ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਿੱਖਸ ਆਫ ਯੂ ਐਸ ਏ ਨੂੰ ਕੀਤਾ ਅਲਵਿਦਾ

ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਿੱਖਸ ਆਫ ਯੂ ਐਸ ਏ ਨੂੰ ਕੀਤਾ ਅਲਵਿਦਾ

ਹਰਬੰਸ ਸਿੰਘ ਖਾਲਸਾ ਤੇ ਮਨਿੰਦਰ ਸਿੰਘ ਖਾਲਸਾ ਨੇ ਵੀ ਅਲਵਿਦਾ ਸੰਸਥਾ ਨੂੰ ਕਰ ਦਿੱਤਾ

                 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੈਰੀਲੈਡ-( ਗਿੱਲ )ਸਿੱਖਸ ਆਫ਼ ਯੂ ਐਸ ਏ ਇਸ ਆਸ਼ੇ ਨਾਲ ਬਣਾਈ ਸੀ ਕਿ ਸਰਕਾਰੇ ਦਰਬਾਰੇ ਸਿੱਖ ਭਾਈਚਾਰੇ ਦੀ ਨੁੰਮਾਇਦਗੀ ਕੀਤੀ ਜਾ ਸਕੇ। ਪਰ ਇਹ ਇੱਕ ਕੁਮਨਿਟੀ ਤੱਕ ਸਿਮਟ ਕੇ ਰਹਿ ਗਈ ਹੈ। ਜਿਸ ਕਰਕੇ ਨਿੱਤ ਕਦੇ ਕਿਸੇ ਨੂੰ ਕੱਢ ਦਿੱਤਾ । ਕਿਸੇ ਪੋਸਟ ਤੇ ਕਿੰਤੂ ਪ੍ਰੰਤੂ ਕਰਨ ਦਾ ਦੌਰ ਸ਼ੁਰੂ ਕਰ ਲੈਣਾ ।ਅਮਰੀਕਾ ਵਿੱਚ ਮੀਡੀਆ ਅਜ਼ਾਦ ਹੈ। ਕਲਮ ਦੀ ਤਾਕਤ ਤੋ ਅਣਜਾਣ ਅਹੁਦਿਆਂ ਤੱਕ ਸਿਮਟ ਕੇ ਰਹਿ ਗਏ ਹਨ।

ਇਸ ਲਈ ਮੋਜੂਦਾ ਸਿਖਸ ਆਫ ਯੂ ਐਸ ਏ ਦੀ ਮੈਂਬਰਸ਼ਿਪ ਤੋਂ ਮੁਕਤੀ ਲੈਣ ਦੇ ਨਾਲ ਨਾਲ ਇਸ ਦੀ ਅਹੁਦੇਦਾਰੀ ਨੂੰ ਵੀ ਅਲਵਿਦਾ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਰ ਦਿਤਾ ਹੈ। ਸੋ ਅੱਜ ਤੋ ਬਾਦ ਮੇਰਾ ਸਿੱਖਸ ਆਫ ਯੂ ਐਸ ਏ ਮੈਰੀਲੈਡ ਨਾਲ ਕੋਈ ਸਰੋਕਾਰ ਨਹੀਂ ਹੈ। ਮੇਰੇ ਨਾਲ ਹਰਜੀਤ ਸਿੰਘ ਹੁੰਦਲ,ਹਰਬੰਸ ਸਿੰਘ ਖਾਲਸਾ ਤੇ ਮਨਿੰਦਰ ਸਿੰਘ ਖਾਲਸਾ ਵੀ ਇਸ ਸੰਸਥਾ ਦੀ ਮੈਂਬਰਸ਼ਿਪ ਤੋਂ ਮੁਕਤ ਹੋ ਗਏ ਹਨ। ਅਗਲੇ ਕੁਝ ਦਿਨਾ ਵਿੱਚ ਹੋਰ ਦਿਗਜ ਵੀ ਇਸ ਸੰਸਥਾ ਤੋਂ ਕਿਨਾਰਾ ਕਰ ਜਾਣਗੇ।ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਇਸ ਦੀ ਜਿਮੇਵਾਰੀ ਸੰਸਥਾ ਦੇ ਅਹੁਦੇਦਾਰਾਂ ਦੀ ਹੋਵੇਗੀ। ਜੋ ਨਿਜ ਪਾਲਣ ਤੱਕ ਸੀਮਤ ਰਹਿ ਗਏ ਹਨ।ਜੋ ਅਪਨੀ ਟੀਮ ਦੇ ਹੱਕਾ ਲਈ ਚੁਪ ਧਾਰੀ ਬੈਠੇ ਰਹੇ ਹਨ।