਂ ਸੌਰਭ ਗਾਂਗੁਲੀ ਦੀ ਕਪਤਾਨੀ ‘ਚ ਭਾਰਤੀ ਟੀਮ ਫ਼ਾਈਨਲ ਵਿਚ ਪੁੱਜੀ ਸੀ। ਫ਼ਾਈਨਲ ਮੁਕਾਬਲਾ ਆਸਟ੍ਰੇਲੀਆ ਨਾਲ ਸੀ। ਦੱਖਣ ਅਫ਼ਰੀਕਾ ਦੇ ਸ਼ਹਿਰ ਜੋਹਨਸਬਰਗ ਦੇ ਵਾਂਡਰਸ ਸਟੇਡੀਅਮ ਵਿਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗੀਤ ਵੱਜਿਆ ਤਾਂ ਖਚਾਖਚ ਭਰਿਆ ਸਟੇਡੀਅਮ ਆਪਣੇ ਆਪ ਪੈਰਾਂ ‘ਤੇ ਸੀ। ਜਨ ਗਣ ਮਨ ਦੀ ਮਿੱਠੀ ਆਵਾਜ਼ ਨੇ ਜਿਵੇਂ ਹੀ ਕੰਨਾਂ ਨੂੰ ਛੋਹਿਆ, ਹਜ਼ਾਰਾਂ ਬੁੱਲਾਂ ‘ਚੋਂ ਆਵਾਜ਼ ਆਉਣ ਲੱਗੀ। ਛਾਤੀ ਮਾਣ ਨਾਲ ਚੌੜੀ ਹੋ ਗਈ, 56 ਇੰਚ ਤੋਂ ਵੀ ਵੱਧ। ਸਰੀਰ ਵਿਚ ਹਲਚਲ ਅਤੇ ਅੰਖਾਂ ਵਿਚ ਹੰਝੂ ਆ ਗਏ। ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਸਾਲ 2006 ਵਿਚ ਕ੍ਰਿਕਟ ਸੀਰੀਜ਼ ਦੌਰਾਨ ਅਸੀਂ ਤਾਂ ਪਾਕਿਸਤਾਨ ਵਿਚ ਵੀ ਆਪਣੇ ਕੌਮੀ ਗੀਤ ਨੂੰ ਸੁਣਿਆ ਹੈ ਅਤੇ ਸਟੇਡੀਅਮ ਵਿਚ ਆਏ ਉੱਥੇ ਦਰਸ਼ਕਾਂ ਨੂੰ ਖੜ੍ਹੇ ਹੋ ਕੇ ਗੀਤ ਦਾ ਸਨਮਾਨ ਕਰਦੇ ਵੇਖਿਆ। ਰਾਸ਼ਟਰ ਗੀਤ ਅਤੇ ਰਾਸ਼ਟਰੀ ਝੰਡੇ ਦਾ ਮਾਣ ਇੰਨਾ ਸ਼ਾਨਦਾਰ ਹੁੰਦਾ ਹੈ ਕਿ ਤੁਸੀ ਆਪਣੇ ਆਪ ਖੜ੍ਹੇ ਹੋ ਜਾਂਦੇ ਹੋ।
ਯਕੀਨ ਕਰੋ, ਨਵੀਂ ਪੀੜ੍ਹੀ ਰਾਸ਼ਟਰ ਗੀਤ ਦੇ ਸਨਮਾਨ ਨੂੰ ਲੈ ਕੇ ਜ਼ਿਆਦਾ ਜਾਗਰੂਕ ਹੈ। ਮੇਰੇ ਆਪਣੇ ਬੱਚੇ ਵੀ ਜਦੋਂ ਰਾਸ਼ਟਰ ਗੀਤ ਵੱਜਦਾ ਹੈ ਤਾਂ ਸਾਵਧਾਨ ਦੀ ਪੁਜੀਸ਼ਨ ਵਿਚ ਖੜੇ ਹੋ ਜਾਂਦੇ ਹਨ। ਸਕੂਲ ਅਤੇ ਕਾਲਜ ਵਿਚ ਰਾਸ਼ਟਰ ਗੀਤ ਨੂੰ ਰੋਜ਼ਾਨਾ ਕਰੋ, ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ।