ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ, ਏਜੰਸੀਆਂ, ਆਈ.ਬੀ, ਰਾਅ, ਸੀ.ਬੀ.ਆਈ, ਵਿਜੀਲੈਸ ਆਦਿ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਤੰਗ ਕਰਨਾ ਗੈਰ ਇਖ਼ਲਾਕੀ : ਸਿਮਰਨਜੀਤ ਸਿੰਘ ਮਾਨ

ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ, ਏਜੰਸੀਆਂ, ਆਈ.ਬੀ, ਰਾਅ, ਸੀ.ਬੀ.ਆਈ, ਵਿਜੀਲੈਸ ਆਦਿ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਤੰਗ ਕਰਨਾ ਗੈਰ ਇਖ਼ਲਾਕੀ : ਸਿਮਰਨਜੀਤ ਸਿੰਘ  ਮਾਨ

ਆਉਣ ਵਾਲੇ ਸਮੇਂ ਵਿਚ ਇੰਡੀਆ ਦੇ ਹਾਲਾਤ ਵਿਸਫੋਟਕ ਹੋਣ ਤੋ ਨਹੀ ਕੀਤਾ ਜਾ ਸਕਦਾ ਇਨਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 12 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆ ਵਿਚ ਸੈਂਟਰ ਦੇ ਹੁਕਮਰਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜੋ ਆਪਣੀਆ ਸਰਕਾਰੀ ਜਾਂਚ ਏਜੰਸੀਆ ਆਈ.ਬੀ, ਰਾਅ, ਸੀ.ਬੀ.ਆਈ, ਵਿਜੀਲੈਸ, ਈ.ਡੀ. ਆਦਿ ਦੀ ਦੁਰਵਰਤੋ ਕਰਕੇ ਜੋ ਵਿਰੋਧੀ ਆਗੂਆਂ ਜਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀਆ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਇਹ ਗੈਰ ਇਖਲਾਕੀ ਅਤੇ ਇਥੋ ਦੇ ਨਿਜਾਮੀ ਪ੍ਰਬੰਧ ਦੀਆਂ ਅਸਫਲਤਾਵਾਂ ਨੂੰ ਪ੍ਰਤੱਖ ਕਰਦਾ ਹੈ । ਅਜਿਹਾ ਅਮਲ ਕਰਕੇ ਮੌਜੂਦਾ ਹੁਕਮਰਾਨ ਆਉਣ ਵਾਲੀਆ ਸਰਕਾਰਾਂ ਤੇ ਸਿਆਸੀ ਆਗੂਆ ਨੂੰ ਇਕ ਬਹੁਤ ਹੀ ਗੈਰ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਾ ਸਮਾਜ ਵਿਚ ਉੱਥਲ-ਪੁੱਥਲ ਕਰਨ ਵਾਲਾ ਗੈਰ ਸਿਧਾਤਿਕ ਸੰਦੇਸ਼ ਦੇ ਰਹੇ ਹਨ । ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇੰਡੀਆ ਦੇ ਹਾਲਾਤ ਵਿਸਫੋਟਕ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜੇਕਰ ਹੁਕਮਰਾਨਾਂ ਨੇ ਇਹ ਮਾੜੀ ਪਿਰਤ ਬੰਦ ਨਾ ਕੀਤੀ ਤਾਂ ਸਭ ਪਾਸੇ ਹਾਹਾਕਾਰ ਮੱਚ ਜਾਵੇਗੀ ਅਤੇ ਸਥਿਤੀ ਨੂੰ ਕੰਟਰੋਲ ਕਰਨ ਵਿਚ ਹੁਕਮਰਾਨ ਕਾਮਯਾਬ ਨਹੀ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਂਚ ਏਜੰਸੀਆ ਅਤੇ ਫੋਰਸਾਂ ਦੀ ਹੁਕਮਰਾਨਾਂ ਵੱਲੋ ਦੁਰਵਰਤੋ ਕਰਕੇ ਆਪਣੀ ਵਿਰੋਧੀ ਸਿਆਸੀ ਪਾਰਟੀਆ ਦੇ ਆਗੂਆ ਅਤੇ ਸੱਚ-ਹੱਕ ਦੀ ਆਵਾਜ ਨੂੰ ਬੁਲੰਦ ਕਰਨ ਵਾਲੀਆ ਸਖਸ਼ੀਅਤਾਂ ਉਤੇ ਗੈਰ ਇਨਸਾਨੀ ਅਤੇ ਗੈਰ ਇਖਲਾਕੀ ਕੀਤੀਆ ਜਾ ਰਹੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਪਾਈ ਜਾ ਰਹੀ ਮਾੜੀ ਪਿਰਤ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਹੁਕਮਰਾਨਾਂ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਹਿਲੇ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜੋ ਇਕ ਅੱਤ ਗਰੀਬੀ ਦੀ ਹਾਲਤ ਵਿਚੋ ਇਕ ਦਲਿਤ ਪਰਿਵਾਰ ਵਿਚੋ ਮਿਹਨਤ ਅਤੇ ਇਮਾਨਦਾਰੀ ਨਾਲ ਉੱਠਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ ਸਨ, ਉਨ੍ਹਾਂ ਵਿਰੁੱਧ ਮੰਦਭਾਵਨਾ ਅਧੀਨ ਹਰ ਚੌਥੇ ਦਿਨ ਉਨ੍ਹਾਂ ਨੂੰ ਜਾਂਚ ਲਈ ਬੁਲਾਉਣਾ ਸਰਕਾਰ ਵੱਲੋ ਜ਼ਲੀਲ ਕਰਨਾ ਸੋਭਾ ਨਹੀ ਦਿੰਦਾ ਅਤੇ ਨਾ ਹੀ ਇਹ ਇਕ ਮੁੱਖ ਮੰਤਰੀ ਵੱਲੋ ਦੂਸਰੇ ਮੁੱਖ ਮੰਤਰੀ ਨਾਲ ਅਜਿਹੇ ਹੋ ਰਹੇ ਵਿਵਹਾਰ ਨੂੰ ਕੋਈ ਦੁਰਸਤ ਕਹਿ ਸਕਦਾ ਹੈ । ਕੁਝ ਸਮਾਂ ਪਹਿਲੇ ਸਰਕਾਰ ਵੱਲੋ ਅਜੀਤ ਅਖਬਾਰ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵੱਲੋ ਸਰਕਾਰ ਦੀਆਂ ਅਸਫਲਤਾਵਾਂ ਅਤੇ ਦਿਸ਼ਾਹੀਣ ਨੀਤੀਆ ਦਾ ਵਰਣਨ ਕਰਦੇ ਹੋਏ ਲਿਖਿਆ ਗਿਆ ਸੀ ਤਾਂ ਸਰਕਾਰ ਨੇ ਪ੍ਰੈਸ ਦੀ ਆਵਾਜ ਨੂੰ ਬੰਦ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਅਜਿਹੀ ਬਦਲੇ ਦੀ ਭਾਵਨਾ ਨਾਲ ਕੀਤੀਆ ਜਾਣ ਵਾਲੀਆ ਕਾਰਵਾਈਆ ਦੇ ਮਾਰੂ ਨਤੀਜਿਆ ਤੋ ਖਬਰਦਾਰ ਕਰਦਾ ਹੋਇਆ ਸਰਕਾਰ ਨੂੰ ਅਗਾਹ ਕਰਦਾ ਹੈ ਕਿ ਉਹ ਅਜਿਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਕਾਰਵਾਈਆ ਤੋ ਤੋਬਾ ਕਰਕੇ ਪੰਜਾਬ, ਪੰਜਾਬੀਆ ਤੇ ਸਿੱਖ ਕੌਮ ਨਾਲ ਵੱਡੇ ਪੱਧਰ ਤੇ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਨੂੰ ਬੰਦ ਕਰਵਾਏ ਅਤੇ ਸਾਡੇ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੰਘਾਂ ਨੂੰ