ਸਵਿਟਜਰਲੈਂਡ ਦੀ ਰਾਜਧਾਨੀ ਬੈਰਨ ਵਿੱਖੇ ਮਨੁੱਖੀ ਅਧਿਕਾਰ ਦਿਵਸ ਤੇ ਹੋਈ ਇਕਤਰਤਾ ਵਿਚ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਗੱਲ ਉਠਾਈ ਗਈ : ਪ੍ਰਿਤਪਾਲ ਸਿੰਘ ਖਾਲਸਾ

ਸਵਿਟਜਰਲੈਂਡ ਦੀ ਰਾਜਧਾਨੀ ਬੈਰਨ ਵਿੱਖੇ ਮਨੁੱਖੀ ਅਧਿਕਾਰ ਦਿਵਸ ਤੇ ਹੋਈ ਇਕਤਰਤਾ ਵਿਚ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਗੱਲ ਉਠਾਈ ਗਈ : ਪ੍ਰਿਤਪਾਲ ਸਿੰਘ ਖਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਮਨੁੱਖੀ ਅਧਿਕਾਰ ਦਿਵਸ ਮੌਕੇ ਤੇ ਸਵਿਟਜ਼ਰਲੈਂਡ ਦੀ ਰਾਜਧਾਨੀ ਬੈਰਨ ਵਿੱਖੇ ਵੱਖ ਵੱਖ ਦੇਸ਼ਾਂ ਨਾਲ ਮਨੁੱਖੀ ਅਧਿਕਾਰਾਂ ਨਾਲ ਸਬੰਧ ਰਖਨ ਵਾਲੇ ਐਨਜੀਓ ਦੀ ਇਕਤਰਤਾ ਹੋਈ । ਇਸ ਇਕਤਰਤਾ ਵਿਚ ਮੌਜੂਦਾ ਸਮੇ ਦੌਰਾਨ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਵਿਚਾਰ ਪ੍ਰਗਟ ਕੀਤੇ ਗਏ। ਇਕਤਰਤਾ ਵਿਚ ਵਿਸ਼ੇਸ਼ ਤੌਰ ਤੇ ਕਈ ਬੂਲਾਰਿਆਂ ਨੇ ਇਜ਼ਰਾਇਲ ਅਤੇ ਫਲਸਤੀਨੀ ਮੁੱਦੇ ਤੇ ਜਿਆਦਾ ਚਿੰਤਾਵਾਂ ਪ੍ਰਗਟ ਕੀਤੀਆਂ ਸਨ ।

ਦਲ ਖਾਲਸਾ ਵਲੋਂ ਮਨੁੱਖੀ ਅਧਿਕਾਰ ਦੇ ਆਗੂ ਅਤੇ ਡਬਲਊਐਸਪੀ ਦੇ ਮੈਂਬਰ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਹਾਜ਼ਿਰੀ ਭਰਦਿਆਂ ਹਿੰਦੁਸਤਾਨ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਸਲੂਕ ਅਤੇ ਬਾਹਰਲੇ ਮੁਲਕਾਂ ਅੰਦਰ ਹੋ ਰਹੇ ਆਜ਼ਾਦੀ ਪਸੰਦ ਸਿੱਖਾਂ ਦੇ ਕੱਤਲ ਜਿਨ੍ਹਾਂ ਵਿਚ ਹਿੰਦੁਸਤਾਨ ਦੀ ਸ਼ਮੂਲੀਅਤ ਦਸੀ ਜਾ ਰਹੀ ਹੈ, ਨੂੰ ਜ਼ੋਰਦਾਰ ਤਰੀਕੇ ਨਾਲ ਉਠਾਓਦਿਆਂ ਉੱਥੇ ਹਾਜਿਰ ਸਮੂਹ ਬੁਲਾਰਿਆ ਦਾ ਧਿਆਨ ਇਸ ਗੰਭੀਰ ਮੁੱਦੇ ਵਲ ਦਿਵਾਇਆ । ਉਨ੍ਹਾਂ ਆਪਣੀ ਗੱਲ ਵਿਚ ਦਸਿਆ ਕਿ ਹਿੰਦੁਸਤਾਨ ਅੰਦਰ ਘੱਟ ਗਿਣਤੀਆਂ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ, ਉਨ੍ਹਾਂ ਦੇ ਅਧਿਕਾਰਾਂ ਦੀ ਹੋ ਰਹੀ ਸਰੇਆਮ ਉਲੰਘਣਾ ਸੰਸਾਰ ਪੱਧਰ ਤੇ ਦੇਸ਼ ਲਈ ਸ਼ਰਮਨਾਕ ਹੈ ਜੋ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਅਖਵਾਦਾਂ ਹੈ । ਉਨ੍ਹਾਂ ਨੇ ਉਚੇਚੇ ਤੌਰ ਤੇ ਕਈ ਘਟਨਾਵਾਂ ਬਾਰੇ ਗੱਲ ਕੀਤੀ ਜਿੱਥੇ ਸਿੱਖਾਂ ਨੂੰ ਵਿਸ਼ਵ ਪੱਧਰ ‘ਤੇ ਹਿੰਦੁਸਤਾਨ ਦੁਆਰਾ ਕੀਤੇ ਗਏ ਅੰਤਰ-ਰਾਸ਼ਟਰੀ ਜਬਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਮਨੁੱਖ ਦੇ ੳਹ ਮੁੱਢਲੇ ਅਧਿਕਾਰ ਹਨ ਜਿਸ ਨਾਲ ਕਿਸੇ ਵੀ ਮਨੁੱਖ ਨਾਲ ਨਸਲ, ਜਾਤ ਅਤੇ ਧਰਮ ਨਾਲ ਕਿਸੇ ਵੀ ਆਧਾਰ ਤੇ ਵਿਤਕਰਾ ਨਹੀ ਕੀਤਾ ਜਾ ਸਕਦਾ । ਸਾਰੇ ਮਨੁੱਖ ਬਰਾਬਰ ਅਤੇ ਬਰਾਬਰੀ ਦੇ ਅਧਿਕਾਰਾ ਦੇ ਨਾਲ ਸੁਤੰਤਰ ਹਨ। ਜਿਸ ਵਿਚ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਅੰਦਰ ਜੀਓੁਣ ਦਾ ਅਧਿਕਾਰ, ਅਜਾਦੀ ਦਾ ਅਧਿਕਾਰ, ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਆਦਿ ਸ਼ਾਮਿਲ ਹਨ। ਇਸ ਇਕਤਰਤਾ ਵਿਚ ਭਾਈ ਪ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜਰਮਨ ਤੋਂ ਮਨਾਉਲਾ, ਸਵਿਸ ਦੇ ਰਾਜਦੂਤ ਡੇਵਿਡ ਮਿਸਕੇਵੀਜ ਤੋਂ ਅਲਾਵਾ ਹੋਰ ਬਹੁਤ ਸਾਰੇ ਦੇਸ਼ਾਂ ਦੇ ਬੁਲਾਰੇ ਹਾਜਿਰ ਹੋਏ ਸਨ ।