ਅਮਰਿੰਦਰ ਸਰਕਾਰ ਦੇ ਨੱਕ ਹੇਠ ਹੋਈ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਖੁਲਾਸਾ

ਅਮਰਿੰਦਰ ਸਰਕਾਰ ਦੇ ਨੱਕ ਹੇਠ ਹੋਈ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਖੁਲਾਸਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਇਕ ਹੋਰ ਸਾਜ਼ਿਸ਼ ਦਾ ਪਤਾ ਲੱਗਾ ਹੈ । ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਹਮੇਸ਼ਾ ਰਾਜਾਂ ਦੀ ਮੰਗ ਮੁਤਾਬਕ ਪਾਣੀ ਛੱਡਣਾ ਹੁੰਦਾ ਹੈ ਪਰ ਇਸ ਸਾਲ ਇਸ ਨੇ ਰਾਜਸਥਾਨ ਨੂੰ ਬਿਨਾਂ ਮੰਗ ਦੇ ਵੀ ਪਾਣੀ ਜਾਰੀ ਕੀਤਾ। ਹਰਿਆਣਾ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਸ ਸਾਲ ਅਗਸਤ ਵਿਚ ਯੂਨੀਅਨ ਪਾਵਰ ਦੀ ਇਕ ਮੀਟਿੰਗ ਬੁਲਾਈ ਗਈ ਸੀ ਅਤੇ ਹਰਿਆਣਾ ਵੱਲੋਂ ਲਗਾਏ ਇਲਜ਼ਾਮਾਂ ਦੇ ਬੀਬੀਐਮਬੀ ਤੋਂ ਜਵਾਬਾਂ ਦੀ ਮੰਗ ਕੀਤੀ ਗਈ ਸੀ। ਬੀਬੀਐਮਬੀ.ਨੇ ਇਸ ਸਾਲ ਦੇ ਸ਼ੁਰੂ ਵਿਚ ਭਾਖੜਾ ਅਤੇ ਪੌਂਗ ਡੈਮ ਦੇ ਪਾਣੀ ਨੂੰ ਰਾਜਸਥਾਨ ਵੱਲ ਮੋੜ ਦਿੱਤਾ ਸੀ। ਇਸ ਬਾਰੇ  ‘ਹਫ ਪੋਸਟ’ ਦੀ ਇਕ ਰਿਪੋਰਟ ਅਨੁਸਾਰ ਪਾਣੀ ਉਸ ਸਮੇਂ ਛੱਡਿਆ ਗਿਆ ਸੀ ਜਦੋਂ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਕਿਸਾਨਾਂ ਨੇ ਪਾਣੀ ਦੀ ਸਮੱਸਿਆ ਨਾਲ ਜੂਝਦਿਆਂ ਘੇਰੇ ਵਿਚ ਲਿਆ ਸੀ। ਬਿਨਾ ਸਰਕਾਰਾਂ ਦੀ ਆਗਿਆ ਤੋਂ ਛੱਡੇ ਗਏ ਪਾਣੀ ਕਾਰਨ ਇਲਜ਼ਾਮ ਲੱਗ ਰਹੇ ਹਨ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਭਾਜਪਾ ਸਰਕਾਰ ਅਧਾਰਿਤ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਹਨ। ਪਾਣੀ ਨੂੰ ਇਸ ਤਰ੍ਹਾਂ ਰਾਜਸਥਾਨ ਵੱਲ ਛੱਡੇ ਜਾਣ ਪਿੱਛੇ ਨੇੜੇ ਆ ਰਹੀਆਂ ਚੋਣਾਂ ਨੂੰ ਮੁੱਖ ਨਿਸ਼ਾਨਾ ਮੰਨਿਆ ਜਾ ਰਿਹਾ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਹਫਪੋਸਟ ਕੋਲ ਮੰਨਿਆ ਕਿ ਇਸ ਸਾਲ ਵਾਧੂ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਕਮੇਟੀ ਦੀ ਮੀਟਿੰਗ (ਟੀਸੀਐਮ.) ਦੁਆਰਾ ਮਨਜ਼ੂਰਸ਼ੁਦਾ ਸ਼ੇਅਰਾਂ ਦੇ ਅਨੁਸਾਰ ਸਾਰੇ ਤਿੰਨ ਰਾਜਾਂ ਨੂੰ ਪਾਣੀ ਜਾਰੀ ਕੀਤਾ ਗਿਆ ਹੈ, ਜੋ ਵੰਡ ਦੀ ਨਿਗਰਾਨੀ ਕਰਦਾ ਹੈ। ਸ਼ਰਮਾ ਨੇ ਕਿਹਾ, ਕਿ“ਇਸ ਸਾਲ 20 ਜੂਨ ਤੋਂ ਬਾਅਦ ਤਿੰਨੇ ਸੂਬਿਆਂ ਵਿਚ ਝੋਨੇ ਦੀ ਬਿਜਾਈ ਕਾਰਨ ਪਾਣੀ ਦੀ ਬਹੁਤ ਵੱਡੀ ਲੋੜ ਸੀ ਅਤੇ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਪਾਣੀ ਛੱਡਿਆ ਗਿਆ।“
ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਮਈ ਅਤੇ ਜੂਨ ਵਿਚ ਰਾਜਸਥਾਨ ਨੂੰ 3.5 ਲੱਖ ਕਿਊਸਿਕ ਵਾਧੂ ਪਾਣੀ ਜਾਰੀ ਕੀਤਾ ਗਿਆ ਸੀ। ਹਰਿਆਣੇ ਦੇ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਅਨੁਰਾਗ ਰਸਤੋਗੀ ਨੇ ਅਨੁਸਾਰ ਹਰਿਆਣਾ ਕੋਲ ਪਾਣੀ ਲੈਣ ਦੀਆਂ ਨਿਰਧਾਰਿਤ ਸੀਮਾਵਾਂ ਹਨ ਅਤੇ ਉਹ ਵਾਧੂ ਪਾਣੀ ਨਹੀਂ ਸੰਭਾਲ ਸਕਦੇ।
ਹਫਪੋਸਟ ਇੰਡੀਆ ਅਨੁਸਾਰ ਉੱਚ ਪੱਧਰੀ ਬੈਠਕ ਤੋਂ ਬਾਅਦ, ਰਾਜਸਥਾਨ ਨੇ ਹਾਲ ਹੀ ਵਿਚ ਭਾਖੜਾ ਡੈਮ ਬੋਰਡ ਨੂੰ ਇਸ ਸਾਲ ਮਈ ਤੋਂ ਪ੍ਰਾਪਤ ਹੋਏ ਪਾਣੀ ਦੇ ਸ਼ੇਅਰਾਂ ਲਈ ਰਸਮੀ ਮੰਗ ਪੱਤਰ ਸੌਂਪਿਆ ਹੈ। ਜਸਪਾਲ ਸਿੰਘ, ਪ੍ਰਿੰਸੀਪਲ ਸਕੱਤਰ ਪੰਜਾਬ ਵਾਟਰ ਰਿਸੋਰਸਜ਼ ਨੇ ਦਾ ਕਹਿਣਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਨੇ ਇਸ ਸਾਲ ਪਾਣੀ ਨੂੰ ਜਾਰੀ ਕਰਨ ਵਿੱਚ ਬਹੁਤ ਹੀ ਗਲਤ ਪ੍ਰਬੰਧ ਕੀਤੇ ਹਨ।  ਉਨ੍ਹਾਂ ਕਿਹਾ ਕਿ ਹਰਿਆਣਾ ਵਾਂਗ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਬੀ.ਬੀ.ਐਮ.ਬੀ. ਦੁਆਰਾ ਤਿਆਰ ਕੀਤੀ ਗਈ ਵਾਧੂ ਰੀਲੀਜ਼ ਬਾਰੇ ਜਾਣਕਾਰੀ ਦਿੱਤੀ ਹੈ।“