ਇਲਾਹਾਬਾਦ ਹਾਈ ਕੋਰਟ ਵਲੋਂ ਅਲ ਜਜ਼ੀਰਾ ਦੀ ਫ਼ਿਲਮ ‘ਇੰਡੀਆ... ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

ਇਲਾਹਾਬਾਦ ਹਾਈ ਕੋਰਟ ਵਲੋਂ ਅਲ ਜਜ਼ੀਰਾ ਦੀ ਫ਼ਿਲਮ ‘ਇੰਡੀਆ... ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪ੍ਰਯਾਗਰਾਜ – ਬੀਤੇ ਦਿਨੀਂ ਇਲਾਹਾਬਾਦ ਹਾਈ ਕੋਰਟ ਨੇ ਕਤਰ ਦੇ ਅਖ਼ਬਾਰ ਚੈਨਲ ਅਲ ਜਜ਼ੀਰਾ ਨੂੰ ‘ਇੰਡੀਆ... ਹੂ ਲਿਟ ਦਿ ਫਿਊਜ਼’ ਟਾਈਟਲ ਨਾਲ ਬਣੀ ਫ਼ਿਲਮ ਦਾ ਪ੍ਰਸਾਰਣ ਕਰਨ ਤੋਂ ਰੋਕ ਦਿੱਤਾ ਗਿਆ ਸੀ।ਅਦਾਲਤ ਨੇ ਕਿਹਾ ਕਿ ਪਟੀਸ਼ਨ ਵਿਚ ਚੁੱਕੇ ਗਏ ਮੁੱਦਿਆਂ ਦਾ ਹੱਲ ਹੋਣ ਤੱਕ ਇਹ ਫ਼ਿਲਮ ਪ੍ਰਸਾਰਿਤ ਨਾ ਕੀਤੀ ਜਾਵੇ।

ਅਦਾਲਤ ਨੇ ਸੁਧੀਰ ਕੁਮਾਰ ਨਾਮਕ ਵਿਅਕਤੀ ਵਲੋਂ ਦਰਜ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ ਹੈ। ਸੁਧੀਰ ਕੁਮਾਰ ਨੇ ਆਪਣੀ ਅਰਜ਼ੀ ਵਿਚ ਦਲੀਲ ਦਿੱਤੀ ਹੈ ਕਿ ਜੇਕਰ ਇਹ ਫ਼ਿਲਮ ਪ੍ਰਸਾਰਿਤ ਕੀਤੀ ਜਾਂਦੀ ਹੈ ਤਾਂ ਇਸ ਨਾਲ ਹਿੰਦੂ-ਮੁਸਲਮ ਧਰਮ ਦੇ ਲੋਕਾਂ ਵਿਚਾਲੇ ਨਫਰਤ ਪੈਦਾ ਹੋ ਸਕਦੀ ਹੈ ਤੇ ਦੇਸ਼ ਦੀ ਖ਼ੁਸ਼ਹਾਲੀ ਵਿਗੜ ਸਕਦੀ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 6ਜੁਲਾਈ ਨੂੰ ਹੋਵੇਗੀ।ਫਿਲਮ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਸਰਕਾਰ ਦੇ ਰਾਜ ਕਾਲ ਦੌਰਾਨ ਭਾਰਤ ਵਿਚ ਮੁਸਲਮਾਨਾਂ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਨੂੰ ਸਮਾਜਿਕ-ਆਰਥਿਕ, ਰਾਜਨੀਤਿਕ ਅਤੇ ਵਿੱਦਿਅਕ ਤੌਰ 'ਤੇ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹੀ ਦੋਸ਼ ਲਗਾਉਂਦੇ ਹੋਏ ਫਿਲਮ