ਟੈਕਸਾਸ ਦੇ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਨੇ ਖਰੀਦੀਆਂ ਸੀ 2 ਅਸਾਲਟ ਰਾਈਫਲਾਂ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 28 ਮਈ (ਹੁਸਨ ਲੜੋਆ ਬੰਗਾ) - ਟੈਕਸਾਸ ਦੇ ਸ਼ਹਿਰ ਉਵਾਲੇਡ ਦੇ ਇਕ ਪ੍ਰਾਇਮਰੀ ਸਕੂਲ ਵਿਚ ਗੋਲੀਬਾਰੀ ਕਰਕੇ 19 ਬੱਚਿਆਂ ਤੇ ਦੋ ਅਧਿਆਪਕਾਂ ਦੀ ਹੱਤਿਆ ਕਰਨ ਵਾਲੇ 18 ਸਾਲਾ ਨੌਜਵਾਨ ਨੇ ਪਿਛਲੇ ਹਫਤੇ ਆਪਣੇ 18 ਵੇਂ ਜਨਮ ਦਿਨ 'ਤੇ 2 ਅਸਾਲਟ ਰਾਈਫਲਾਂ ਖਰੀਦੀਆਂ ਸਨ। ਸਲਵਾਡੋਰ ਰਾਮੋਸ ਨਾਮੀ ਇਸ ਨੌਜਵਾਨ ਨੇ ਰੌਬ ਐਲੀਮੈਂਟਰੀ ਸਕੂਲ ਵਿਚ ਦਾਖਲ ਹੋ ਕੇ ਅੰਨੇਵਾਹ ਕੀਤੀ ਗੋਲੀਬਾਰੀ ਵਿਚ ਨਿਰਦੋਸ਼ ਬੱਚਿਆਂ ਤੇ ਅਧਿਆਪਕਾਂ ਦੀ ਜਾਨ ਲੈ ਲਈ ਸੀ। ਬਾਅਦ ਵਿਚ ਉਹ ਮੌਕੇ ਉਪਰ ਪੁੱਜੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ। ਜਾਂਚ ਉਪਰੰਤ ਪਤਾ ਲੱਗਾ ਹੈ ਕਿ ਅਮਰੀਕਾ ਵਿਚ ਹੋਈਆਂ ਹੋਰ ਕਈ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ਜਿਨਾਂ ਵਿਚ ਅਪਰਾਧਕ ਪਿਛੋਕੜ ਵਾਲੇ ਦੋਸ਼ੀ ਸ਼ਾਮਿਲ ਸਨ, ਵਾਂਗ ਇਸ ਨੌਜਵਾਨ ਦਾ ਕੋਈ ਅਪਰਾਧ ਪਿਛੋਕੜ ਨਹੀਂ ਹੈ।
Comments (0)