ਬੁਲੀ ਬਾਈ ਐਪ ਕੇਸ ਵਿਚ ਐੱਬੀਏ ਗ੍ਰੈਜੂਏਟ ਉੜੀਸਾ ਤੋਂ ਗ੍ਰਿਫ਼ਤਾਰ

ਬੁਲੀ ਬਾਈ ਐਪ ਕੇਸ ਵਿਚ ਐੱਬੀਏ ਗ੍ਰੈਜੂਏਟ ਉੜੀਸਾ ਤੋਂ ਗ੍ਰਿਫ਼ਤਾਰ

*ਮੁਸਲਿਮ ਔਰਤਾਂ ਨੂੰ ਬਣਾਇਆ ਸੀ ਨਿਸ਼ਾਨਾ 

*ਕਲਬ ਹਾਊਸ ਵਿਚ ਹਿੰਦੂ ਔਰਤਾਂਂ ਵਿਰੁਧ ਵਰਤੀ ਭਦੀ ਸ਼ਬਦਾਵਲੀ

*ਕਲਬ ਹਾਊਸ ਵਲੋਂ ਦੋਸ਼ੀਆਂ ਦੇ ਅਕਾਊਂਟ ਸਸਪੈਂਡ 

*ਯੂਜਰਜ਼ ਵਲੋਂ ਸਿੱਖਾਂ ਬਾਰੇ ਅਪਮਾਨਜਨਕ ਟਿਪਣੀਆਂ                                            

*ਪੀੜ੍ਹਤ ਔਰਤਾਂ ਵਲੋਂ ਦੋਸ਼  ਕਿ ਐਪ 'ਤੇ ਹਿੰਦੂ ਰਾਸ਼ਟਰਵਾਦੀ ਟ੍ਰੋਲਜ਼ ਉਨ੍ਹਾਂ ਨੂੰ ਮਹੀਨਿਆਂ ਤੋਂ ਦੇਸ਼ਧ੍ਰੋਹੀ ਆਖ ਕੇ  ਬਣਾ ਰਹੇ ਨੇ ਨਿਸ਼ਾਨਾ     

ਅੰਮ੍ਰਿਤਸਰ ਟਾਈਮਜ਼

 ਮੁੰਬਈ: ਇਥੋਂ ਦੀ ਅਪਰਾਧ ਸ਼ਾਖਾ ਦੀ ਸਾਈਬਰ ਪੁਲੀਸ ਨੇ ਬੁਲੀ ਬਾਈਐਪ ਕੇਸ ਵਿੱਚ ਉੜੀਸਾ ਦੇ 28 ਸਾਲ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐਪ ਜ਼ਰੀਏ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਿਲਾਮੀਲਈ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਨਲਾਈਨ ਕੀਤਾ ਗਿਆ ਸੀ।ਨਕਲੀ ਸਿਖ ਆਈਡੀ ਬਣਾਕੇ ਸਿਖਾਂ ਨੂੰ ਬਦਨਾਮ ਕੀਤਾ ਸੀ। ਇਸ ਦੌਰਾਨ ਮੁੰਬਈ ਦੀ ਕੋਰਟ ਨੇ ਇਸੇ ਕੇਸ ਵਿੱਚ ਗ੍ਰਿਫ਼ਤਾਰ ਤਿੰਨ ਵਿਦਿਆਰਥੀਆਂ ਵਿਸ਼ਾਲ ਕੁਮਾਰ ਝਾਅ, ਸ਼ਵੇਤਾ ਸਿੰਘ ਤੇ ਮਾਯੰਕ ਰਾਵਤ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਉਧਰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ਤੇ ਲਿਆਂਦੇ ਕੇਸ ਦੇ ਮੁੱਖ ਸਾਜ਼ਿਸ਼ਘਾੜੇ ਨੀਰਜ ਬਿਸ਼ਨੋਈ ਤੇ ਇਕ ਹੋਰ ਮੁਲਜ਼ਮ ਓਮਕਰੇਸ਼ਵਰ ਠਾਕੁਰ ਨੂੰ ਕੋਰਟ ਨੇ 27 ਜਨਵਰੀ ਤੱਕ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਹੈ। 

ਜਾਂਚ ਅਧਿਕਾਰੀ ਨੇ ਕਿਹਾ ਕਿ ਉੜੀਸਾ ਤੋਂ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨੀਰਜ ਸਿੰਘ ਵਜੋਂ ਹੋਈ ਹੈ, ਜੋ ਐੱਮਬੀਏ ਗ੍ਰੈਜੂਏਟ ਹੈ। ਉਸ ਨੇ ਮੁੱਖ ਮੁਲਜ਼ਮ ਨਾਲ ਮਿਲ ਕੇ ਇਸ ਐਪ ਦੀ ਯੋਜਨਾਬੰਦੀ ਕੀਤੀ ਸੀ। ਅਧਿਕਾਰੀ ਨੇ ਕਿਹਾ, ‘‘ਪਹਿਲਾਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਉਸ ਦੀ ਭੂਮਿਕਾ ਸਾਹਮਣੇ ਆਈ ਸੀ। ਇਸ ਮਗਰੋਂ ਸਾਈਬਰ ਪੁਲੀਸ ਸਟੇਸ਼ਨ ਦੀ ਟੀਮ ਨੂੰ ਉੜੀਸਾ ਭੇਜ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’’ ਸਿੰਘ ਨੂੰ ਮੁੰਬਈ ਲਿਆ ਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸਿੰਘ ਤੇ ਦੋ ਹੋਰਨਾਂ ਦੀ ਗ੍ਰਿਫ਼ਤਾਰੀ ਨਾਲ ਮੁੰਬਈ ਪੁਲੀਸ ਹੁਣ ਤੱਕ ਇਸ ਕੇਸ ਵਿੱਚ ਛੇ ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਵੇਤਾ ਸਿੰਘ(18) ਤੇ ਮਾਯੰਕ ਰਾਵਲ (21) ਨੂੰ ਉੱਤਰਾਖੰਡ ਜਦੋਂਕਿ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ (21) ਨੂੰ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਨੀਰਜ ਬਿਸ਼ਨੋਈ ਤੇ ਓਮਕਰੇਸ਼ਵਰ ਠਾਕੁਰ ਨੂੰ ਅੱਜ ਟਰਾਂਜ਼ਿਟ ਰਿਮਾਂਡ ਤੇ ਲਿਆ ਕੇ ਮੁੰਬਈ ਸਾਈਬਰ ਸੈੱਲ ਪੁਲੀਸ ਨੇ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਪੁਲੀਸ ਨੂੰ ਦੋਵਾਂ ਦਾ 27 ਜਨਵਰੀ ਤੱਕ ਰਿਮਾਂਡ ਦੇ ਦਿੱਤਾ ਹੈ। ਠਾਕੁਰ ਨੂੰ ਸੁਲੀਡੀਲਜ਼ ਐਪ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ, ਜਿਸ ਨੇ ਬਿਸ਼ਨੋਈ ਨੂੰ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ, ਨੇ ਦਾਅਵਾ ਕੀਤਾ ਸੀ ਕਿ ਉਹ ਬੁਲੀ ਬਾਈ ਐਪ ਦਾ ਮੁੱਖ ਸਾਜ਼ਿਸ਼ਘਾੜਾ ਹੈ। ਮੁੰਬਈ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫਆਈਆਰ ਦਰਜ ਕਰਨ ਮਗਰੋਂ ਦਾਅਵਾ ਕੀਤਾ ਸੀ ਕਿ ਇਸ ਐਪ ਜ਼ਰੀਏ ਭਾਵੇਂ ਕੋਈ ਨਿਲਾਮੀਜਾਂ ਖ਼ਰੀਦੋ ਫਰੋਖ਼ਤਨਹੀਂ ਹੋਈ, ਪਰ ਇਸ ਐਪ ਦਾ ਮੁੱਖ ਮਕਸਦ ਮੁਸਲਿਮ ਫਿਰਕੇ  ਦੀਆਂ ਔਰਤਾਂ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਰਗਰਮ ਸੋਸ਼ਲ ਮੀਡੀਆ ਵਿਚ ਹਨ, ਨੂੰ ਜ਼ਲੀਲ ਕਰਨਾ ਤੇ ਧਮਕਾਉਣਾ ਸੀ।           ਕਲੱਬ  ਹਾਊਸ ਸੈਕੰਡਲ ਦਾ ਪਰਦਾਫਾਸ਼   

ਨਵੰਬਰ ਵਿੱਚ ਭਾਵਿਨੀ (ਬਦਲਿਆ ਹੋਇਆ ਨਾਮ) ਨੂੰ ਆਪਣੇ ਦੋਸਤਾਂ ਕੋਲੋਂ ਸਿਰਲੇਖ ਨਾਲ ਇੱਕ ਸਕਰੀਨ ਰਿਕਾਰਡਿੰਗ ਮਿਲੀ, ਜਿਸ ਵਿੱਚ ਉਨ੍ਹਾਂ ਦੇ ਅੰਡਰਵੀਅਰ ਦਾ ਉਲੇਖ ਸੀ।ਲਾਈਵ-ਆਡੀਓ ਐਪ ਯੂਜਰਸ ਨੂੰ ਵਰਚੂਅਲ ਰੂਮ ਸ਼ੁਰੂ ਕਰਨ ਜਾਂ ਉਹ ਜੁਆਇਨ ਕਰਨ ਲਈ ਵੀ ਕਹਿ ਰਿਹਾ ਸੀ, ਜਿਸ ਵਿੱਚ ਹੋਰ ਲੋਕ ਬੋਲ ਰਹੇ ਸਨ।ਇਸ ਰਿਕਾਰਡਿੰਗ ਵਿੱਚ, ਪੁਰਸ਼ ਔਰਤਾਂ ਦੇ ਸਰੀਰ ਦੇ ਹਿੱਸਿਆਂ ਦੀ ਨਿਲਾਮੀ ਕਰ ਰਹੇ ਸਨ, ਜਿਸ ਵਿੱਚ ਭਾਵਿਨੀ ਦੇ ਵੀ ਸ਼ਾਮਿਲ ਸਨ।ਉਨ੍ਹਾਂ ਨੇ ਕਿਹਾ, " ਇਹ ਉਹ ਕੀਮਤ ਹੈ ਜੋ ਤੁਸੀਂ ਇੱਕ ਬੇਬਾਕ ਔਰਤ ਹੋਣ ਕਰਕੇ ਚੁਕਾਉਂਦੇ ਹੋ।"

 ਉਹ ਭਾਰਤ ਵਿੱਚ ਘੱਟੋ-ਘੱਟ ਚਾਰ ਹਿੰਦੂ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਉਸ ਦਿਨ ਕਲੱਬ ਹਾਊਸ ਵਿੱਚ ਨਕਲੀ ਨਿਲਾਮੀ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ 200 ਤੋਂ ਵੱਧ ਯੂਜਰਸ ਦੇਖ ਰਹੇ ਸਨ।ਕਲੱਬਹਾਊਸ ਨੇ  ਦੱਸਿਆ ਕਿ ਜਿਨ੍ਹਾਂ ਨੇ ਰੂਮ ਬਣਾਇਆ ਸੀ, ਉਨ੍ਹਾਂ ਦੇ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ ਹਨ ।ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਐਪ 'ਤੇ ਹਿੰਦੂ ਰਾਸ਼ਟਰਵਾਦੀ ਟ੍ਰੋਲਜ਼ ਉਨ੍ਹਾਂ ਨੂੰ ਮਹੀਨਿਆਂ ਤੋਂ ਦੇਸ਼ਧ੍ਰੋਹੀ ਆਖ ਕੇ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਜਪਾ) ਦੀ ਆਲੋਚਨਾ ਕਰਦੇ ਰਹੇ ਹਨ।ਭਾਰਤੀ ਮੁਸਲਮਾਨ ਔਰਤਾਂ, ਜਿਨ੍ਹਾਂ ਵਿੱਚੋਂ ਕਈ ਸਰਕਾਰ ਦੀਆਂ ਬੇਬਾਕ ਆਲੋਚਕਾਂ ਹਨ, ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਵਿੱਚ ਦੋ ਵਾਰ  ਗਿਟ ਹਬ ਪਲੇਟਫਾਰਮ ਦੀ ਐਪਸ 'ਤੇ ਨਿਲਾਮ ਕੀਤਾ ਗਿਆ ਹੈ।ਇਸ ਮਹੀਨੇ 'ਬੁਲੀ ਬਾਈ', ਇਨ੍ਹਾਂ ਵਿੱਚੋਂ ਇੱਕ ਐਪ ਨੂੰ ਗਿਟ ਹਬ ਤੋਂ ਹਟਾਇਆ ਗਿਆ ਹੈ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।'ਸੁੱਲੀ ਡੀਲਸ' ਨਾਲ ਸਬੰਧਿਤ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ ਹੈ। ਇਹ ਵੀ ਉਨ੍ਹਾਂ ਵਾਂਗ ਹੀ ਐਪ ਹੈ ਜੋ ਜੁਲਾਈ 2021 ਵਿੱਚ ਬਣਾਈ ਗਈ ਹੈ।

ਇਨ੍ਹਾਂ ਸਾਰੇ ਹੀ ਕੇਸਾਂ ਵਿੱਚ ਅਸਲ ਵਿੱਚ ਕੋਈ ਔਰਤ ਸੇਲ ਨਹੀਂ ਹੋਈ ਸੀ, ਇਨ੍ਹਾਂ ਦਾ ਮੁੱਖ ਉਦੇਸ਼ ਨਿਸ਼ਾਨਾ 'ਤੇ ਲਈਆਂ ਗਈਆਂ ਔਰਤਾਂ ਨੂੰ ਪਰੇਸ਼ਾਨ ਕਰਨਾ ਅਤੇ ਚੁੱਪ ਕਰਵਾਉਣਾ ਸੀ। ਦਿੱਲੀ ਕਮਿਸ਼ਨ ਫਾਰ ਵੂਮੈਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਕਲੱਬ ਹਾਊਸ 'ਤੇ ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਅਸ਼ਲੀਲ ਟਿੱਪਣੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਨੂੰ ਕਿਹਾ।ਨਿਰਪਖ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਜ ਦੌਰਾਨ ਹਾਲ ਹੀ ਦੇ ਸਾਲਾਂ ਵਿੱਚ ਔਰਤਾਂ, ਖ਼ਾਸ ਕਰਕੇ ਮੁਸਲਮਾਨ ਔਰਤਾਂ ਦੀ ਟ੍ਰੋਲਿੰਗ ਹੋਰ ਵੀ ਤੇਜ਼ ਹੋਈ ਹੈ।ਉਹ ਪਾਰਟੀ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਮੋਦੀ ਜਾਂ ਉਨ੍ਹਾਂ ਦੀਆਂ ਨੀਤੀਆਂ ਦੇ ਨਾਲ ਮੁੱਦਾ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਵਰਚੂਆਲ ਸੱਜੇ-ਪੱਖੀ ਆਰਮੀ ਨੂੰ ਤੈਨਾਤ ਕਰ ਕੇ ਲਈ ਲੋੜੀਂਦੇ ਸੰਸਾਧਨਾਂ ਦੀ ਵਰਤੋਂ ਕਰ ਰਿਹਾ ਹੈ।ਹਾਲਾਂਕਿ, ਭਾਜਪਾ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ। ਜਦੋਂ ਭਾਵਿਨੀ ਅਤੇ 33 ਸਾਲਾ ਰੇਖਾ (ਬਦਲਿਆ ਹੋਇਆ ਨਾਮ) ਨੇ ਕਲੱਬਹਾਊਸ ਜੁਆਇਨ ਕੀਤਾ, ਤਾਂ ਉਨ੍ਹਾਂ ਨੂੰ ਆਸ ਸੀ ਕਿ ਉਹ ਸਿਆਸਤ ਬਾਰੇ ਐਪ ਸੁਰੱਖਿਅਤ ਗੱਲ ਕਰ ਸਕਦੀਆਂ ਹਨ। ਰੇਖਾ ਆਈ ਟੀ ਪ੍ਰੋਫੈਸ਼ਨਲ ਹੈ।ਨਾ ਸਿਰਫ਼ ਵਿਅਕਤੀਗਤ ਚੈਟ ਰੂਮ, ਅਤੇ ਲਾਈਵ ਚਰਚਾਵਾਂ ਲਈ, ਬਲਕਿ ਦੁਨੀਆਂ ਦੇ ਕੁਝ ਸਭ ਤੋਂ ਪ੍ਰਸਿੱਧ ਲੋਕਾਂ ਨੂੰ ਸੁਣਨ ਲਈ ਇੱਕ ਮੰਚ ਵਜੋਂ ਇਸਤੇਮਾਲ ਕਰਨ, ਦਿ ਇਨਵਾਇਟ ਐਪ ਲੋਕਪ੍ਰਿਅ ਹੋ ਗਈ, ਓਪਰਾਹ ਅਤੇ ਏਲਨ ਮਸਕ ਨੇ ਇਹ ਮੌਜੂਦਗੀ ਦਰਜ ਕਰਵਾਈ।ਪਰ ਦੋਵਾਂ ਔਰਤਾਂ ਨੇ ਦੇਖਿਆ ਕਿ ਭਾਰਤੀ ਸਿਆਸਤ ਬਾਰੇ ਗੱਲ ਕਰਨਾ ਔਖਾ ਸੀ, ਕੀ ਇਹ ਕਿਸਾਨਾਂ ਲਈ ਉਨ੍ਹਾਂ ਦਾ ਸਮਰਥਨ ਸੀ, ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਬਣਾਏ ਗਏ ਵਿਵਾਦਿਤ ਕਾਨੂੰਨਾਂ ਖ਼ਿਲਾਫ਼ ਕਰੀਬ ਇੱਕ ਸਾਲ ਤੋਂ ਵੱਧ ਅੰਦੋਲਨ 'ਤੇ ਬੈਠੇ ਸਨ।ਰੇਖਾ ਨੇ ਕਿਹਾ, "ਮਾੜਾ ਵਤੀਰਾ ਉਸ ਦਿਨ ਸ਼ੁਰੂ ਹੋਇਆ ਜਦੋਂ ਮੈਂ ਆਪਣੀ ਸਿਆਸੀ ਰਾਇ ਜ਼ਾਹਿਰ ਕੀਤੀ ਸੀ।"ਉਨ੍ਹਾਂ ਦਾ ਕਹਿਣਾ ਹੈ ਕਿ ਐਪ 'ਤੇ ਟ੍ਰੋਲਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਅਕਾਊਂਟ ਬਣਾਏ ਅਤੇ ਰੇਪ ਦੀ ਧਮਕੀ ਦਿੱਤੀ।

ਭਾਵਿਨੀ ਅਤੇ ਰੇਖਾ ਦਾ ਕਹਿਣਾ ਹੈ ਕਿ ਉਨ੍ਹਾਂ ਰੂਮ ਅਤੇ ਯੂਜਰਜ਼ ਬਾਰੇ ਕਈ ਵਾਰ ਰਿਪੋਰਟ ਵੀ ਕੀਤੀ ਪਰ ਸ਼ੋਸ਼ਣਕਾਰੀਆਂ ਦਾ ਟੋਲਾ ਸਰਗਰਮ ਰਹਿੰਦਾ ਸੀ।ਭਾਵਿਨੀ ਨੇ ਕਿਹਾ ਕਿ ਹਿੱਸਾ ਲੈਣ ਵਾਲੇ ਪੁਰਸ਼ਾਂ ਨੇ ਉਨ੍ਹਾਂ ਦੀਆਂ ਛਾਤੀਆਂ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦੇ ਕਲੀਵੇਜ ਦੀਆਂ ਨਜ਼ਦੀਕੀ ਤਸਵੀਰਾਂ ਦਾ ਹਵਾਲਾ ਦਿੱਤਾ।ਇਹ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਏ ਗਏ ਸਨ, ਉਨ੍ਹਾਂ ਫੋਟੋਆਂ ਤੋਂ ਜਿੱਥੇ ਉਨ੍ਹਾਂ ਨੇ ਇੱਕ ਵੀ-ਨੈੱਕ ਟੌਪ ਜਾਂ ਸਵਿਮਵੀਅਰ ਪਹਿਨਿਆ ਹੋਇਆ ਹੈ।ਇੱਕ ਰਿਕਾਰਡਿੰਗ ਵਿੱਚ, ਇੱਕ ਆਦਮੀ ਹੱਸਿਆ ਅਤੇ ਬ੍ਰੈਸਟ ਮਿਲਕ ਬਾਰੇ ਬੋਲੀ ਲਗਾਈ।ਰੇਖਾ ਕੁਝ ਮਿੰਟਾਂ ਲਈ ਉਸੇ ਰੂਮ ਵਿੱਚ ਦਾਖ਼ਲ ਹੋਈ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਜਣਨ ਅੰਗਾਂ 'ਤੇ ਬੋਲੀ ਲਗਾਉਂਦਿਆਂ ਤੇ ਆਦਮੀਆਂ ਨੂੰ ਹੱਸਦੇ ਸੁਣਿਆ।ਉਨ੍ਹਾਂ ਨੇ ਯੂਜਰਜ਼ ਨੂੰ ਜਿਨਸੀ ਕਿਰਿਆਵਾਂ ਕਰਨ ਬਾਰੇ ਗੱਲ ਕਰਦਿਆਂ ਸੁਣਿਆ ਅਤੇ ਪਾਕਿਸਤਾਨੀਆਂ ਅਤੇ ਸਿੱਖਾਂ ਬਾਰੇ ਅਪਮਾਨਜਨਕ ਬੋਲੀ ਬੋਲਦਿਆਂ ਵੀ ਸੁਣਿਆ।ਉਨ੍ਹਾਂ ਨੇ ਕਿਹਾ, "ਜਿਹੜਾ ਵੀ ਸਸਤਾ ਮੁੱਲ ਲਗਾਏਗਾ, ਮੈਂ ਉਨ੍ਹਾਂ ਨੂੰ ਵੀਜਾਈਨਾ ਦਿਆਂਗਾ। ਇੱਕ ਪੈਸਾ... ਅੱਧੀ ਪੈਨੀ...ਮੈਂ ਮੁਫ਼ਤ ਵਿਚ ਦੇ ਦਿਆਂਗਾ।"ਰੇਖਾ ਨੇ ਕਿਹਾ ਕਿ ਮੇਰੀ ਹਿੰਦੂਤਵੀਆਂ ਨੇ ਬੇਇੱਜ਼ਤੀ ਕੀਤੀ ਹੈ। ਉਹਨਾਂ ਵਲੋਂ ਮੇਰੀ ਵੀਜਾਈਨਾ ਦੀ ਨਿਲਾਮੀ ਕੀਤੀ ਜਾ ਰਹੀ ਸੀ।"ਭਾਵਿਨੀ ਅਤੇ ਰੇਖਾ ਨੇ ਤੁਰੰਤ ਰੂਮ ਬਾਰੇ ਰਿਪੋਰਟ ਕੀਤੀ, ਪਰ ਇਹ ਘੱਟੋ-ਘੱਟ ਦੋ ਘੰਟੇ ਚੱਲਦਾ ਰਿਹਾ।ਪਰ ਘੱਟੋ-ਘੱਟ ਇੱਕ ਯੂਜਰਜ਼ ਅਜੇ ਵੀ ਇੱਕ ਵੱਖਰੇ ਖਾਤੇ ਦੇ ਤਹਿਤ ਐਪ 'ਤੇ ਸਰਗਰਮ ਹੈ, ਜਿਸ ਨੇ ਨਿਲਾਮੀ ਵਾਲੇ ਦਿਨ ਰੂਮ ਬਣਾਇਆ ਸੀ।

ਰੇਖਾ ਨੇ ਕਿਹਾ, "ਮੈਂ ਇੱਕ ਯੂਜਰ ਨੂੰ ਕਿੰਨੀ ਵੀ ਵਾਰ ਰਿਪੋਰਟ ਕਰਾਂ, ਕੋਈ ਫਰਕ ਨਹੀਂ ਪੈਂਦਾ।"

ਦੂਸਰੇ ਪਾਸੇ ਕਲੱਬ ਹਾਊਸ ਨੇ ਕਿਹਾ ਕਿ ਉਹ ਉਨ੍ਹਾਂ ਰੂਮਜ਼ ਦੀ ਰਿਕਾਰਡਿੰਗ ਰੱਖਦਾ ਹੈ ਕਿ ਜਿਨ੍ਹਾਂ ਬਾਰੇ ਜਾਂਚ ਦੀ ਸ਼ਿਕਾਇਤ ਮਿਲੀ ਹੋਵੇ।ਉਨ੍ਹਾਂ ਨੇ ਇਹ ਵੀ ਕਿਹਾ, "ਇਹਉਨ੍ਹਾਂ ਯੂਜਰਜ਼ ਲਈ ਵਾਪਸ ਆਉਣਾ ਲਈ ਮੁਸ਼ਕਲ ਬਣਾਉਂਦਾ ਹੈ, ਜੋ ਸਸਪੈਂਡ ਕੀਤੇ ਗਏ ਹੋਣ ਅਤੇ ਇਸ ਲਈ ਹੈ ਵਿਚਾਰ ਅਧੀਨ ਰੂਮਜ਼ ਨੂੰ ਬਣਾਉਣ ਵਾਲਿਆਂ ਨਾਲ ਜੁੜੇ ਅਕਾਊਂਟ ਨੂੰ ਹਟਾਉਣ ਲਈ ਸਮਰੱਥ ਹੈ।"