ਸਤਿੰਦਰ ਸਰਤਾਜ ਦੀ ਆਵਾਜ਼ ਹੁਣ ਬਾਲੀਵੁੱਡ ਦੀਆਂ ਫਿਲਮਾਂ ਵਿਚ ਵੀ ਸੁਣਾਈ ਦੇਵੇਗੀ

ਸਤਿੰਦਰ ਸਰਤਾਜ ਦੀ ਆਵਾਜ਼ ਹੁਣ ਬਾਲੀਵੁੱਡ ਦੀਆਂ ਫਿਲਮਾਂ ਵਿਚ ਵੀ ਸੁਣਾਈ ਦੇਵੇਗੀ

ਫਿਲਮ 'ਮਿਸ਼ਨ ਰਾਣੀਗੰਜ' ਵਿਚ ਗਾਣਾ 'ਜਲਸਾ 2.0' ਨਾਲ ਬਾਲੀਵੁੱਡ 'ਚ ਐਂਟਰੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ : ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਆਵਾਜ਼ ਹੁਣ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਸੁਣਾਈ ਦੇਵੇਗੀ। ਪੰਜ ਅਕਤੂਬਰ ਨੂੰ ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਮਿਸ਼ਨ ਰਾਣੀਗੰਜ' ਵਿਚ ਗਾਣਾ 'ਜਲਸਾ 2.0' ਨਾਲ ਸਤਿੰਦਰ ਸਰਤਾਜ ਦੀ ਬਾਲੀਵੁੱਡ 'ਚ ਐਂਟਰੀ ਹੋ ਗਈ ਹੈ।ਸਰਤਾਜ ਨੇ ਇਸ ਸਾਲ ਫਿਲਮ 'ਕਲੀ ਜੋਟਾ' ਦੇ ਨਾਲ ਪੰਜਾਬੀ ਫਿਲਮਾਂ 'ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ 'ਚ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ।ਇਸ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਨੇ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' 'ਚ ਗਾਣਾ 'ਜਲਸਾ' ਨੂੰ ਆਪਣੀਆਂ ਸੁਰਾਂ ਦੇ ਨਾਲ ਸਜਾਇਆ ਹੈ। ਇਸ ਦੇ ਨਾਲ ਨਾਲ ਅਕਸ਼ੈ 'ਤੇ ਸਰਤਾਜ ਦੀ ਆਵਾਜ਼ ਕਾਫੀ ਜਚ ਵੀ ਰਹੀ ਹੈ।

ਗਾਣਾ ਸੁਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕਾਬਿਲੇਗ਼ੌਰ ਹੈ ਕਿ ਹਾਲ ਹੀ ਵਿਚ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਮਿਸ਼ਨ ਰਾਣੀਗੰਜ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਹੀ ਅਕਸ਼ੈ ਕੁਮਾਰ ਕਾਫੀ ਜ਼ਿਆਦਾ ਲਾਈਮਲਾਈਟ 'ਚ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਮਿਸ਼ਨ ਰਾਣੀਗੰਜ’ 1989 ’ਚ ਰਾਣੀਗੰਜ ’ਚ ਕੋਲੇ ਦੀ ਖਾਣ ’ਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ਵੀ ਵਿਚ ਅਕਸ਼ੇ ਕੁਮਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਅਕਸ਼ੇ ਕੁਮਾਰ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਅਸਲ ਜ਼ਿੰਦਗੀ ’ਤੇ ਆਧਾਰਿਤ ਫ਼ਿਲਮਾਂ ਤੇ ਕਿਰਦਾਰਾਂ ਨੂੰ ਮਹੱਤਵ ਦਿੱਤਾ ਹੈ ਤੇ ‘ਮਿਸ਼ਨ ਰਾਣੀਗੰਜ’ ਵੀ ਇਸ ਦੀ ਇਕ ਉਦਾਹਰਣ ਹੈ। ਇਸ ਦੇ ਜ਼ਬਰਦਸਤ ਟੀਜ਼ਰ ਨੇ ਪੂਰੀ ਫ਼ਿਲਮ ਇੰਡਸਟਰੀ ਤੇ ਅਕਸ਼ੇ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਬਚਪਨ ਤੋਂ ਸੀ ਗਾਇਕੀ ਦਾ ਸ਼ੌਂਕ

ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ‘ਚ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ । ਜਿਸ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ 'ਚ ਕੀਤਾ ਅਤੇ ਸੂਫ਼ੀ ਮਿਊਜ਼ਿਕ 'ਚ ਡਿਗਰੀ ਵੀ ਕੀਤੀ । ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ 'ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਉਂਦੇ ਵੀ ਰਹੇ ਹਨ । ਉਨ੍ਹਾਂ ਦਾ ਵਿਆਹ 9 ਦਸੰਬਰ 2010 ਵਿਚ ਗੌਰੀ ਨਾਲ ਹੋਇਆ ।

ਸਤਿੰਦਰ ਸਰਤਾਜ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ਵੀਚ ਵੀ ਭਾਗ ਲਿਆ ਸੀ ।ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ 'ਚ ਵੀ ਪਰਫਾਰਮ ਕੀਤਾ ਸੀ । ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਗੀਤ ‘ਸਾਈਂ’ ਗੀਤ ਦੇ ਨਾਲ ਮਿਲੀ ਸੀ। ਜਿਸ ਤੋਂ ਬਾਅਦ ਸਰਤਾਜ ਪੂਰੀ ਦੁਨੀਆ ‘ਤੇ ਛਾ ਗਏ । ਉਹ ਜਿੱਥੇ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉੱਥੇ ਹੀ ਆਪਣੀ ਬਿਹਤਰੀਨ ਲੇਖਣੀ ਦੇ ਲਈ ਵੀ ਜਾਣੇ ਜਾਂਦੇ ਹਨ । ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ਵੀਚ ਵੀ ਕੰਮ ਕਰ ਚੁੱਕੇ ਹਨ । ਜਿਸ ਵਿਚ ਬਲੈਕ ਪ੍ਰਿੰਸ, ਕਲੀ ਜੋਟਾ, ਇੱਕੋਮਿੱਕੇ ਸਣੇ ਕਈ ਫ਼ਿਲਮਾਂ ਸ਼ਾਮਲ ਹਨ।