ਹੱਸਦਾ ਪੰਜਾਬ ਸੰਸਥਾ ਵੱਲੋਂ ਤੀਆਂ ਦਾ ਮੇਲਾ 15 ਜੁਲਾਈ ਨੂੰ

ਹੱਸਦਾ ਪੰਜਾਬ ਸੰਸਥਾ ਵੱਲੋਂ ਤੀਆਂ ਦਾ ਮੇਲਾ 15 ਜੁਲਾਈ ਨੂੰ

ਡੈਲਸ/ਹਰਜੀਤ ਢੇਸੀ:
ਸਥਾਨਕ ਸਭਿਆਚਾਰਕ ਸੰਸਥਾ ਪੰਜਾਬੀ ਐਸੋਸੀਏਸ਼ਨ ਹੱਸਦਾ ਪੰਜਾਬ ਵੱਲੋਂ ਆਪਣਾ ਤੀਆਂ ਦਾ ਮੇਲਾ ਇਸ ਸਾਲ ਆਉਂਦੀ 15 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਗਾਇਕੀ ਤੋਂ ਇਲਾਵਾ ਗਿੱਧੇ, ਭੰਗੜੇ, ਮੋਨੋਐਕਟਿੰਗ, ਸਕਿਟ, ਗੀਤ ਸੰਗੀਤ ਰਾਹੀਂ ਕਲਾਕਾਰ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ, ਡੀਜੇ ਦਾ ਵੀ ਪ੍ਰਬੰਧ ਹੋਵੇਗਾ। ਇਸ ਸਬੰਧੀ ਫੈਸਲਾ ਸੰਸਥਾ ਦੇ ਬੋਰਡ ਮੈਂਬਰਾਂ ਦੀ ਇਥੇ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਸੰਸਥਾ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਸਭਿਆਚਾਰਕ ਮੇਲੇ ਦਾ ਲੇਖਾ ਜੋਖਾ ਵੀ ਕੀਤਾ ਗਿਆ। ਅਤੇ ਮੈਂਬਰਾਂ ਨੇ ਇਸ ਦੀ ਕਾਮਯਾਬੀ ਉੱਤੇ ਤਸੱਲੀ ਜਾਹਰ ਕਰਦਿਆਂ ਸਪਾਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਬੋਰਡ ਮੈਂਬਰਾਂ ਨੇ ਡੈਲਸ ਵਸਦੀਆਂ ਧੀਆਂ ਧਿਆਣੀਆਂ ਅਤੇ ਮਾਈਆਂ ਬੀਬੀਆਂ ਨੂੰ ਤੀਆਂ ਦੇ ਇਸ ਮੇਲੇ ਦੀ ਰੌਣਕ ਵਧਾਉਣ ਲਈ ਪਹੁੰਚਣ ਦਾ ਖੁੱਲ•ਾ ਸੱਦਾ ਦਿੱਤਾ ਹੈ।