ਗਜਿੰਦਰ ਸਿੰਘ ਦਲ ਖਾਲਸਾ ਆਗੂ ਨੇ ਪਾਕਿ 'ਵਿਚ ਆਪਣਾ ਟਿਕਾਣਾ  ਕੀਤਾ ਜਨਤਕ 

ਗਜਿੰਦਰ ਸਿੰਘ ਦਲ ਖਾਲਸਾ ਆਗੂ ਨੇ ਪਾਕਿ 'ਵਿਚ ਆਪਣਾ ਟਿਕਾਣਾ  ਕੀਤਾ ਜਨਤਕ 

            *ਸਾਲ 1981 ਵਿੱਚ ਏਅਰ ਇੰਡੀਆ ਦਾ ਜਹਾਜ਼  ਅਗਵਾ ਕਰਕੇ ਲਾਹੌਰ ਲਿਆਂਦਾ ਸੀ 

ਕਵਰ ਸਟੋਰੀ

ਦਲ ਖ਼ਾਲਸਾ ਦੇ ਸਹਿ-ਬਾਨੀ ਗਜਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ 29 ਸਤੰਬਰ 1981 ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਮੁਸਾਫਰਾਂ ਸਣੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਰਿਹਾਈ ਲਈ  ਅਗਵਾ ਕੀਤਾ ਸੀ। ਸੰਤ ਭਿੰਡਰਾਂਵਾਲਿਆਂ ਨੂੰ 20 ਸਤੰਬਰ 1981 ਨੂੰ ਮੀਡੀਆ ਅਦਾਰੇ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।5 ਹਾਈਜੈਕਰਜ਼ ਵਿੱਚੋਂ 2 ਅਗਵਾਕਾਰ ਸਤਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ 'ਤੇ ਦੇਸ ਖਿਲਾਫ਼ ਜੰਗ ਛੇੜਨ ਦਾ  ਮੁਕੱਦਮਾ ਚਲਾਇਆ ਗਿਆ ਸੀ।

ਪਾਕਿਸਤਾਨ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਤਜਿੰਦਰਪਾਲ ਸਿੰਘ 1998 ਵਿੱਚ ਕੈਨੇਡਾ ਚਲਾ ਗਿਆ ਜਦਕਿ 1999 ਵਿੱਚ ਸਤਨਾਮ ਸਿੰਘ ਅਮਰੀਕਾ ਚਲਾ ਗਿਆ ਸੀ।ਸਤਿਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ ਦੋਵੇਂ 1999 ਵਿੱਚ ਕ੍ਰਮਵਾਰ ਅਮਰੀਕਾ ਅਤੇ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਭਾਰਤ ਆ ਗਏ ਸਨ।ਜਸਬੀਰ ਸਿੰਘ ਅਤੇ ਕਰਨ ਸਿੰਘ ਦੋਵੇਂ ਸਵਿੱਟਜਰਲੈਂਡ ਚਲੇ ਗਏ ਸਨ, ਜਿੱਥੇ ਉਨ੍ਹਾਂ ਨੂੰ ਸਿਆਸੀ ਸ਼ਰਨ ਮਿਲ ਚੁੱਕੀ ਹੈ।  ਗਜਿੰਦਰ ਸਿੰਘ ਨੂੰ ਇੱਥੇ 14 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਇਨ੍ਹਾਂ ਪੰਜਾਂ ਨੇ ਪੂਰੀ ਕੈਦ ਕੱਟੀ ਅਤੇ ਨਵੰਬਰ 1994 ਵਿੱਚ ਰਿਹਾਅ ਹੋਏ ਸਨ।ਗਜਿੰਦਰ ਸਿੰਘ ਨੇ ਫੇਸਬੁੱਕ ਪੇਜ 'ਤੇ ਆਪਣੀ ਇੱਕ ਤਸਵੀਰ ਅਪਲੋਡ ਕੀਤੀ ਹੈ।ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਕਵਿਤਾ "ਜ਼ਿੰਦਗੀ ਦੀ ਕਿਤਾਬ" ਵੀ ਦਰਜ ਕੀਤੀ ਹੈ। ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਰਹਿ ਰਹੇ ਹਨ।ਗਜਿੰਦਰ ਸਿੰਘ ਨੇ 1981 ਤੋਂ ਬਾਅਦ ਪਹਿਲੀ ਵਾਰ ਆਪਣਾ ਟਿਕਾਣਾ ਜਨਤਕ ਕੀਤਾ ਹੈ। ਫੋਟੋ ਵਿੱਚ ਉਹ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ।ਦਲ ਖਾਲਸਾ ਸਿੱਖ ਜਥੇਬੰਦੀ ਦਾ ਗਠਨ 1978 ਵਿੱਚ ਕੀਤਾ ਗਿਆ ਸੀ ਅਤੇ ਇਹ ਆਪਣਾ ਉਦੇਸ਼ ਵੱਖਰੇ ਸਿੱਖ ਰਾਜ 'ਖਾਲਿਸਤਾਨ' ਦੀ ਪ੍ਰਾਪਤੀ ਦੱਸਦੀ ਰਹੀ ਹੈ।ਹਾਲਾਂਕਿ ਇਸ ਫੋਟੋ ਨਾਲ ਇਹ ਪੁਸ਼ਟੀ ਨਹੀਂ ਹੁੰਦੀ ਕਿ ਗਜਿੰਦਰ ਸਿੰਘ ਪਾਕਿਸਤਾਨ ਦੇ ਕਿਸ ਸ਼ਹਿਰ ਜਾਂ ਕਸਬੇ ਵਿੱਚ ਰਹਿੰਦੇ ਹਨ, ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪਾਕਿਸਤਾਨ ਵਿਚ ਹਨ।

ਦਲ ਖਾਲਸਾ ਨੇ ਫੋਟੋ ਦੀ ਪੁਸ਼ਟੀ ਕੀਤੀ

 ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਫੇਸਬੁੱਕ ਅਕਾਉਂਟ ਉੱਤੇ ਗਜਿੰਦਰ ਸਿੰਘ ਦੀ ਫੋਟੋ ਸ਼ੇਅਰ ਕੀਤੀ ਗਈ ਹੈ, ਉਹ ਉਨ੍ਹਾਂ ਦਾ ਅਧਿਕਾਰਤ ਅਕਾਊਂਟ ਹੈ।ਇਹ ਫੋਟੋ ਕਦੋਂ ਦੀ ਹੈ, ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਇਹ ਕਦੋਂ ਦੀ ਹੈ, ਕਿਉਂਕਿ ਉਨ੍ਹਾਂ ਨਾਲ ਸਾਡਾ ਸੰਪਰਕ ਨਹੀਂ ਹੈ।ਗਜਿੰਦਰ ਸਿੰਘ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ 1996 ਵਿੱਚ ਜਰਮਨੀ ਜਾਣ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਸਰਕਾਰ ਦੇ ਇਤਰਾਜ਼ ਕਾਰਨ ਜਰਮਨ ਸਰਕਾਰ ਨੇ ਉਨ੍ਹਾਂ ਨੂੰ ਮੁਲਕ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਤਨੀ ਅਤੇ ਬੇਟੀ ਜਰਮਨ ਚਲੇ ਗਏ  ਸਨ।ਉਨ੍ਹਾਂ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੇਟੀ ਦਾ ਵਿਆਹ ਹੋ ਚੁੱਕਿਆ ਹੈ।ਉਹ ਆਪਣੀ ਪਤਨੀ ਦੇ ਸਸਕਾਰ ਅਤੇ ਬੇਟੀ ਦੇ ਵਿਆਹ ਮੌਕੇ ਜਰਮਨੀ ਨਹੀਂ ਜਾ ਸਕੇ ਸਨ।

ਕੰਵਰਪਾਲ ਸਿੰਘ ਨੇ ਕਿਹਾ, ''ਮੈਂ ਇੰਨਾ ਕਹਿ ਸਕਦਾ ਹਾਂ ਕਿ ਉਨ੍ਹਾਂ ਦੇ ਛੇ ਕੁ ਮਹੀਨੇ ਪਹਿਲਾਂ ਬਿਮਾਰ ਹੋਣ ਬਾਰੇ ਪਤਾ ਲੱਗਿਆ ਸੀ, ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਸੀ।''ਉਨ੍ਹਾਂ ਕਿਹਾ, ''ਮੈਂ ਇੰਨਾ ਕਹਿ ਸਕਦਾ ਹਾਂ ਕਿ ਉਨ੍ਹਾਂ ਦੇ ਛੇ ਕੁ ਮਹੀਨੇ ਪਹਿਲਾਂ ਬਿਮਾਰ ਹੋਣ ਬਾਰੇ ਪਤਾ ਲੱਗਿਆ ਸੀ, ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਸੀ।ਫੋਟੋ ਵਿੱਚ ਉਹ ਕਾਫੀ ਬਿਰਧ ਤੇ ਕਮਜ਼ੋਰ ਦਿਖ ਰਹੇ ਹਨ, ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਫੋਟੋ ਤਾਜ਼ਾ ਹੀ ਹੈ।''

ਕੰਵਰਪਾਲ ਸਿੰਘ ਦੱਸਦੇ ਹਨ, ''ਭਾਰਤੀ ਸੰਸਦ ਉੱਤੇ ਜਿਹਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਨਵਰੀ 2002 ਵਿੱਚ ਜਦੋਂ ਭਾਈ ਗਜਿੰਦਰ ਸਿੰਘ ਦਾ ਨਾਮ ਮੋਸਟ ਵਾਟੰਡ ਲਿਸਟ ਵਿੱਚ ਪਾਇਆ ਸੀ ਤਾਂ ਪਾਰਟੀ ਵੱਲੋਂ ਸਖ਼ਤ ਇਤਰਾਜ਼ ਜਿਤਾਇਆ ਗਿਆ।''

ਦਲ ਖ਼ਾਲਸਾ ਨੇ ਭਾਰਤ ਸਰਕਾਰ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਕਿਸ਼ਨ ਅਡਵਾਨੀ ਨੂੰ ਫਰਵਰੀ 2002 ਵਿੱਚ ਖ਼ਤ ਲਿਖ ਕੇ ਗਜਿੰਦਰ ਸਿੰਘ ਦਾ ਨਾਂ ਮੋਸਟ ਵਾਟੰਡ ਸੂਚੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ।

ਦਲ ਖਾਲਸਾ ਨੇ ਯੂਐੱਨਓ ਨੂੰ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਦੇ ਗਲਤ ਫ਼ੈਸਲੇ ਉੱਤੇ ਇਤਰਾਜ਼ ਜਤਾਇਆ ਸੀ।ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਲਿਖਿਆ ਸੀ, ਗਜਿੰਦਰ ਸਿੰਘ ਹਵਾਈ ਜਹਾਜ਼ ਅਗਵਾ ਕੇਸ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।ਉਨ੍ਹਾਂ ਨੇ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਹਿੰਸਕ ਗਤੀਵਿਧੀ ਅਤੇ ਬਾਗੀ ਵਿਚਾਰ ਜਾਂ ਵਿਚਾਰਧਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਕੀਤੀ।ਉਨ੍ਹਾਂ ਖਿਲਾਫ਼ ਭਾਰਤ ਵਿੱਚ ਕੋਈ ਬਕਾਇਆ ਕੇਸ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਕਥਿਤ ਅੱਤਵਾਦੀ ਵਜੋਂ ਪ੍ਰਚਾਰਨਾ ਘੋਰ ਇਤਰਾਜ਼ਯੋਗ ਹੈ।'ਕੰਵਰਪਾਲ ਅੱਗੇ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਇਸ ਪੱਤਰ ਦਾ ਜਵਾਬ ਨਹੀਂ ਸੀ ਦਿੱਤਾ ਪਰ 2008 ਅਤੇ 2009 ਵਿੱਚ ਜਾਰੀ ਦੂਜੀ ਤੇ ਤੀਜੀ ਲਿਸਟ ਵਿੱਚ ਉਨ੍ਹਾਂ ਦਾ ਨਾਮ ਨਹੀਂ ਪਾਇਆ ਗਿਆ ਸੀ।

ਕੰਵਰਪਾਲ ਦਾਅਵਾ ਕਰਦੇ ਹਨ ਕਿ ਗਜਿੰਦਰ ਸਿੰਘ ਇਸ ਸਮੇਂ ਪੂਰੀ ਤਰ੍ਹਾਂ ਅਜ਼ਾਦ ਸ਼ਖਸ਼ੀਅਤ ਹਨ। ਉਹ ਕਿਸੇ ਵੀ ਲੋੜੀਂਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।ਗਜਿੰਦਰ ਸਿੰਘ ਦਾ ਪਿਛੋਕੜ ਤੇ ਭਵਿੱਖ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗਜਿੰਦਰ ਸਿੰਘ ਬਾਰੇ ਆਪਣੇ ਬਲੌਗ ਵਿੱਚ ਲਿਖਦੇ ਹਨ ਗਜਿੰਦਰ ਸਿੰਘ ਚੰਡੀਗੜ੍ਹ ਵਿੱਚ ਰਹਿੰਦੇ ਸਨ ਅਤੇ ਸ਼ੁਰੂਆਤੀ ਦਿਨਾਂ 'ਵਿਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰ ਸਨ।1971 ਵਿੱਚ ਉਨ੍ਹਾਂ ਨੇ ਚੰਡੀਗੜ੍ਹ-ਅੰਬਾਲਾ ਰੋਡ ਉੱਤੇ ਡੇਰਾਬਸੀ ਵਿੱਚ ਹੋਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕੀਤੀ ਸੀ।ਅਚਾਨਕ ਹੀ ਉਹ ਵੱਖਰੇ ਖਾਲਿਸਤਾਨ ਦੀ ਮੰਗ ਕਰਨ ਵਾਲੀ ਵਿਚਾਰਧਾਰਾ ਨਾਲ ਜੁੜ ਗਏ ਅਤੇ ਉਨ੍ਹਾਂ ਆਪਣੇ 5 ਸਾਥੀਆਂ ਨਾਲ ਜਹਾਜ਼ ਅਗਵਾ ਕਰ ਲਿਆ।ਇਹੀ ਉਨ੍ਹਾਂ ਦੀ ਜਿੰਦਗੀ ਦਾ ਪ੍ਰਮੁੱਖ ਐਕਸ਼ਨ ਸੀ।ਹੁਣ ਆਪਣੀ ਪਾਕਿਸਤਾਨ ਵਿੱਚ ਮੌਜਦੂਗੀ ਨੂੰ ਜਨਤਕ ਕਰਨ ਤੋਂ ਬਾਅਦ ਉਹ ਅਗਲਾ ਕੀ ਕਦਮ ਚੁੱਕਦੇ ਹਨ ਇਹ ਦੇਖਣਾ ਹੋਵੇਗਾ।