ਖਾੜਕੂ ਗੁਰਸੇਵਕ ਸਿੰਘ ਬਬਲਾ ਨੂੰ ਅਦਾਲਤ 'ਚ ਪੇਸ਼ ਕੀਤਾ; ਆਰਥਿਕ ਮੰਦਹਾਲੀ ਕਾਰਨ ਵਕੀਲ ਕਰਨ ਤੋਂ ਅਸਮਰੱਥ

ਖਾੜਕੂ ਗੁਰਸੇਵਕ ਸਿੰਘ ਬਬਲਾ ਨੂੰ ਅਦਾਲਤ 'ਚ ਪੇਸ਼ ਕੀਤਾ; ਆਰਥਿਕ ਮੰਦਹਾਲੀ ਕਾਰਨ ਵਕੀਲ ਕਰਨ ਤੋਂ ਅਸਮਰੱਥ
ਖਾੜਕੂ ਗੁਰਸੇਵਕ ਸਿੰਘ ਬਬਲਾ

ਨਵੀਂ ਦਿੱਲੀ: ਖਾਲਿਸਤਾਨ ਕੰਮਾਡੋ ਫੌਰਸ ਦੇ ਖਾੜਕੂ ਗੁਰਸੇਵਕ ਸਿੰਘ ਬਬਲਾ ਜੋ ਕਿ ਜੈਪੁਰ ਜੇਲ੍ਹ ਅੰਦਰ ਬੰਦ ਹਨ ਨੂੰ ਰਾਜਸਥਾਨ ਪੁਲਿਸ ਵਲੋਂ ਦਿੱਲੀ ਦੀ ਪਟਿਆਲਾ ਹਾਊਸ ਦੀ ਇਕ ਅਦਾਲਤ ਵਿਚ ਅਸਲੇ ਦੀਆਂ ਵੱਖ ਵੱਖ ਧਾਰਾਵਾਂ ਅੰਦਰ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਵਲੋਂ ਭਾਈ ਬਬਲੇ ਨੂੰ ਉਸ ਸਮੇਂ ਫੜ ਲਿਆ ਗਿਆ ਸੀ ਜਦੋਂ ਉਹ ਦਿੱਲੀ ਵਿਖੇ ਚਲ ਰਹੇ ਇਕ ਹੋਰ ਮਾਮਲੇ ਅੰਦਰ ਪੇਸ਼ੀ ਭੁਗਤਣ ਜਾ ਰਹੇ ਸਨ। ਪੁਲਿਸ ਵਲੋਂ ਫੜ ਲਏ ਜਾਣ ਕਰਕੇ ਉਹ ਅਦਾਲਤ ਅੰਦਰ ਪੇਸ਼ ਨਾ ਹੋ ਸਕੇ ਤੇ ਪੁਲਿਸ ਵਲੋਂ ਇਕ ਹੋਰ ਨਵਾਂ ਕੇਸ ਪਾ ਦਿੱਤਾ ਸੀ। 

ਭਾਈ ਬਬਲੇ ਤੇ ਤਕਰੀਬਨ 40-45 ਕੇਸ ਵੱਖ-ਵੱਖ ਰਾਜਾਂ ਵਲੋਂ ਪਾਏ ਗਏ ਸਨ ਜਿਨ੍ਹਾਂ ਵਿਚੋ ਹੁਣ 5 ਕੇਸ ਬਾਕੀ ਹਨ। ਇਨ੍ਹਾਂ ਕੇਸਾਂ ਦੀ ਪੈਰਵਾੲੀ ਕਰਕੇ ਘਰ ਦੇ ਆਰਥਿਕ ਹਾਲਾਤ ਡਾਵਾਂਡੋਲ ਹੋ ਗਈ ਤੇ ਭਾਈ ਬਬਲੇ ਦੀ ਸਾਰੀ ਜਮੀਨ ਜਾਇਦਾਦ ਵਿਕਣ ਕਰਕੇ ਭਾਈ ਬਬਲਾ ਨਿਜੀ ਤੌਰ ਤੇ ਵਕੀਲ ਕਰਣ ਵਿਚ ਅਸਮਰਥ ਹਨ ਜਿਸ ਕਰਕੇ ਅੱਜ ਪੇਸ਼ੀ 'ਤੇ ਉਨ੍ਹਾਂ ਵਲੋਂ ਕੋਈ ਵੀ ਵਕੀਲ ਹਾਜਿਰ ਨਹੀ ਹੋ ਸਕਿਆ ਤੇ ਮਾਮਲੇ ਅੰਦਰ ਕਿਸੇ ਕਿਸਮ ਦੀ ਕਾਰਵਾਈ ਨਾ ਸਕੀ। 

ਜ਼ਿਕਰਯੋਗ ਹੈ ਕਿ ਭਾਈ ਬਬਲੇ ਵਾਂਗ ਕਈ ਸਿੰਘ ਅਜਿਹੇ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਜਿਹਨਾਂ ਕੋਲ ਆਰਥਿਕ ਮੰਦਹਾਲੀ ਕਾਰਨ ਆਪਣੇ ਕੇਸ ਦੀ ਪੈਰਵਾਈ ਕਰਨ ਦੀ ਸਮਰੱਥਾ ਨਹੀਂ ਹੁੰਦੀ।  ਭਾਈ ਬਬਲੇ ਦੇ ਮਾਮਲੇ ਦੀ ਅਗਲੀ ਕਾਰਵਾਈ 5 ਸਤੰਬਰ ਨੂੰ ਹੋਵੇਗੀ ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ