ਲਖੀਮਪੁਰ ਕਿਸਾਨਾਂ ਦੇ ਮਾਮਲੇ ਨਾਲ ਸੰਬੰਧਿਤ ਕੇਸ ਦੀ ਅਦਾਲਤ ਅੰਦਰ ਹੋਈ ਸੁਣਵਾਈ

ਲਖੀਮਪੁਰ ਕਿਸਾਨਾਂ ਦੇ ਮਾਮਲੇ ਨਾਲ ਸੰਬੰਧਿਤ ਕੇਸ ਦੀ ਅਦਾਲਤ ਅੰਦਰ ਹੋਈ ਸੁਣਵਾਈ

ਭਾਜਪਾਈ ਵਰਕਰਾਂ ਵਲੋਂ ਕਿਸਾਨਾਂ ਤੇ ਪਾਇਆ ਗਿਆ ਹੈ ਕਰਾਸ ਕੇਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਲਖੀਮਪੁਰ ਵਿਖੇ ਗ੍ਰਿਹ ਰਾਜ ਮੰਤਰੀ ਅਜੈ ਮਿਸ਼ਰਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੇਸ ਨਾਲ ਸਬੰਧਤ ਐਫਆਈਆਰ ਨੰਬਰ 220/2021 ਅੱਧੀਨ ਰਾਜ ਬਨਾਮ ਗੁਰਵਿੰਦਰ ਸਿੰਘ ਅਤੇ ਹੋਰ ਨੂੰ ਇਸਤਗਾਸਾ ਗਵਾਹੀ ਲਈ ਸੂਚੀਬੱਧ ਕੀਤਾ ਗਿਆ ਸੀ ਅਤੇ ਅੱਜ ਗਵਾਹ ਅਜੇ ਗਰਗ ਦੀ ਮੁੱਖ ਗਵਾਹੀ ਕੀਤੀ ਗਈ । ਬਚਾਅ ਪੱਖ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਲੀਗਲ ਵਿੰਗ ਦੇ ਪੈਨਲ ਵਕੀਲ ਤੇਜਪ੍ਰਤਾਪ ਸਿੰਘ ਅਦਾਲਤ ਅੰਦਰ ਪੇਸ਼ ਹੋਏ ਸਨ । ਦਿੱਲੀ ਗੁਰਦਵਾਰਾ ਕਮੇਟੀ ਆਪਣੇ ਹਕਾਂ ਲਈ ਮੁਜਾਹਿਰਾ ਕਰ ਰਹੇ ਬੇਕਸੂਰ ਕਿਸਾਨਾਂ ਦੀ ਬਾਹ ਫੜ ਕੇ ਆਪਣਾ ਫਰਜ਼ ਅਦਾ ਕਰ ਰਹੀ ਹੈ । ਜਿਕਰਯੋਗ ਹੈ ਕਿ ਵਕੀਲ ਤੇਜਪ੍ਰਤਾਪ ਸਿੰਘ ਭਾਜਪਾ ਵਰਕਰਾਂ ਦੁਆਰਾ ਕੀਤੀ ਗਈ ਇਸ ਐਫਆਈਆਰ ਵਿੱਚ ਦੋਸ਼ੀ ਬਣਾਏ ਗਏ ਸਾਰੇ ਕਿਸਾਨਾਂ ਦੀ ਜ਼ਮਾਨਤ ਲਈ ਸੁਪਰੀਮ ਕੋਰਟ ਅਤੇ ਲਖਨਊ ਹਾਈ ਕੋਰਟ ਵਿੱਚ ਵੀ ਪੇਸ਼ ਹੋਕੇ ਮਾਮਲੇ ਦੀ ਸੰਦੀਗਜ਼ੀ ਨਾਲ ਪੈਰਵੀ ਕਰ ਰਹੇ ਹਨ । ਮਾਮਲੇ ਦੀ ਜਾਣਕਾਰੀ ਦੇਂਦਿਆਂ ਉਨ੍ਹਾਂ ਦਸਿਆ ਕਿ ਇਹ ਘਟਨਾ 3 ਅਕਤੂਬਰ 2021 ਨੂੰ ਵਾਪਰੀ ਜਦੋਂ ਕਿਸਾਨ ਬਨਵੀਰਪੁਰ, ਜ਼ਿਲ੍ਹਾ ਲਖੀਮਪੁਰ ਖੇੜੀ ਵਿੱਚ ਯੂਪੀ ਦੇ ਉਪ ਮੁੱਖ ਮੰਤਰੀ ਦੀ ਆਮਦ ਵਿਰੁੱਧ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਓਸ ਸਮੇਂ ਲਖੀਮਪੁਰ ਖੇੜੀ ਜ਼ਿਲ੍ਹੇ ਤੋਂ ਸੰਸਦ ਮੈਂਬਰ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ ਮੋਨੂੰ ਨੇ ਰੋਡ 'ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉਪਰ ਗੱਡੀ ਚੜਾ ਦਿੱਤੀ ਸੀ ਜਿਸ ਅੰਦਰ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ ਉਪਰੰਤ ਕਿਸਾਨਾਂ ਦੀ ਕੁੱਟਮਾਰ ਕਰਨ ਵਾਲੇ ਅਫੇਅਰ ਨੂੰ ਉਸ ਦੇ ਹੋਰ ਜਾਣੇ-ਪਛਾਣੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਉਸੇ ਸਮੇਂ ਇੱਕ ਕਰਾਸ ਐਫਆਈਆਰ ਵੀ ਦਰਜ ਕੀਤੀ ਗਈ ਸੀ ਜਿਸ ਵਿੱਚ ਉਪਰੋਕਤ ਕਿਸਾਨਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਉਨ੍ਹਾਂ ਨੂੰ ਬਚਾਅ ਪੱਖ ਦੇ ਵਕੀਲ ਦੀਆਂ ਕੋਸ਼ਿਸ਼ਾਂ 'ਤੇ 25 ਜਨਵਰੀ 2023 ਦੇ ਆਦੇਸ਼ ਦੁਆਰਾ ਭਾਰਤ ਦੀ ਸੁਪਰੀਮ ਕੋਰਟ ਦੁਆਰਾ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 1 ਅਪ੍ਰੈਲ ਨੂੰ ਹੋਵੇਗੀ ।