ਅਨੁਪਮ ਖੇਰ ਰਬਿੰਦਰਨਾਥ ਟੈਗੋਰ ਦੀ ਭੂਮਿਕਾ ਨਿਭਾਉਣਗੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ : ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਉਹ ਆਪਣੀ ਅਗਲੀ ਫਿਲਮ ਵਿਚ ਮਹਾਨ ਕਵੀ ਤੇ ਦਾਰਸ਼ਨਿਕ ਰਬਿੰਦਰਨਾਥ ਟੈਗੋਰ ਦੀ ਭੂਮਿਕਾ ਨਿਭਾਉਣਗੇ। ਅਨੁਪਮ ਨੇ ਫਿਲਮ ਦਾ ਆਪਣਾ ਪਹਿਲਾ ਲੁੱਕ ਵੀ ਸਾਂਝਾ ਕੀਤਾ ਹੈ। ਇਹ ਇਕ ਬਲੈਕ ਐਂਡ ਵ੍ਹਾਈਟ ਫੋਟੋ ਹੈ ਜਿਸ ਵਿਚ ਅਨੁਪਮ ਰਬਿੰਦਰਨਾਥ ਟੈਗੋਰ ਦੇ ਪਹਿਰਾਵੇ ਨਾਲ ਮਿਲਦੇ-ਜੁਲਦੇ ਪਹਿਰਾਵੇ ਵਿਚ ਨਜ਼ਰ ਆਏ। ਅਨੁਪਮ ਨੂੰ ਲੰਬੀ ਦਾੜ੍ਹੀ ਤੇ ਸਫੈਦ ਵਾਲਾਂ ਵਿਚ ਦੇਖਿਆ ਗਿਆ।
'ਅਨੁਪਮ ਖੇਰ ਅਗਲੀ ਵਾਰ ਅਨੁਰਾਗ ਬਾਸੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੈਟਰੋ ਇਨ ਡੀਨੋ' ਵਿਚ ਨਜ਼ਰ ਆਉਣਗੇ। ਫਿਲਮ ਵਿਚ ਆਦਿਤਿਆ ਰਾਏ ਕਪੂਰ, ਸਾਰਾ ਅਲੀ ਖਾਨ, ਕੋਂਕਣਾ ਸੇਨ ਸ਼ਰਮਾ, ਪੰਕਜ ਤ੍ਰਿਪਾਠੀ, ਫਾਤਿਮਾ ਸਨਾ ਸ਼ੇਖ, ਅਲੀ ਫਜ਼ਲ ਅਤੇ ਨੀਨਾ ਗੁਪਤਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ
Comments (0)