ਡੋਨਾਲਡ ਟਰੰਪ ਨੇ ਭਾਰਤ ਨੂੰ ਟੈਕਸ 'ਤੇ ਧਮਕਾਇਆ

ਡੋਨਾਲਡ ਟਰੰਪ ਨੇ ਭਾਰਤ ਨੂੰ ਟੈਕਸ 'ਤੇ ਧਮਕਾਇਆ

ਅਮਰੀਕੀ ਉਤਪਾਦਾਂ, ਖਾਸ ਤੌਰ 'ਤੇ ਹਾਰਲੇ-ਡੇਵਿਡਸਨ 'ਤੇ ਉੱਚੇ ਟੈਕਸਾਂ ਦਾ ਮੁੱਦਾ ਉਠਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ— ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਵਿਚ ਕੁਝ ਅਮਰੀਕੀ ਉਤਪਾਦਾਂ, ਖਾਸ ਤੌਰ 'ਤੇ ਹਾਰਲੇ-ਡੇਵਿਡਸਨ ਮੋਟਰਸਾਈਕਲਾਂ 'ਤੇ ਉੱਚੇ ਟੈਕਸਾਂ ਦਾ ਮੁੱਦਾ ਉਠਾਇਆ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਸੱਤਾ ਵਿਚ ਵਾਪਸ ਆਉਂਦੇ ਹਨ ਤਾਂ ਭਾਰਤ 'ਤੇ ਵੀ ਅਜਿਹਾ ਟੈਕਸ ਲਗਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ, ਟਰੰਪ ਨੇ ਭਾਰਤ ਨੂੰ 'ਟੈਕਸਿੰਗ ਕਿੰਗ' ਦੱਸਿਆ ਸੀ ਅਤੇ ਮਈ 2019 ਵਿੱਚ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ (ਜੀਐਸਪੀ) ਨੂੰ ਖਤਮ ਕਰ ਦਿੱਤਾ ਸੀ, ਜਿਸ ਨਾਲ ਅਮਰੀਕੀ ਬਾਜ਼ਾਰ ਵਿੱਚ ਭਾਰਤ ਨੂੰ ਤਰਜੀਹ ਦਿੱਤੀ ਜਾਂਦੀ ਸੀ।

ਟਰੰਪ (77) ਨੇ ਦੋਸ਼ ਲਾਇਆ ਸੀ ਕਿ ਭਾਰਤ ਨੇ ਅਮਰੀਕਾ ਨੂੰ 'ਆਪਣੇ ਬਾਜ਼ਾਰਾਂ ਤੱਕ ਨਿਆਂ ਸੰਗਤ ਅਤੇ ਉਚਿੱਤ ਪਹੁੰਚ' ਨਹੀਂ ਦਿੱਤੀ ਹੈ। 'ਫਾਕਸ ਬਿਜ਼ਨਸ ਨਿਊਜ਼' ਦੇ ਲੈਰੀ ਕੁਡਲੋ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੂੰ ਬੇਹੱਦ ਜ਼ਿਆਦਾ ਦੱਸਿਆ। ਸਾਬਕਾ ਰਾਸ਼ਟਰਪਤੀ ਨੇ ਕਿਹਾ, 'ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ ਉਹ ਇਕਸਾਰ ਟੈਕਸ ਹੈ... ਭਾਰਤ ਉੱਚ ਟੈਕਸ ਵਸੂਲਦਾ ਹੈ। ਮੈਂ ਇਸਨੂੰ ਹਾਰਲੇ-ਡੇਵਿਡਸਨ (ਮੋਟਰਸਾਈਕਲ) ਮਾਮਲੇ ਵਿਚ ਦੇਖਿਆ ਹੈ। ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ ਵਿੱਚ ਕਿਵੇਂ ਹੋ? ਉਹ 100 ਫੀਸਦੀ, 150 ਫੀਸਦੀ ਅਤੇ 200 ਫੀਸਦੀ ਟੈਕਸ ਲਗਾਉਂਦੇ ਹਨ।

ਟਰੰਪ ਨੇ ਕਿਹਾ, 'ਮੈਂ ਬੱਸ ਇਹ ਚਾਹੁੰਦਾ ਹਾਂ... ਜੇਕਰ ਭਾਰਤ ਸਾਡੇ 'ਤੇ ਟੈਕਸ ਲਗਾ ਰਿਹਾ ਹੈ ਤਾਂ ਸਾਨੂੰ ਉਨ੍ਹਾਂ 'ਤੇ ਵੀ ਟੈਕਸ ਲਗਾਉਣਾ ਚਾਹੀਦਾ ਹੈ।' ਉਨ੍ਹਾਂ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ਵਿਚ ਵੀ ਟੈਕਸ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ।