ਮੈਲਬੌਰਨ ਵਿੱਚ ਭਾਰਤੀ ਵਣਜ ਦੂਤਘਰ ਸਾਹਮਣੇ ਹੋਈ ਖਾਲਿਸਤਾਨੀ ਰੈਲ਼ੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 8 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕੀਤੇ ਗਏ ਕੱਤਲ ਦੇ ਰੋਸ ਵਜੋਂ ਖਾਲਿਸਤਾਨੀ ਸਮਰਥਕ ਮੈਲਬੌਰਨ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਭਾਰੀ ਗਿਣਤੀ ਵਿੱਚ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਫੜੇ ਹੋਏ ਸਨ ਅਤੇ "ਭਾਈ ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ", "ਖਾਲਿਸਤਾਨ ਜਿੰਦਾਬਾਦ" ਦੇ ਨਾਹਰੇ ਲਗਾ ਰਹੇ ਸਨ । ਰੈਲ਼ੀ ਅੰਦਰ ਨੌਜੁਆਨਾਂ ਦੇ ਨਾਲ ਬਜ਼ੁਰਗ, ਬੀਬੀਆਂ ਅਤੇ ਬੱਚੇ ਵੀਂ ਵੱਧ ਚੜ੍ਹ ਕੇ ਸ਼ਾਮਿਲ ਹੋ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਸਨ ।
ਇਸ ਤੋਂ ਪਹਿਲਾਂ, ਇੱਕ ਦ੍ਰਿਸ਼ਟੀਕੋਣ ਉੱਤੇ "ਕਿਲ ਇੰਡੀਆ" ਦਾ ਐਲਾਨ ਕਰਨ ਵਾਲੇ ਪੋਸਟਰ, ਅਤੇ ਭਾਰਤ ਦੇ ਚੋਟੀ ਦੇ ਡਿਪਲੋਮੈਟਾਂ ਦੀਆਂ ਫੋਟੋਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਕ ਸੁਰਖੀ ਦੇ ਨਾਲ ਉਹਨਾਂ ਨੂੰ ਭਾਈ ਨਿੱਝਰ ਦੇ "ਕਾਤਲ" ਵਜੋਂ ਪਛਾਣਦੇ ਹੋਏ ਵਿਆਪਕ ਤੌਰ 'ਤੇ ਪ੍ਰਸਾਰਿਤ ਅਤੇ ਪੋਸਟ ਕੀਤੇ ਗਏ ਸਨ, ਉਨ੍ਹਾਂ ਪੋਸਤਰਾਂ ਤੇ ਲਿਖਿਆ ਹੋਇਆ ਸੀ "ਆਸਟ੍ਰੇਲੀਆ ਵਿੱਚ ਸ਼ਹੀਦ ਨਿੱਝਰ ਦੇ ਕਾਤਲਾਂ ਦੇ ਚਿਹਰੇ।"
ਜਿਕਰਯੋਗ ਹੈ ਭਾਈ ਨਿੱਝਰ ਦੇ ਕੀਤੇ ਗਏ ਕੱਤਲ ਦੇ ਪ੍ਰਤੀਕਰਮ ਵਜੋਂ ਸਿੱਖ ਜਗਤ ਵਿਚ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਅਤੇ ਇਸ ਲਈ ਹਿੰਦ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
Comments (0)