ਆਜ਼ਾਦ ਖਾਲਸਾ ਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ ‘ਦਰਬਾਰ ਏ ਵਿਰਾਸਤ’ ਸਮਾਗਮ 26 ਨੂੰ

ਆਜ਼ਾਦ ਖਾਲਸਾ ਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ ‘ਦਰਬਾਰ ਏ ਵਿਰਾਸਤ’ ਸਮਾਗਮ 26 ਨੂੰ

ਲੰਡਨ/ਬਿਊਰੋ ਨਿਊਜ਼ :

ਸਿੱਖ ਮਨਾਂ ਵਿਚ ਹਮੇਸ਼ਾਂ ਮਹਾਰਾਜਾ ਦਲੀਪ ਸਿੰਘ ਪ੍ਰਤੀ ਖਾਸ ਲਗਾਉ ਰਿਹਾ ਹੈ।  ਅਜਿਹੀ ਹੀ ਸੋਚ ਨੂੰ ਲੈ ਕੇ ਆਜ਼ਾਦ ਸਿੱਖ ਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ ‘ਦਰਬਾਰ ਏ ਵਿਰਾਸਤ’ ਸਮਾਗਮ 26 ਅਗਸਤ ਨੂੰ ਮਿਡਫੋਰਡ ਕਾਮਨ ਥੈਟਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸਿੱਖ ਰਾਜ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਿਤ ਪ੍ਰਦਰਸ਼ਨੀ ਅਤੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਰਾਗੀ ਢਾਡੀ ਦਰਬਾਰ ਤੋਂ ਇਲਾਵਾ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਸਬੰਧੀ ਬਲਵਿੰਦਰ ਕੌਰ ਸਾਧ, ਅਵਤਾਰ ਸਿੰਘ, ਤ੍ਵਿਵੇਦੀ ਸਿੰਘ, ਕੁਲਵੰਤ ਸਿੰਘ ਢੇਸੀ, ਐਮਪੀ. ਤਨਮਨਜੀਤ ਸਿੰਘ ਢੇਸੀ, ਕੌਂਸਲਰ ਸੋਹਣ ਸਿੰਘ ਸੁਮਰਾ, ਜਸਵੰਤ ਸਿੰਘ ਗਰੇਵਾਲ, ਹਰਜਾਪ ਸਿੰਘ ਲੱਖਪੁਰੀ, ਮਨਕਮਲ ਸਿੰਘ ਅਤੇ ਜਸਵਿੰਦਰ ਸਿੰਘ ਨਾਗਰਾ ਸੰਬੋਧਨ ਕਰਨਗੇ। ਸਮਾਗਮ ਦੇ ਪ੍ਰਬੰਧਕਾਂ ਨੇ ਗੁਰੂ ਘਰਾਂ ਤੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਮਾਗਮ ਵਿਚ ਵੱਧ ਤੋਂ ਵੱਧ ਸੰਗਤ ਨੂੰ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਜ਼ਰੂਰ ਕਰਨ। ਇਸ ਮੌਕੇ ਫ਼ੌਜ ਦਾ ਵਿਸ਼ੇਸ਼ ਮਾਰਚ ਕੱਢਿਆ ਜਾਵੇਗਾ ਤੇ ਪੰਜਾਬੀ ਵਿਰਸੇ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ।