‘ਮੱਸਿਆ ਦੀ ਰਾਤ’ ਲਈ ਡਾ. ਸਵਰਾਜਬੀਰ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਹਿਤ ਅਕਾਦਮੀ ਦੇ ਸਾਲ 2016 ਦੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬੀ ਭਾਸ਼ਾ ਲਈ ਨਾਟਕਕਾਰ ਡਾ. ਸਵਰਾਜਬੀਰ ਨੂੰ ਨਾਟਕ ‘ਮੱਸਿਆ ਦੀ ਰਾਤ’ ਲਈ ਇਹ ਸਨਮਾਨ ਦਿੱਤਾ ਜਾਵੇਗਾ। ਇਹ ਪੁਰਸਕਾਰ ਅਗਲੇ ਸਾਲ ਫਰਵਰੀ ਵਿੱਚ ਭੇਟ ਕੀਤਾ ਜਾਵੇਗਾ। ਪੁਰਸਕਾਰ ਦਾ ਫੈਸਲਾ ਕਰਨ ਵਾਲੀ ਜਿਊਰੀ ਵਿੱਚ ਗੁਰਬਚਨ ਸਿੰਘ ਭੁੱਲਰ, ਦਰਸ਼ਨ ਬੁੱਟਰ ਤੇ ਪ੍ਰੇਮ ਪ੍ਰਕਾਸ਼ ਸ਼ਾਮਲ ਸਨ। ਕੁੱਲ 24 ਭਾਸ਼ਾਵਾਂ ਲਈ ਸਨਮਾਨਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਹਿੰਦੀ ਦੇ ਨਾਵਲਕਾਰ ਨਾਸਿਰਾ ਸ਼ਰਮਾ ਨੂੰ ਨਾਵਲ ‘ਪਰੀਜਾਤ’ ਲਈ, ਅੰਗਰੇਜ਼ੀ ਵਿੱਚ ਜੈਰੀ ਪਿੰਟੋ ਨੂੰ ਨਾਵਲ ‘ਐੱਮ ਐਂਡ ਦਾ ਬਿੱਗ ਹੂਮ’ ਲਈ, ਉਰਦੂ ਆਲੋਚਨਾ ਲਈ ਨਿਜ਼ਾਮ ਸਦੀਕੀ ਨੂੰ, ਕਸ਼ਮੀਰੀ ਭਾਸ਼ਾ ਵਿੱਚ ਆਲੋਚਨਾ ਲਈ ਅਜ਼ੀਜ਼ ਹਿਜਾਨੀ, ਸੰਸਕ੍ਰਿਤ ਵਿੱਚ ਸੀਤਾਨਾਥ ਅਚਾਰੀਆ ਅਤੇ ਹੋਰਾਂ ਨੂੰ ਇਸ ਵੱਕਾਰੀ ਸਨਮਾਨ ਲਈ ਚੁਣਿਆ ਗਿਆ।
Comments (0)