ਓਸਾਮਾ ਬਿਨ ਲਾਦੇਨ ਨੂੰ ਗੋਲ਼ੀ ਮਾਰਨ ਦਾ ਦਾਅਵਾ ਕਰਨ ਵਾਲਾ ਰੌਬਰਟ ਓ'ਨੀਲ ਹਿੰਸਾ ਤੇ ਨਸ਼ੇ ਕਾਰਣ ਗ੍ਰਿਫ਼ਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਸ਼ਿੰਗਟਨ : ਜਿਹਾਦੀ ਆਗੂ ਓਸਾਮਾ ਬਿਨ ਲਾਦੇਨ ਨੂੰ ਗੋਲੀ ਮਾਰਨ ਦਾ ਦਾਅਵਾ ਕਰਨ ਵਾਲੇ ਸਾਬਕਾ ਨੇਵੀ ਸੀਲ ਰਾਬਰਟ ਓ'ਨੀਲ ਨੂੰ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਓ'ਨੀਲ 'ਤੇ ਜਨਤਕ ਥਾਂ 'ਤੇ ਸੱਟ ਮਾਰਨ ਅਤੇ ਨਸ਼ਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ ਫਰਿਸਕੋ, ਟੈਕਸਾਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਦਿਨ 3,500 ਡਾਲਰ ਦੇ ਬਾਂਡ 'ਤੇ ਰਿਹਾਅ ਕੀਤਾ ਗਿਆ ਸੀ।
ਨੀਲ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਬਕਾ ਨੇਵੀ ਸੀਲ ਰਾਬਰਟ ਓ'ਨੀਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2016 ਵਿਚ ਉਸ ਨੂੰ ਮੋਂਟਾਨਾ ਵਿਚ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸਤਗਾਸਾ ਪੱਖ ਨੇ ਉਸ 'ਤੇ ਲੱਗੇ ਦੋਸ਼ ਵਾਪਸ ਲੈ ਲਏ ਸਨ। ਇਸ ਦੇ ਨਾਲ ਹੀ ਸਾਲ 2020 ਵਿਚ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਫਲਾਈਟ ਵਿਚ ਸਫਰ ਕਰਦੇ ਸਮੇਂ ਫੇਸ ਮਾਸਕ ਪਛਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੈਲਟਾ ਏਅਰਲਾਈਨਜ਼ ਦੁਆਰਾ ਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਬਿਨ ਲਾਦੇਨ ਦੀ 2011 ਵਿੱਚ ਹੋ ਗਈ ਸੀ ਮੌਤ
ਓਸਾਮਾ ਬਿਨ ਲਾਦੇਨ ਦਾ ਜਨਮ 10 ਮਾਰਚ 1957 ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਹੋਇਆ ਸੀ। ਬਿਨ ਲਾਦੇਨ ਨੇ ਪੰਜ ਵਿਆਹ ਕੀਤੇ ਸਨ, ਜਿਨ੍ਹਾਂ ਤੋਂ ਉਸ ਦੇ 20 ਬੱਚੇ ਹੋਏ। ਉਹ ਜਿਹਾਦੀ ਸੰਗਠਨ ਅਲਕਾਇਦਾ ਦਾ ਸੰਸਥਾਪਕ ਸੀ। ਬਿਨ ਲਾਦੇਨ ਅਮਰੀਕਾ ਵਿੱਚ 9/11 ਦੇ ਜਿਹਾਦੀ ਹਮਲੇ ਦਾ ਮਾਸਟਰਮਾਈਂਡ ਸੀ।11 ਸਤੰਬਰ 2001 ਨੂੰ ਨਿਊਯਾਰਕ ਸਿਟੀ ਵਿੱਚ ਵਰਲਡ ਟਰੇਡ ਸੈਂਟਰ ਦੇ ਉੱਤਰੀ ਅਤੇ ਦੱਖਣੀ ਟਾਵਰਾਂ ਉੱਤੇ ਦੋ ਜਿਹਾਦੀ ਹਮਲੇ ਹੋਏ। ਇਸ ਜਿਹਾਦੀ ਹਮਲੇ ਤੋਂ ਬਾਅਦ ਅਮਰੀਕੀ ਨੇ ਅਲਕਾਇਦਾ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਲ 2011 ਵਿਚ ਅਮਰੀਕੀ ਫ਼ੌਜ ਨੇ ਆਪ੍ਰੇਸ਼ਨ ਨੈਪਚਿਊਨ ਸਪੀਅਰ ਰਾਹੀਂ ਪਾਕਿਸਤਾਨ ਦੇ ਐਬਟਾਬਾਦ ਵਿਚ ਲਾਦੇਨ ਨੂੰ ਮਾਰ ਦਿੱਤਾ ਸੀ
Comments (0)