ਅਮਰੀਕੀ ਸੈਨਿਕ ਦੀ ਸਿਖਲਾਈ ਦੌਰਾਨ ਮੌਤ

ਅਮਰੀਕੀ ਸੈਨਿਕ ਦੀ ਸਿਖਲਾਈ ਦੌਰਾਨ ਮੌਤ
ਕੈਪਸ਼ਨ-: ਲੈਫਟੀਨੈਂਟ ਜੇ ਜੀ ਆਰਨ ਫਲਾਵਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 21 ਅਪ੍ਰੈਲ (ਹੁਸਨ ਲੜੋਆ ਬੰਗਾ)- ਇਕ ਅਮਰੀਕੀ ਸੈਨਿਕ ਦੀ ਕੇਨਓਹ ਬੇਅ, ਹਵਾਈ, ਵਿਚ ਸਮੁੰਦਰੀ ਫੌਜ ਦੇ ਅੱਡੇ 'ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਇਹ ਜਾਣਕਾਰੀ ਨੇਵੀ ਐਕਸਪੀਡੀਸ਼ਨਰੀ ਕੰਬਟ ਕਮਾਂਡ ਜਨਤਿਕ ਮਾਮਲੇ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਮ੍ਰਿਤਕ ਸੈਨਿਕ ਦਾ ਨਾਂ ਲੈਫਟੀਨੈਂਟ ਜੇ ਜੀ ਆਰਨ ਫਲਾਵਰ ਹੈ ਜੋ ਸਿਖਲਾਈ ਦੌਰਾਨ ਬੇਹੋਸ਼ ਹੋ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ 29 ਸਾਲਾ ਫਲਾਵਰ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਫਲਾਵਰ 2012 ਵਿਚ ਅਮਰੀਕੀ ਨੌ ਸੈਨਾ ਵਿਚ ਸ਼ਾਮਿਲ ਹੋਇਆ ਸੀ ਤੇ ਮਈ 2018 ਵਿਚ ਉਹ ਨਵਲ ਅਕੈਡਮੀ ਤੋਂ ਗਰੈਜੂਏਸ਼ਨ ਕਰਨ ਉਪਰੰਤ ਕਮਿਸ਼ਨਡ ਅਫਸਰ ਬਣਿਆ ਸੀ। ਜਨਵਰੀ 2022 ਵਿਚ ਉਹ ਨੇਵੀ ਦੇ ਧਮਾਕਾਖੇਜ਼ ਸਮਗਰੀ ਡਿਸਪੋਜ਼ਲ ਮੋਬਾਇਲ ਯੁਨਿਟ ਵਿਚ ਸ਼ਾਮਿਲ ਹੋਇਆ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।