ਵਿਸ਼ਵ ਦੀਆਂ ਸੌ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਦੀ ਸੂਚੀ ਜਾਰੀ

ਵਿਸ਼ਵ ਦੀਆਂ ਸੌ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਦੀ ਸੂਚੀ ਜਾਰੀ

ਜਥੇਦਾਰ ਕੁਲਵੰਤ ਸਿੰਘ ਪਹਿਲੇ, ਸੰਤ ਲਾਭ ਸਿੰਘ ਦੂਜੇ, ਜਥੇਦਾਰ ਗਿਆਨੀ ਗੁਰਬਚਨ ਸਿੰਘ ਤੀਜੇ, ਪ੍ਰਕਾਸ਼ ਸਿੰਘ ਬਾਦਲ ਚੌਥੇ ਅਤੇ ਸੰਤ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਪੰਜਵੇਂ ਸਥਾਨ ‘ਤੇ
ਲੰਡਨ/ਬਿਊਰੋ ਨਿਊਜ਼ :
ਲੰਡਨ ਵਿਚ ਸਿੱਖ ਡਾਇਰੈਕਟਰੀ ਯੂ.ਕੇ. ਵੱਲੋਂ ਕਰਵਾਏ ਗਏ ਸਿੱਖ ਐਵਾਰਡ ਸਮਾਰੋਹ ਦੌਰਾਨ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਪਹਿਲੇ, ਸੰਤ ਲਾਭ ਸਿੰਘ ਕਾਰ ਸੇਵਾ ਵਾਲੇ ਦੂਜੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੀਜੇ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਚੌਥੇ ਅਤੇ ਸੰਤ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਪੰਜਵਾਂ ਸਥਾਨ ਦਿੱਤਾ ਗਿਆ ਹੈ। ਸਿੱਖ ਡਾਇਰੈਕਟਰੀ ਦੇ ਡਾਇਰੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸੂਚੀ ਲੰਬੀ ਸੋਚ ਵਿਚਾਰ ਕਰਨ ਤੋਂ ਬਾਅਦ ਵੱਖ-ਵੱਖ ਪਹਿਲੂਆਂ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਇਸ ਸੂਚੀ ਵਿਚ ਨਿਸ਼ਕਾਮ ਸੇਵਕ ਜਥਾ ਯੂ.ਕੇ. ਦੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ 6ਵਾਂ, ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਭਾਰਤ ਨੂੰ 7ਵਾਂ, ਮਾਸਟਰ ਕਾਰਡ ਦੇ ਸੀ.ਈ.ਓ. ਅਜੇਪਾਲ ਸਿੰਘ ਬੰਗਾ ਨੂੰ 8ਵਾਂ, ਯੂ.ਕੇ. ਦੀ ਹਾਈਕੋਰਟ ਦੇ ਜੱਜ ਰਵਿੰਦਰ ਸਿੰਘ ਨੂੰ 9ਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ 10ਵਾਂ ਸਥਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਇੰਦਰਜੀਤ ਕੌਰ ਨੂੰ 11ਵਾਂ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ 12ਵਾਂ, ਸੁਖਬੀਰ ਸਿੰਘ ਬਾਦਲ 18ਵਾਂ, ਹਰਸਿਮਰਤ ਕੌਰ ਬਾਦਲ ਨੂੰ 19ਵਾਂ, ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ 20ਵਾਂ, ਕੈਪਟਨ ਅਮਰਿੰਦਰ ਸਿੰਘ ਨੂੰ 35ਵਾਂ, ਮਹਾਰਾਣੀ ਪ੍ਰਨੀਤ ਕੌਰ ਨੂੰ 38ਵਾਂ, ਮਨਜੀਤ ਸਿੰਘ ਜੀ.ਕੇ. ਨੂੰ 46ਵਾਂ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ 49ਵਾਂ, ਤਰਲੋਚਨ ਸਿੰਘ ਨੂੰ 59ਵਾਂ, ਐਸ.ਪੀ. ਸਿੰਘ ਉਬਰਾਏ ਨੂੰ 63ਵਾਂ, ਸਾਬਕਾ ਦੌੜਾਕ ਮਿਲਖਾ ਸਿੰਘ ਨੂੰ 73ਵਾਂ, ਅਨਾਰਕਲੀ ਕੌਰ ਅਫਗਾਨਿਸਤਾਨ ਨੂੰ 88ਵਾਂ, ਖ਼ਾਲਸਾ ਏਡ ਦੇ ਫਾਊਂਡਰ ਰਵਿੰਦਰ ਸਿੰਘ ਨੂੰ 99ਵਾਂ ਸਥਾਨ ਦਿੱਤਾ ਗਿਆ ਹੈ।