ਦਿੱਲੀ ਕਮੇਟੀ ਵਿਚ ਵੱਧ ਰਹੇ ਘਾਟੇ ਨੂੰ ਪੂਰਾ ਕਰਣ ਲਈ ਮੌਜੂਦਾ ਔਹਦੇਦਾਰਾਂ ਦੀ ਜਾਇਦਾਦ ਨਿਲਾਮ ਕਰ ਘਾਟਾ ਪੂਰਾ ਕੀਤਾ ਜਾਏ: ਸਰਨਾ

ਦਿੱਲੀ ਕਮੇਟੀ ਵਿਚ ਵੱਧ ਰਹੇ ਘਾਟੇ ਨੂੰ ਪੂਰਾ ਕਰਣ ਲਈ ਮੌਜੂਦਾ ਔਹਦੇਦਾਰਾਂ ਦੀ ਜਾਇਦਾਦ ਨਿਲਾਮ ਕਰ ਘਾਟਾ ਪੂਰਾ ਕੀਤਾ ਜਾਏ: ਸਰਨਾ

ਦਿੱਲੀ ਸਰਕਾਰ ਵਲੋਂ ਕਮੇਟੀ ਅੱਧੀਨ ਸਕੂਲਾਂ ਦੀ ਮਾਨਤਾ ਰੱਦ ਕਰਨ ਦੀ ਸਲਾਹ, ਸਮੁੱਚੇ ਸਿੱਖ ਜਗਤ ਲਈ ਬੇਹਦ ਸ਼ਰਮਨਾਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 2 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਹੈੱਡ ਮਨਜਿੰਦਰ ਸਿੰਘ ਸਿਰਸਾ ਨੂੰ ਕੌਮ ਦੀਆਂ ਵਿਰਾਸਤੀ ਸਿੱਖ ਸੰਸਥਾਵਾਂ ਬਰਬਾਦ ਕਰਨ ਲਈ ਦਿੱਲੀ ਦੀ ਸੰਗਤ ਨੂੰ ਇਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਸਰਦਾਰ ਸਰਨਾ ਨੇ ਕਿਹਾ ਕਿ ਮੌਜੁਦਾ ਪ੍ਰਬੰਧਕਾਂ ਵੱਲੋਂ ਵਿਦਿਆਕ ਅਦਾਰਿਆਂ ਦੇ ਬਕਾਏ ਬਿੱਲਾਂ ਦਾ ਭੁਗਤਾਨ ਕਰਨ ਦੀ ਅਸਮਰੱਥਾ ਦੇ ਚਲਦੇ ਹਾਲ ਦੇ ਅਦਾਲਤੀ ਹੁਕਮਾਂ ਨੇ ਦਿੱਲੀ ਸਰਕਾਰ ਨੂੰ ਇਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕਰਨ ਦੀ ਸਲਾਹ ਦਿੱਤੀ ਹੈ ਜੋ ਸਮੁੱਚੇ ਸਿੱਖ ਜਗਤ ਲਈ ਬੇਹਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਾਰਜਕਾਲ ਦੌਰਾਨ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਇਆ ਅਤੇ 2013 ਵਿੱਚ ਅਹੁਦਾ ਛੱਡਣ ਸਮੇਂ ਖਜ਼ਾਨੇ ਵਿੱਚ 120 ਕਰੋੜ ਰੁਪਏ ਦੀ ਵਾਧੂ ਰਕਮ ਛੱਡੀ ਲੇਕਿਨ ਕਾਲਕਾ ਅਤੇ ਉਸ ਦੇ ਹੈੱਡ ਸਿਰਸੇ ਦੀ ਅਗਵਾਈ ਹੇਠ ਅੱਜ ਸਥਿਤੀ ਇਹਹੋ ਗਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਹੁਣ 311 ਕਰੋੜ ਰੁਪਏ ਦੇ ਵੱਡੇ ਕਰਜ਼ੇ ਅਤੇ 4 ਕਰੋੜ ਰੁਪਏ ਦੇ ਭਾਰੀ ਮਾਸਿਕ ਘਾਟੇ ਨਾਲ ਜੂਝ ਰਹੀ ਹੈ। 

ਸਰਦਾਰ ਸਰਨਾ ਨੇ ਮੰਗ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਵਿਚ ਬਣੇ ਗੰਭੀਰ ਹਾਲਾਤਾਂ ਤੇ ਚਲਦੇ ਕਾਲਕਾ ਅਤੇ ਉਨ੍ਹਾਂ ਦੀ ਟੀਮ ਨੂੰ ਫ਼ੌਰਨ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਵਧਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਲਈ ਇਹਨਾਂ ਵਿਅਕਤੀਆਂ ਦੀਆਂ ਨਿੱਜੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇ, ਜੋ ਗੁਰਦੁਆਰਾ ਫੰਡਾਂ ਤੋਂ ਇੱਕਠੀ ਕੀਤੀ ਹੈ। ਉਨ੍ਹਾਂ ਕਾਲਕਾ ਅਤੇ ਸਿਰਸਾ ਖਿਲਾਫ਼ ਦਿੱਲੀ ਦੀ ਸੰਗਤ ਨੂੰ ਇੱਕਜੁੱਟ ਹੋਣ ਦੀ ਅਪੀਲ ਵੀ ਕੀਤੀ।