ਕੈਲੀਫੋਰਨੀਆ ਵਿਚ ਵਾਪਰੇ ਹੈਲੀਕਾਪਟਰ ਹਾਦਸੇ ਵਿਚ 5 ਨੌਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ

ਕੈਲੀਫੋਰਨੀਆ ਵਿਚ ਵਾਪਰੇ ਹੈਲੀਕਾਪਟਰ ਹਾਦਸੇ ਵਿਚ 5 ਨੌਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਦੇ ਦੂਰ ਦਰਾਜ ਦੇ ਖੇਤਰ ਵਿਚ ਮੰੰਗਲਵਾਰ ਦੀ ਰਾਤ ਸਿਖਲਾਈ ਉਡਾਨ ਦੌਰਾਨ ਤਬਾਹ ਹੋਏ ਇਕ ਹੈਲੀਕਾਪਟਰ ਵਿਚ ਸਵਾਰ ਸਾਰੇ 5 ਨੌਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਮੈਰਾਈਨ ਕੋਰਪਸ ਯੁਨਿਟ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਮਾਰੇ ਗਏ ਪਾਇਲਟ ਤੇ ਅਮਲੇ ਦੇ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ। ਮੇਜਰ ਜਨਰਲ ਮਾਈਕਲ ਜੇ ਬਰੌਗਸਚੁਲਟ ਜੋ ਥਰਡ ਮੈਰਾਈਨ ਏਅਰਕਰਾਫਟ ਵਿੰਗ ਦੇ ਕਮਾਡਿੰਗ ਜਨਰਲ ਹਨ, ਨੇ ਕਿਹਾ ਕਿ ਸ਼ਹੀਦ ਪਾਇਲਟ ਤੇ ਹੋਰ ਸੈਨਿਕਾਂ ਨੇ ਨਿਰਸਵਾਰਥ ਸੇਵਾਵਾਂ ਨਿਭਾਈਆਂ ਹਨ ਜਿਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਥਰਡ ਮੈਰਾਈਨ ਏਅਰਕਰਾਫਟ ਵਿੰਗ ਨੇ ਕਿਹਾ ਹੈ ਕਿ ਮਾਰੇ ਗਏ ਸੈਨਿਕਾਂ ਦੇ ਨਾਂ ਸਬੰਧਤ ਪਰਿਵਾਰਾਂ ਨਾਲ ਸੰਪਰਕ ਕਰਨ ਉਪਰੰਤ ਜਾਰੀ ਕੀਤੇ ਜਾਣਗੇ।