ਕਮਲਪ੍ਰੀਤ ਨਹੀਂ ਜਿੱਤ ਸਕੀ ਤਮਗਾ

ਕਮਲਪ੍ਰੀਤ ਨਹੀਂ ਜਿੱਤ ਸਕੀ ਤਮਗਾ

 ਅੰਮ੍ਰਿਤਸਰ ਟਾਈਮਜ਼ ਬਿਉਰੋ

ਟੋਕੀਓ : ਟੋਕੀਓ ਉਲੰਪਿਕ ਦੇ 11ਵੇਂ ਦਿਨ ਡਿਸਕਸ ਥਰੋ 'ਚ ਭਾਰਤ ਦੀ ਕਮਲਪ੍ਰੀਤ ਕੌਰ ਤਮਗਾ ਨਹੀਂ ਜਿੱਤ ਸਕੀ । ਫਾਈਨਲ 'ਚ 6 ਰਾਊਂਂਡ ਤੋਂ ਬਾਅਦ ਉਸ ਦਾ ਬੈੱਸਟ ਸਕੋਰ 63.70 ਰਿਹਾ ਅਤੇ ਉਹ ਛੇਵੇਂ ਸਥਾਨ 'ਤੇ ਰਹੀ । ਕਮਲਪ੍ਰੀਤ ਨੇ 5 'ਚੋਂ 2 ਰਾਊਾਡ ਵਿੱਚ ਫਾਊਲ ਥਰੋ ਕੀਤਾ ।ਪਹਿਲੇ ਰਾਊਾਡ 'ਚ ਉਸ ਨੇ 61.62 ਮੀਟਰ ਅਤੇ ਤੀਜੇ ਰਾਊਾਡ 'ਚ 63.70 ਮੀਟਰ ਦੂਰ ਡਿਸਕਸ ਸੁੱਟੀ । ਪੰਜਵੇਂ ਰਾਊਾਡ 'ਚ ਕਮਲਪ੍ਰੀਤ ਨੇ 61.37 ਮੀਟਰ ਦੂਰ ਚੱਕਾ ਸੁੱਟਿਆ। ਵੁਮੈਨ ਡਿਸਕਸ ਥਰੋ 'ਚ ਅਮਰੀਕਾ ਦੀ ਆਲਮੈਨ ਵੈਲੇਰੀ ਨੇ 68.98 ਮੀਟਰ ਥਰੋ ਦੇ ਨਾਲ ਸੋਨੇ ਦਾ ਤਮਗਾ ਜਿੱਤਿਆ । ਜਰਮਨ ਦੀ ਕ੍ਰਿਸਟੀਨ ਪੁਡੇਂਜ 66.86 ਮੀਟਰ ਚੱਕਾ ਸੁੱਟ ਕੇ ਦੂਜੇ ਸਥਾਨ 'ਤੇ ਰਹੀ ।ਉਥੇ ਕਿਊਬਾ ਦੀ ਯਾਏਮੇ ਪੇਰੇਜ ਨੇ 65.72 ਮੀਟਰ ਦੇ ਨਾਲ ਕਾਂਸੀ ਦਾ ਤਮਗਾ ਆਪਣੇ ਨਾਂਅ ਕੀਤਾ ।