ਕੀ ਸ਼ੈਰੀ ਮਾਨ ਗਾਇਕੀ ਛਡ ਰਹੇ ਨੇ ?
ਆਪਣੇ ਪਹਿਲੇ ਗੀਤ 'ਯਾਰ ਅਣਮੁੱਲੇ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੇ ਗਾਇਕ ਸ਼ੈਰੀ ਮਾਨ ਸ਼ੁਰੂਆਤ ਤੋਂ ਹੀ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗਾਣੇ ਦਿੰਦੇ ਆ ਰਹੇ ਹਨ।
ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਵਿਚ ਚੱਲ ਰਹੇ ਪੰਜਾਬੀ ਗਾਇਕ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਨਾਲ ਇਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਬੀਤੇ ਦਿਨੀਂ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਰਾਹੀਂ ਆਪਣੀ 'ਆਖ਼ਰੀ ਐਲਬਮ' ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਪੋਸਟ ਤੋਂ ਇਹ ਸਵਾਲ ਖੜ੍ਹੇ ਹੋ ਗਏ ਹਨ ਕਿ ਕਿੱਧਰੇ ਉਨ੍ਹਾਂ ਨੇ ਗਾਇਕੀ ਛੱਡਣ ਦਾ ਫ਼ੈਸਲਾ ਤਾਂ ਨਹੀਂ ਲੈ ਲਿਆ।
ਸ਼ੈਰੀ ਨੇ ਇੰਸਟਾਗ੍ਰਾਮ ਸਟੋਰੀ ਵਿਚ ਲਿਖਿਆ, "'ਯਾਰ ਅਣਮੁੱਲੇ' ਤੋਂ ਲੈ ਕੇ ਹੁਣ ਤਕ ਪਿਆਰ ਦੇਣ ਲਈ ਬਹੁਤ ਸ਼ੁਕਰੀਆ। ਇਹ ਤੁਹਾਡੇ ਲਈ 'ਦਿ ਲਾਸਟ ਗੁੱਡ ਐਲਬਮ' ਹੋਵੇਗੀ। ਤੁਸੀਂ ਜੋ ਕੁੱਝ ਵੀ ਮੈਨੂੰ ਦਿੱਤਾ , ਉਸ ਲਈ ਬਹੁਤ-ਬਹੁਤ ਧੰਨਵਾਦ। ਇਹ ਐਲਬਮ ਅਗਲੇ ਹਫ਼ਤੇ 15 ਤੋਂ 20 ਜੂਨ ਦੇ ਵਿਚਾਲੇ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਹਰ ਗਾਣੇ ਬਾਰੇ ਐਲਾਨ ਕਰਕੇ ਦੱਸਾਂਗਾ।"
Comments (0)