ਤਰਨਜੀਤ ਦੇ ਜਨਮ ਦਿਹਾੜੇ ਤੇ ਪਿੰਡ ਬਜਰੂੜ ਵਿੱਚ ਬੂਟੇ ਲਗਾਏ

ਤਰਨਜੀਤ ਦੇ ਜਨਮ ਦਿਹਾੜੇ ਤੇ ਪਿੰਡ ਬਜਰੂੜ ਵਿੱਚ ਬੂਟੇ ਲਗਾਏ

ਅੰਮ੍ਰਿਤਸਰ ਟਾਈਮਜ਼
ਚੰਡੀਗੜ:
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਰੋਪੜ, ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਟੀਮ ਵੱਲੋਂ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਰਨਜੀਤ ਸਿੰਘ ਪ੍ਰਧਾਨ ਯੂਥ ਵਿੰਗ ਰੋਪੜ੍ਹ ਦੇ ਜਨਮ ਦਿਹਾੜੇ ਤੇ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਅਗਵਾਈ ਹੇਠ ਪਿੰਡ ਬਜਰੂੜ ਵਿੱਚ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਲਗਾਏ ਗਏ ਦਰਖਤਾਂ ਨੂੰ ਸਹੀ ਤਰੀਕੇ ਨਾਲ ਪਾਲਿਆ ਜਾ ਸਕੇ । ਇਸ ਮੌਕੇ ਤਰਨਦੀਪ ਸਿੰਘ ਦੇ ਜਨਮ ਦਿਹਾੜੇ ਤੇ ਉਸ ਦੀ ਮਾਤਾ ਨੇ 500/- ਸੰਸਥਾ ਨੂੰ ਫੰਡ ਭੇਜਿਆ। ਸੰਸਥਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਮੌਕੇ ਮੈਡਮ ਇਕਬਾਲ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਨੇ ਬੋਲਦਿਆਂ ਕਿਹਾ ਕਿ  ਆਉਣ ਵਾਲਾ ਭਵਿੱਖ ਖ਼ਤਰੇ ਵਿਚ ਜਾਂਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਧਰਤੀ ਉੱਪਰ ਜਿਨ੍ਹਾਂ ਜੰਗਲ ਚਾਹੀਦਾ ਹੈ ਉਸ ਦੇ ਮੁਕਾਬਲੇ ਸਾਡੇ ਨਾ ਮਾਤਰ ਜੰਗਲ ਬਚਿਆ ਹੋਇਆ ਹੈ ਆਪਾ ਸਾਰਿਆ ਨੂੰ ਜਨਮ ਦਿਨ, ਵਿਆਹ ਦਿਨ, ਮਾਤਾ ਪਿਤਾ ਦਿਵਸ ਅਤੇ ਹੋਰ ਤਿਉਹਾਰਾਂ ਮੌਕੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ। ਹੋਰਨਾਂ ਤੋਂ ਇਲਾਵਾ ਸੁਦੇਸ਼ ਕੁਮਾਰੀ, ਅਮਨਦੀਪ ਕੌਰ, ਮਨਦੀਪ ਕੌਰ, ਗੁਰਮੀਤ ਕੌਰ, ਅਰਮਾਨ ਸੈਣੀ,ਰੀਸਿਤ, ਜਸਮੀਤ, ਪ੍ਰਭਦੀਪ ਸਿੰਘ, ਪ੍ਰਨੀਤ, ਲਵਪ੍ਰੀਤ, ਸ਼ਗਨ,ਹਰਮਨ,ਨੂਰ, ਪਰਮਜੀਤ ਕੌਰ ਅਤੇ ਸ਼ਰਨਜੀਤ ਸਿੰਘ ਆਦਿ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।