ਵਾਸ਼ਿੰਗਟਨ ਡੀ.ਸੀ ਅਮਰੀਕਾ ਵਿਚ ਅੰਨ੍ਹੇਵਾਹ ਗੋਲੀਬਾਰੀ 'ਚ ਇੱਕ ਮਰਿਆ, ਪੰਜ ਜਖਮੀ

ਵਾਸ਼ਿੰਗਟਨ ਡੀ.ਸੀ ਅਮਰੀਕਾ ਵਿਚ ਅੰਨ੍ਹੇਵਾਹ ਗੋਲੀਬਾਰੀ 'ਚ ਇੱਕ ਮਰਿਆ, ਪੰਜ ਜਖਮੀ

ਵਾਸ਼ਿੰਗਟਨ ਡੀ ਸੀ ( ਹੁਸਨ ਲੜੋਆ ਬੰਗਾ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿੱਚ ਅੱਜ ਅਣਪਛਾਤੇ ਵਿਆਕਤੀ ਵਲੋਂ ਅੰਨ੍ਹੇਵਾਹ ਚਲਾਈ ਗੋਲੀ 'ਚ ਇੱਕ ਦੀ ਮੌਤ ਹੋ ਗਈ ਤੇ ਪੰਜ ਹੋਰ ਜਖਮੀ ਹੋ ਗਏ। ਇਹ ਘਟਨਾ ਨੌਰਥ ਵੈਸਟ ਇਲਾਕੇ 'ਤੇ ਕੋਲੰਬੀਆ ਰੋਡ, ਟਾਰਗਿਟ ਸਟੋਰ ਦੇ ਲਾਗੇ ਘਟੀ।

ਡੀ ਸੀ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ 10 ਵਜੇ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ, ਅਤੇ ਉਨ੍ਹਾਂ ਨੂੰ ਛੇ ਲੋਕ ਜਖਮੀ ਹਾਲਤ ਚ ਮਿਲੇ ਜਿਨ੍ਹਾਂ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿਹੜੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਪੰਜ ਜ਼ਖਮੀ ਲੋਕਾਂ ਨੂੰ ਵੱਖ-ਵੱਖ ਸਥਿਤੀਆਂ ਵਿੱਚ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚ ਇੱਕ ਦੀ ਹਾਲਤ ਗੰਭੀਰ ਹੈ। ਪੁਲਿਸ ਗੁਆਂਢ ਦੇ ਲੋਕਾਂ ਦਾ ਇੰਟਰਵੀੳ ਲੈ ਰਹੀ ਹੈ ਅਤੇ ਨਿਗਰਾਨੀ ਰੱਖਣ ਵਾਲੇ ਵੀਡੀਓ ਦੀ ਭਾਲ ਕਰ ਰਹੀ ਹੈ ਜਿਸ 'ਚ ਉਹ ਇਕ ਨਿਸਾਨ ਸੇਡਾਨ ਕਾਰ ਜਿਸ 'ਚ ਦੋ ਪੁਰਸ਼ ਸਵਾਰ ਸਨ ਤੇ ਜੋ ਹਲਕੇ ਰੰਗ ਦੀ ਸੀ ਦੀ ਭਾਲ ਕਰ ਰਹੀ ਹੈ ਜਿਸ 'ਚ ਉਹ ਅਸਾਲਟ ਰਾਈਫਲਾਂ ਨਾਲ ਦਿਖਾਈ ਦੇ ਰਹੇ ਹਨ। 

ਆਸਪਾਸ ਦੇ ਇਲਾਕੇ ਨੂੰ ਆਵਾਜਾਈ ਤੇ ਪੈਦਲ ਚੱਲਣ ਵਾਲਿਆਂ ਲਈ ਵੀ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਪਹਿਲੀ ਘਟਨਾਂ ਤੋਂ ਬਾਅਦ ਲਗਭਗ ਇੱਕ ਘੰਟੇ ਬਾਅਦ, ਰ੍ਹੋਡ ਆਈਲੈਂਡ ਐਵੀਨਿਊ ਦੇ 1400 ਬਲਾਕ ਵਿੱਚ ਤਿੰਨ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਖੂਫੀਆ ਏਜੰਸੀਆਂ ਤੇ ਸਥਾਨਕ ਲਾਅ ਇੰਫੋਰਟਸਮੈਂਟ ਲਗਾਤਾਰ ਘਟਨਾਂ ਦੇ ਇਰਦ ਗਿਰਦ ਕੰਮ ਕਰ ਰਹੀ ਹੈ। ਅਮਰੀਕਨ ਲੋਕ ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਂਵਾਂ ਤੋਂ ਬਹੁਤ ਦੁਖੀ ਹਨ।