ਯੂਐਨਓ ਜਿਨੇਵਾ ਵਿਖੇ ਮਨੁੱਖੀ ਅਧਿਕਾਰ ਦੇ 53ਵੇ ਸੈਸ਼ਨ ਵਿਚ ਸਿੱਖ ਕੌਮ ਦੇ ਆਗੂਆ ਨੇ ਰਖਿਆ ਕੌਮੀ ਪੱਖ

ਯੂਐਨਓ ਜਿਨੇਵਾ ਵਿਖੇ ਮਨੁੱਖੀ ਅਧਿਕਾਰ ਦੇ 53ਵੇ ਸੈਸ਼ਨ ਵਿਚ ਸਿੱਖ ਕੌਮ ਦੇ ਆਗੂਆ ਨੇ ਰਖਿਆ ਕੌਮੀ ਪੱਖ

ਇੰਡੀਆ ਸਰਕਾਰ ਨੂੰ ਇੰਟਰਨੈਸ਼ਨਲ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਸਿੱਖਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ: ਪ੍ਰਿਤਪਾਲ ਸਿੰਘ ਖਾਲਸਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 10 ਜੂਲਾਈ (ਮਨਪ੍ਰੀਤ ਸਿੰਘ ਖਾਲਸਾ):- ਯੂਐਨਉ ਜਿਨੇਵਾ ਵਿਖੇ ਹਿਉਮਨ ਰਾਈਟਸ ਕੌਸਲ ਦਾ 53 ਵੇਂ ਸੈਸ਼ਨ ਵਿੱਚ ਵੱਖ ਵੱਖ ਦੇਸ਼ਾ ਦੇ ਐਨਜੀਓ ਤੋ ਇਲਾਵਾ ਕਈ ਦੇਸ਼ਾ ਦੇ ਰਾਜਦੁਤਾਂ ਅਤੇ ਪੱਤਰਕਾਰਾਂ ਨੇ ਵੀ ਸ਼ਿਰਕਤ ਕੀਤੀ । ਇਸ ਵਾਰ ਸਿੱਖ ਭਾਈਚਾਰੇ ਦੀ ਸਿੱਖ ਡੈਲੀਗੇਸ਼ਨ ਨੂੰ ਵੀ ਚਰਚਾ ਵਿੱਚ ਹਿਸਾ ਲੈਣ ਦਾ ਮੌਕਾ ਮਿਲਿਆ । ਡਬਲਿਉਐਸਪੀ ਵਲੋ ਸ਼ਿਗਾਰਾ ਸਿੰਘ ਮਾਨ ਦੀ ਅਗਵਾਈ ਹੈਠ ਸਹਿਯੋਗੀ ਜਥੇਬੰਦੀਆਂ ਦਲ ਖਾਲਸਾ, ਸੇਵਿੰਗ ਪੰਜਾਬ ਨੇ ਹਿੱਸਾ ਲਿਆ। ਪ੍ਰੋਗਰਾਮ ਅੰਦਰ ਭਾਈ ਸ਼ਿਗਾਰਾ ਸਿੰਘ ਮਾਨ ਫ਼੍ਰੇਂਚ ਭਾਸ਼ਾ ਵਿੱਚ ਚਰਚਾ ਰਾਹੀਂ ਸ਼ਾਮਿਲ ਹੋਏ । ਗੁਰਪ੍ਰੀਤ ਸਿੰਘ ਨੇ ਅਪਨੇ ਲੈਕਚਰ ਵਿਚ ਮੋਜੁਦਾ ਸਮੇਂ ਅੰਦਰ ਪੰਜਾਬ ਦੀ ਵਿਗੜ ਰਹੀ ਤਸਵੀਰ ਬਿਆਨ ਕੀਤੀ ਅਤੇ ਕਿਹਾ ਕਿ ਨੋਜਵਾਨ ਨਸ਼ੇ ਨਾਲ ਮਰ ਰਹੇ ਹਨ, ਸਰਕਾਰਾ ਵਲੋ ਨਸ਼ੇ ਦੇ ਰੋਕ ਥਾਮ ਲਈ ਕੋਈ ਠੋਸ ਉਪਰਾਲੇ ਨਹੀ ਕੀਤੇ ਜਾ ਰਹੇ । ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁਕਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਆ ਹੈ ਜਿਸ ਨਾਲ ਪੰਜਾਬ ਦੇ ਬਹੂਤ ਸਾਰੀਆਂ ਥਾਵਾਂ ਪਾਣੀ ਦੀ ਘਾਟ ਨਾਲ ਬੂਰੀ ਤਰਾਂ ਪ੍ਰਭਾਵਿਤ ਹੋ ਰਹੀਆ ਹਨ । ਪ੍ਰਿਤਪਾਲ ਸਿੰਘ ਖਾਲਸਾ ਨੇ 1947 ਤੋ ਪਹਿਲਾ ਸਿੱਖ ਕੌਮ ਨਾਲ ਕੀਤੇ ਵਾਅਦੇ, ਦੇਸ਼ ਦੀ ਵੰਡ ਤੋ ਬਾਅਦ ਦਾ ਦੁਖਾਂਤ, ਦੇਸ਼ ਦੇ ਸਵਿਧਾਨ ਤੇ ਦਸਤਖਤ ਨਾ ਕਰਨਾ, ਅੰਨਦਪੁਰ ਸਾਹਿਬ ਦੇ ਮੱਤੇ ਦੀ ਪੁਰਤੀ ਲਈ ਸ਼ਾਤਮਈ ਸੰਘਰਸ਼ ਨੂੰ ਖਤਮ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਕਰਨਾ, ਹਜਾਰਾਂ ਸੰਗਤਾ ਦਾ ਬੇਰਿਹਮੀ ਨਾਲ ਕਤਲੇਆਮ, ਇੰਦਰਾ ਗਾਧੀ ਦੇ ਕਤਲ ਤੋ ਉਪਰੰਤ ਗਿਣੀ ਮਿੱਠੀ ਸਾਜ਼ਿਸ਼ ਤਹਿਤ ਪੂਰੇ ਦੇਸ਼ ਵਿੱਚ ਹਜਾਰਾ ਸਿੱਖਾਂ ਦਾ ਕਤਲੇਆਮ, ਬੇਪਤ ਅਤੇ ਉਨ੍ਹਾਂ ਦੀ ਜਾਇਦਾਦ ਲੂਟਣ ਨਾਲ ਖੁਰਦ ਬੁਰਦ ਕੀਤੇ ਜਾਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਅੰਤ ਵਿਚ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਯੂਐਨਓ ਨੂੰ ਅਪੀਲ ਕੀਤੀ ਕਿ ਹਿੰਦੁਸਤਾਨ ਵਿਚ ਇਕ ਡੈਲੀਗੇਸ਼ਨ ਭੇਜ ਕੇ ਉੱਥੇ ਘੱਟਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਬਾਰੇ ਘੋਖ ਕਰਣ ਦੇ ਨਾਲ ਇੰਡੀਆ ਸਰਕਾਰ ਨੂੰ ਇੰਟਰਨੈਸ਼ਨਲ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਸਿੱਖਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਏ ।