ਲਹਿੰਦੇ ਪੰਜਾਬ ਦਾ ਅਵਾਮ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਫਿਕਰਮੰਦ

ਲਹਿੰਦੇ ਪੰਜਾਬ ਦਾ ਅਵਾਮ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਫਿਕਰਮੰਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲਾਹੌਰ-( ਗਿੱਲ )
ਕੋਈ ਸਮਾਂ ਸੀ ਲਹਿੰਦਾ ਪੰਜਾਬ ਪੰਜਾਬੀ ਦਾ ਗੜ੍ਹ ਮੰਨਿਆ ਜਾਦਾ ਸੀ। ਸਿਰਫ ਦੱਸ ਪ੍ਰਤੀਸ਼ਤ ਲੋਕ ਹੋਰ ਭਾਸ਼ਾ ਬੋਲਣ ਦੇ ਆਦੀ ਸਨ।ਰਾਜਨੀਤਕਾਂ ਨੇ ਐਸਾ ਚੱਕਰ ਚਲਾਇਆ ਕਿ ਪੰਜਾਬੀ ਅੱਜ ਆਟੇ ਵਿੱਚ ਲੂਣ ਦੇ ਬਰਾਬਰ ਰਹਿ ਗਏ ਹਨ। ਜਦੋ ਇਸ ਬਾਰੇ ਖਿਆਲ ਆਇਆ ਤਾਂ ਅਪਨੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੱਤਾ । ਜਿੰਨਾ ਦੇ ਤਿਉਹਾਰ ਅਮੀਰ,ਜਿੰਨਾ ਦਾ ਵਿਰਸਾ ਬਹੁਮੁੱਲਾ, ਜਿੰਨਾ ਦਾ ਸੱਭਿਆਚਾਰ ਖ਼ੂਬਸੂਰਤ, ਜਿੰਨਾ ਦੇ ਲੋਕ ਨਾਚ ਮਸ਼ਹੂਰ, ਭਲਾ ਉਹਨਾ ਦੀ ਭਾਸ਼ਾ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ।ਇਸ ਗੱਲ ਦੀ ਸੌਝੀ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਨੇ ਨੋਜਵਾਨ ਪੀੜੀ ਦੇ ਕੰਨਾਂ ਵਿਚ ਅਜਿਹੇ ਢੰਗ ਨਾਲ ਪਾਈ ਹੈ ਕਿ ਹਰੇਕ ਪੰਜਾਬੀ ਇਸ ਮਿੱਠੀ ਭਾਸ਼ਾ ਨੂੰ ਦਰਜਾ ਦਿਵਾਉਣ ਲਈ ਉੱਠ ਖੜਾ ਹੋਇਆ ਹੈ। ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡੀ ਹੋਦ ਹੀ ਪੰਜਾਬੀ ਭਾਸ਼ਾ ਨਾਲ ਖੜੀ ਹੈ।ਸਾਡੀ ਮਾਂ ਬੌਲੀ ਪੰਜਾਬੀ ਹੈ।ਜਿਸ ਨੂੰ ਬੋਲਣ ਵਿਚ ਫ਼ਖਰ ਮਹਿਸੂਸ ਕਰਦੇ ਹਾਂ। ਫਿਰ ਇਹ ਸਕੂਲੀ ਭਾਸ਼ਾ ਕਿਉ ਨਹੀ ਬਣ ਸਕੀ। ਇਸ ਨੂੰ ਲਿਖਤ ਵਿੱਚ ਕਿਉਂ ਨਹੀਂ ਲਿਆਂਦਾ ਗਿਆ। ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਇਹ ਗੱਲ ਹਰੇਕ ਦੇ ਬਰਦਾਸ਼ਤ ਤੋ ਬਾਹਰ ਹੋ ਗਈ ਹੈ। ਜਿਸ ਕਰਕੇ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਨੇ ਪੰਜਾਬੀਆ ਨੂੰ ਹਲੂਣਾ ਦਿੱਤਾ ਹੈ। ਜਿਸ ਕਰਕੇ ਨੋਜਵਾਨ ਪੀੜੀ ਰਾਜਨੀਤਕ ਤੱਕ ਪਹੁੰਚ ਕਰਨ ਲੱਗ ਪਈ ਹੈ। ਇਸ ਨੂੰ ਸਕੂਲ ਸਲੇਬਸ ਦਾ ਹਿੱਸਾ ਬਣਾਉਣ ਲਈ ਜਦੋਜਹਿਦ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਜਿਹੜੇ ਟੀ ਵੀ ਚੈਨਲ ਪੰਜਾਬੀ ਵਿੱਚ ਗੱਲਬਾਤ ਕਰਨ ਤੋ ਕੰਨੀ ਕਤਰਾਉਂਦੇ ਸਨ।ਅੱਜ ਉਹ ਅਪਨੇ ਟੀ ਵੀ ਮਾਧਿਅਮ ਰਾਹੀਂ ਇਸ ਨੂੰ ਲਾਗੂ ਕਰਵਾਉਣ ਲਈ ਪਹਿਰਾ ਦੇਣ ਲੱਗ ਪਏ ਹਨ।ਯੂਨੀਵਰਸਟੀਆ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ।ਪੰਜਾਬੀ ਬਗੈਰ ਪੰਜਾਬੀਆ ਦੀ ਗ਼ੈਰਤ ਦਾ ਮੁੱਲ ਨਹੀ ਪੈ ਸਕਦਾ। ਪੰਜਾਬੀ ਬਗੈਰ ਲਹਿੰਦੇ ਪੰਜਾਬ ਦੀ ਹੋਂਦ ਅਲੋਪ ਹੋ ਜਾਵੇਗੀ। ਪੰਜਾਬੀਅਤ ਦਾ ਬੋਲ-ਬਾਲਾ ਖਤਮ ਹੋ ਜਾਵੇਗਾ। ਸੂਰਬੀਰਤਾ ਦਾ ਜੋਸ਼ ਸਵਾਲੀਆ ਚਿੰਨ ਬਣ ਜਾਵੇਗਾ। ਜਿਸ ਲਈ ਪੰਜਾਬੀ ਨਾਂ ਬੋਲੀ ਨੂੰ ਦਰਜਾ ਦਿਵਾਉਣ ਅਣਖ ਦਾ ਸਵਾਲ ਬਣ ਗਿਆ ਹੈ। ਜਿਸ ਲਈ ਲਹਿੰਦੇ ਪੰਜਾਬ ਦਾ ਵਸਨੀਕ ਉੱਠ ਖੜਾ ਹੋਇਆ ਹੈ। ਉਹ ਇਸ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਬਹਾਲ ਕਰਨ ਲਈ ਦਿਨ ਰਾਤ ਇੱਕ ਕਰਨ ਲਈ ਅਗੇ ਆ ਰਿਹਾ ਹੈ।ਜਿਸ ਦੇ ਇਵਜ਼ਾਨੇ ਪੰਜਾਬੀ ਭਾਸ਼ਾ ਡੇ ਵਾਲੇ ਦਿਨ ਭਾਰੀ ਇਕੱਠ ਨੂੰ ਨਕਾਰਿਆ ਨਹੀ ਜਾ ਸਕਦਾ ਹੈ। ਹਰ ਉਹ ਵਿਅਕਤੀ ਜੋ ਪੰਜਾਬੀ ਦਾ ਖ਼ੈਰ-ਖਵਾਹ ਹੈ । ਉਹ ਇਸ ਦਿਨ ਇਕੱਠ ਵਿੱਚ ਸ਼ਾਮਲ ਹੋ ਕੇ ਪੰਜਾਬੀ ਬੋਲੀ ਨੂੰ ਦਰਜਾ ਦਿਵਾਉਣ ਲਈ ਅਪਨਾ ਯੋਗਦਾਨ ਪਾਵੇਗਾ।ਲਹਿੰਦੇ ਪੰਜਾਬ ਦਾ ਅਵਾਮ ਇਹ ਸਾਬਤ ਕਰੇਗਾ ਕਿ ਪੰਜਾਬੀ ਬਗੈਰ ਲਹਿੰਦਾ ਪੰਜਾਬ ਲਵਾਰਿਸ ਹੈ। ਇਸ ਦੇ ਤਿਉਹਾਰ ਨੀਰਸ ਹਨ। ਇਸ ਵਿਚ ਵਸਦੇ ਲੋਕ ਪੰਜਾਬੀ ਬਗੈਰ ਅਪਾਹਜ ਮਹਿਸੂਸ ਕਰਦੇ ਹਨ। ਲਹਿੰਦੇ ਪੰਜਾਬ ਦੀ ਬਹਾਦਰੀ ਨੂੰ ਕਾਇਮ ਰੱਖਣਾ ਹੈ। ਅਮੀਰ ਵਿਰਸੇ ਨੂੰ ਬਚਾ ਕੇ ਰੱਖਣਾ ਹੈ,ਤਾਂ ਪੰਜਾਬੀ ਨੂੰ ਪ੍ਰਾਇਮਰੀ ਸਿੱਖਿਆ ਦਾ ਹਿੱਸਾ ਬਣਾਉਣਾ ਹਕੂਮਤ ਦਾ ਫ਼ਰਜ਼ ਹੈ। ਜਿਸ ਦੀ ਪਹਿਚਾਣ ਕਰਵਾਉਣ ਲਈ ਲਹਿੰਦੇ ਪੰਜਾਬ ਦਾ ਹਰ ਪੰਜਾਬੀ ਸਰਕਾਰ ਤੱਕ ਪਹੁੰਚ ਕਰੇਗਾ।
ਕਿਉਂਕਿ ਹਰ ਪੰਜਾਬੀ ਫਿਕਰਮੰਦ ਹੋ ਗਿਆ ਹੈ ਕਿ ਪੰਜਾਬ,ਪੰਜਾਬੀਅਤ,ਪੰਜਾਬੀ ਵਿਰਸੇ ਤੇ ਪੰਜਾਬੀ ਲੋਕ ਨਾਚ ਤਾਂ ਹੀ ਜੀਵਤ ਰਹਿ ਸਕਦੇ ਹਨ,ਜੇਕਰ ਪੰਜਾਬੀ ਭਾਸ਼ਾ ਲਹਿੰਦੇ ਪੰਜਾਬ ਦੀ ਸਕੂਲੀ ਭਾਸ਼ਾ ਬਣ ਕੇ ਉੱਭਰੇਗੀ। ਫੈਸਲਾ ਲਹਿੰਦੇ ਪੰਜਾਬ ਦੇ ਅਵਾਮ ਦਾ ਫਰਜ ਤੇ ਜਿਮੇਵਾਰੀ ਬਣ ਗਈ ਹੈ। ਜੋ ਇਸ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਨੇ ਹਰੇਕ ਦੇ ਜ਼ਿਹਨ ਵਿੱਚ ਬਿਠਾ ਦਿੱਤਾ ਹੈ। ਪੰਜਾਬੀਓ ਫ਼ਿਕਰਾਂ ਦੀ ਘੜੀ ਦਾ ਉਲਾਂਭਾ ਉਤਾਰੋ ਤੇ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉ।
ਆਸ ਹੈ ਕਿ ਇਸ ਸਾਲ ਪੰਜਾਬੀ ਭਾਸ਼ਾ ਦੇ ਦਰਜੇ ਸਬੰਧੀ ਕੋਈ ਠੋਸ ਫੈਸਲਾ ਜ਼ਰੂਰ ਆਵੇਗਾ। ਜੋ ਕਿ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਕਰਨ ਦਾ ਮੰਤਵ ਸੀ। ਜਿਸ ਨੂੰ ਅਹਿਮਦ ਰਜ਼ਾ ਮੱਟੂ ਨੇ ਅਪਨੀ ਟੀਮ ਦੇ ਸਹਿਯੋਗ ਨਾਲ ਸਫਲਤਾ ਪੂਰਨ ਕਰਵਾਕੇ ਪੰਜਾਬੀ ਭਾਸ਼ਾ ਦੇ ਲਾਗੂ ਕਰਵਾੳੁਣ ਦੇ ਦਰਵਾਜੇ ਖੋਲ ਦਿਤੇ ਹਨ। ਜਿਸ ਨੇ ਹਰ ਕੋੲੀ ਲਹਿੰਦੇ ਪੰਜਾਬ ਵਿਚ ਰਹਿੰਦਾ ਫਿਕਰਮੰਦ ਬਣਾ ਦਿਤਾ ਹੈ।