ਯੂਕੇ ਸਰਕਾਰ ਹੁਣ ਬਿਨਾਂ ਸਹਿਮਤੀ ''ਡੀਪ ਫੇਕ'' ਤਸਵੀਰਾਂ ਬਣਾਉਣ ਵਾਲਿਆਂ ਵਿਰੁਧ ਸਖਤੀ ਕਰੇਗੀ

ਯੂਕੇ ਸਰਕਾਰ ਹੁਣ ਬਿਨਾਂ ਸਹਿਮਤੀ ''ਡੀਪ ਫੇਕ'' ਤਸਵੀਰਾਂ ਬਣਾਉਣ ਵਾਲਿਆਂ ਵਿਰੁਧ ਸਖਤੀ ਕਰੇਗੀ

*ਨਵੇਂ ਕਾਨੂੰਨ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ — ਬ੍ਰਿਟੇਨ ਦੀ ਸਰਕਾਰ ਨੇ  ਕਿਹਾ ਕਿ ਅਸ਼ਲੀਲ 'ਡੀਪਫੇਕ' ਸਮੱਗਰੀ ਬਣਾਉਣ ਵਾਲੇ ਲੋਕਾਂ ਨੂੰ ਨਵੇਂ ਕਾਨੂੰਨ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਹ ਕਾਨੂੰਨ ਫਿਲਹਾਲ ਸੰਸਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ।ਡੀਪਫੈਕ' ਉਹਨਾਂ ਚਿੱਤਰਾਂ ਅਤੇ ਵੀਡੀਓ ਨੂੰ ਦਰਸਾਉਂਦੇ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਅਤੇ ਆਮ ਤੌਰ 'ਤੇ ਪੀੜਤ ਦੀ ਸਹਿਮਤੀ ਤੋਂ ਬਿਨਾਂ ਬਣਾਏ ਜਾਂਦੇ ਹਨ। ਨਵੇਂ ਕਾਨੂੰਨ ਤਹਿਤ ਬਿਨਾਂ ਸਹਿਮਤੀ ਤੋਂ ਅਜਿਹੀਆਂ ਤਸਵੀਰਾਂ ਬਣਾਉਣ ਵਾਲਿਆਂ ਨੂੰ ਅਪਰਾਧਿਕ ਕਾਰਵਾਈ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਕਾਨੂੰਨ ਵੀਚ ਪ੍ਰਸਤਾਵਿਤ ਵਿਵਸਥਾ ਮੁਤਾਬਕ ਜੇਕਰ 'ਡੀਪ ਫੇਕ' ਸਮੱਗਰੀ ਵੱਡੇ ਪੱਧਰ 'ਤੇ ਫੈਲਦੀ ਹੈ ਤਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਬ੍ਰਿਟਿਸ਼ ਮੰਤਰੀ ਲੌਰਾ ਫੇਰਿਸ ਨੇ ਕਿਹਾ, "ਡੀਪ ਫੇਕ ਨਾਲ ਬਣਾਈਆਂ ਗਈਆਂ ਅਸ਼ਲੀਲ ਤਸਵੀਰਾਂ ਨਿੰਦਣਯੋਗ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।