ਭਾਈ ਖੈੜਾ ਦੇ ਦਿਲ ਦੇ ਰੋਗ ਦਾ ਹੋਇਆ ਇਲਾਜ਼,ਪਿਆ ਸਟੈਂਟ

ਭਾਈ ਖੈੜਾ ਦੇ ਦਿਲ ਦੇ ਰੋਗ ਦਾ ਹੋਇਆ ਇਲਾਜ਼,ਪਿਆ ਸਟੈਂਟ

ਸ੍ਰੋਮਣੀ ਕਮੇਟੀ ਨੇ ਕਰਵਾਇਆ ਇਲਾਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ, ਜਿਨ੍ਹਾਂ ਨੂੰ ਦਿਲ ਦੇ ਗੰਭੀਰ ਰੋਗ ਕਾਰਨ ਬੀਤੇ ਦਿਨੀਂ ਪਹਿਲਾ ਸਰਕਾਰੀ ਤੇ ਬਾਅਦ ਵਿਚ ਇਕ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ, ਦਾ ਦਿਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦੀ ਦਿਲ ਦੀ ਬੰਦ ਨਾੜੀ ਨੂੰ ਖੋਹਲਣ ਲਈ ਸਟੈਂਟ ਪਾਇਆ ਗਿਆ । ਇਸ ਦੌਰਾਨ ਉਨ੍ਹਾਂ ਦਾ ਹਾਲ ਜਾਨਣ ਪੁੱਜੇ ਸ਼ੋ੍ਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਅਤੇ ਸ਼ੋ੍ਮਣੀ ਕਮੇਟੀ ਦੇ ਮੈਂਬਰ ਤੇ ਸੀਨੀਅਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ 'ਤੇ ਸ਼ੋ੍ਮਣੀ ਕਮੇਟੀ ਵਲੋਂ ਭਾਈ ਖੈੜਾ ਦਾ ਇਲਾਜ ਸਥਾਨਕ ਨਿੱਜੀ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ।