ਯੂਪੀ 'ਚ ਹਥਿਆਰਬੰਦ ਬੰਦੇ ਨੇ 20 ਦੇ ਕਰੀਬ ਬੱਚਿਆਂ ਨੂੰ ਬੰਦੀ ਬਣਾਇਆ

ਯੂਪੀ 'ਚ ਹਥਿਆਰਬੰਦ ਬੰਦੇ ਨੇ 20 ਦੇ ਕਰੀਬ ਬੱਚਿਆਂ ਨੂੰ ਬੰਦੀ ਬਣਾਇਆ

ਲਖਨਊ: ਉੱਤਰ ਪ੍ਰਦੇਸ਼ ਦੇ ਫਾਰੁਖਾਬਾਦ ਵਿਚ ਇਕ ਪੈਂਦੇ ਇਕ ਪਿੰਡ 'ਚ ਸੁਭਾਸ਼ ਗੌਤਮ ਨਾਮੀਂ ਇਕ ਬੰਦੇ ਨੇ 20 ਦੇ ਕਰੀਬ ਬੱਚਿਆਂ ਨੂੰ ਆਪਣੇ ਘਰ 'ਚ ਬੰਦ ਕਰ ਲਿਆ ਹੈ। ਇਸ ਬੰਦੇ ਕੋਲ ਹਥਿਆਰ ਵੀ ਹਨ ਜਿਹਨਾਂ ਨਾਲ ਉਸ ਨੇ ਬਾਹਰ ਪਹੁੰਚੀ ਪੁਲਸ 'ਤੇ ਹਮਲਾ ਵੀ ਕੀਤਾ ਹੈ। 

ਇਹ ਬੰਦਾ ਕਤਲ ਦੇ ਮਾਮਲੇ 'ਚ ਦੋਸ਼ੀ ਹੈ ਤੇ ਇਸਨੇ ਆਪਣੀ ਕੁੜੀ ਦੇ ਜਨਮ ਦਿਨ ਬਹਾਨੇ ਇਹਨਾਂ ਬੱਚਿਆਂ ਨੂੰ ਆਪਣੇ ਘਰ ਬੁਲਾਇਆ ਸੀ। ਪੁਲਸ ਦੀਆਂ ਪਾਰਟੀਆਂ ਵੱਲੋਂ ਬੱਚਿਆਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਐਮਐਲਏ ਸਮੇਤ ਪ੍ਰਸ਼ਾਸਨਕ ਅਮਲਾ ਮੌਕੇ 'ਤੇ ਮੋਜੂਦ ਹੈ। 

ਪ੍ਰਾਪਤ ਜਾਣਕਾਰੀ ਮੁਤਾਬਕ ਦੋਸ਼ੀ ਸੁਭਾਸ਼ ਗੌਤਮ ਵੱਲੋਂ ਪੁਲਸ ਵੱਲ ਹੱਥਗੋਲਾ ਵੀ ਸੁਟਿਆ ਗਿਆ। ਤਿੰਨ ਪੁਲਸ ਮੁਲਾਜ਼ਮ ਅਤੇ ਇਕ ਪਿੰਡ ਦਾ ਵਸਨੀਕ ਇਸ ਨਾਲ ਜ਼ਖਮੀ ਹੋਏ ਹਨ। 

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਇਸ ਘਟਨਾ ਸਬੰਧੀ ਉੱਚ ਪੱਧਰੀ ਬੈਠਕ ਬੁਲਾਈ ਗਈ ਹੈ ਤੇ ਲਖਨਊ ਤੋਂ ਕਮਾਂਡੋ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।