ਪੰਜਾਬੀ ਕਲਚਰਲ ਸੁਸਾਇਟੀ, ਸ਼ਿਕਾਗੋ ਦੇ ਬੋਰਡ ਦਾ ਗਠਨ

ਪੰਜਾਬੀ ਕਲਚਰਲ ਸੁਸਾਇਟੀ, ਸ਼ਿਕਾਗੋ ਦੇ ਬੋਰਡ ਦਾ ਗਠਨ

ਸੁਖਮੇਲ ਸਿੰਘ ਅਟਵਾਲ ਪ੍ਰਧਾਨ, ਹਰਦਿਆਲ ਸਿੰਘ ਦਿਓਲ ਆਨਰੇਰੀ ਚੇਅਰਮੈਨ ਨਿਯੁਕਤ
ਪੈਲਾਟਾਈਨ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਦੀ ਬੀਤੇ ਦਿਨੀਂ ਮੀਟਿੰਗ ਹੋਈ ਜਿਸ ਵਿਚ ਸਾਲ 2017 ਲਈ ਵਰਕਿੰਗ ਬੋਰਡ ਦਾ ਗਠਨ ਕੀਤਾ ਗਿਆ। ਨਾਰਥ ਬਰੁਕ ਇਲਿਨੋਇ ਦੇ ਸੁਖਮੇਲ ਸਿੰਘ ਅਟਵਾਲ ਨੂੰ ਸਰਬਸੰਮਤੀ ਨਾਲ ਬੋਰਡ ਦਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ। ਸ. ਅਟਵਾਲ ਪੰਜਾਬੀ ਕਲਚਰਲ ਸੁਸਾਇਟੀ ਦੇ ਸਹਿ-ਬਾਨੀ ਹਨ ਤੇ 1997-98 ਵਿਚ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਸੁਖਮੇਲ ਸਿੰਘ ਸ਼ਿਕਾਗੋ ਦੇ ਪੰਜਾਬੀ ਭਾਈਚਾਰੇ ਵਿਚ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹਨ ਤੇ ਮੁਢ ਤੋਂ ਹੀ ਉਨ੍ਹਾਂ ਦਾ ਪਰਿਵਾਰ ਵੀ ਇਸ ਸੁਸਾਇਟੀ ਦੀਆਂ ਗਤੀਵਿਧੀਆਂ ਵਿਚ ਸਰਗਰਮ ਹੈ। ਉਹ ਆਈ.ਟੀ. ਪ੍ਰੋਫੈਸ਼ਨਲ ਹਨ ਤੇ ਡਿਸਕਵਰ ਫਾਇਨਾਂਸ਼ਲ ਸਰਵਿਸਿਜ਼ ਤੋਂ ਹਾਲ ਹੀ ਵਿਚ ਸੇਵਾਮੁਕਤ ਹੋਏ ਹਨ। ਇਸੇ ਤਰ੍ਹਾਂ ਹਰਦਿਆਲ ਸਿੰਘ ਦਿਓਲ ਨੂੰ ਆਨਰੇਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਸਿਵਲ ਇੰਜਨੀਅਰ ਆਰਕੀਟੈਕਟ ਵਜੋਂ ਸੇਵਾਮੁਕਤ ਹੋਏ ਹਨ।
ਹੋਰਨਾਂ ਡਾਇਰੈਕਟਰਾਂ ਵਿਚ ਮੋਹਿੰਦਰਜੀਤ ਸਿੰਘ ਸੈਣੀ (ਮੀਤ ਪ੍ਰਧਾਨ), ਕੁਲਬੀਰ ਸਿੰਘ ਬਾਗੜੀ (ਐਗਜ਼ੀਕਿਊਟਿਵ ਸਕੱਤਰ), ਬਿਕਰਮ ਸਿੰਘ ਚੌਹਾਨ (ਵਿਤ ਸਕੱਤਰ), ਮਨਜੀਤ ਸਿੰਘ ਭੱਲਾ (ਇੰਟਰ ਕਮਿਊਨਿਟੀ ਡਾਇਰੈਕਟਰ), ਪਰਵਿੰਦਰ ਸਿੰਘ ਨਨੂਆ ਅਤੇ ਸੁਰਿੰਦਰ ਸਿੰਘ ਪਾਲੀਆ (ਸਪੋਰਟਸ ਡਾਇਰੈਕਟਰ), ਰਾਬਿੰਦਰ ਸਿੰਘ ‘ਰੋਬਿਨ) ਘੋਤਰਾ ਅਤੇ ਗਗਨਦੀਪ ਸਿੰਘ ਮੁਲਤਾਨੀ (ਯੂਥ ਡਾਇਰੈਕਟਰ) ਸ਼ਾਮਲ ਹਨ।
ਸੁਸਾਇਟੀ ਦੀਆਂ ਅਗਾਮੀ ਗਤੀਵਿਧੀਆਂ ਵਿਚ ਨਵੇਂ ਵਰ੍ਹੇ ਦੇ ਸਬੰਧ ਵਿਚ 31 ਦਸੰਬਰ ਨੂੰ ਐਸ.ਆਰ.ਐਸ. ਪੈਲਾਟਾਈਨ ਵਿਖੇ ਲੰਗਰ ਲਾਇਆ ਜਾਵੇਗਾ। ਰੰਗਲਾ ਪੰਜਾਬ 2017 ਲਈ ਭੰਗੜੇ ਤੇ ਗਿੱਧੇ ਦੀਆਂ ਟੀਮਾਂ ਰਜਿਸਟਰ ਕਰਨ ਵਾਸਤੇ ਐਸ.ਆਰ.ਐਸ. ਪੈਲਾਟਾਈਨ ਵਿਖੇ 15 ਜਨਵਰੀ, ਦਿਨ ਐਤਵਾਰ ਨੂੰ ਓਪਨ ਹਾਊਸ ਹੋਵੇਗਾ। ਗਿੱਧੇ-ਭੰਗੜੇ ਦੀ ਪ੍ਰੈਕਟਿਸ 29 ਜਨਵਰੀ ਨੂੰ ਪੈਲਾਟਾਈਨ ਪਾਰਕ ਡਿਸਟ੍ਰਿਕ ਹੋਵੇਗੀ। ਚਾਹਵਾਨ ਸੱਜਣ ਸੁਸਾਇਟੀ ਅਧਿਕਾਰੀਆਂ ਨਾਲ 847-359-੫P3S ਜਾਂ 847-359-5727 ‘ਤੇ ਸੰਪਰਕ ਕਰ ਸਕਦੇ ਹਨ। ‘ਰੰਗਲਾ ਪੰਜਾਬ 2017’ ਪ੍ਰੋਗਰਾਮ 29 ਅਪ੍ਰੈਲ, ਦਿਨ ਸ਼ਨਿਚਰਵਾਰ ਨੂੰ ਰੋਲਿੰਗ ਮੀਡੋਜ਼, ਇਲਿਨੋਇ ਦੇ ਮੀਡੋਜ਼ ਕਲੱਬ ਵਿਚ ਹੋਵੇਗਾ।